18-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-08-2026

ਮਲੋਟ ’ਚ ਆਜ਼ਾਦੀ ਦਿਵਸ ਮੌਕੇ ਭਾਰਤ ਵਿਕਾਸ ਪ੍ਰੀਸ਼ਦ ਵਲੋਂ ਸ਼ਾਨਦਾਰ ਤਿਰੰਗਾ ਰੈਲੀ

ਮਲੋਟ, 17 ਅਗਸਤ (ਪਾਟਿਲ)-ਭਾਰਤ ਵਿਕਾਸ ਪ੍ਰੀਸ਼ਦ ਵਲੋਂ 80ਵੇਂ ਆਜ਼ਾਦੀ ਦਿਵਸ ਨੂੰ ਸਮਰਪਿਤ ਮਲੋਟ ਸ਼ਹਿਰ ਵਿਚ ਸ਼ਾਨਦਾਰ ਤਿਰੰਗਾ ਰੈਲੀ ਕੱਢੀ ਗਈ। ਇਸ ਮੌਕੇ ਮੁੱਖ ਮਹਿਮਾਨ ਜੋਨੀ ਗਰਗ ਨੇ ਰੈਲੀ ਨੂੰ ਰਵਾਨਾ ਕੀਤਾ।

ਏਕਮਜੋਤ ਕੌਰ ਪਿਤਾ : ਜਗਦੇਵ ਸਿੰਘ ਧਾਲੀਵਾਲ ਮਾਤਾ : ਬਲਰਾਜ ਕੌਰ ਵਾਸੀ : ਪਿੰਡ ਭੰਗਚੜੀ 18-08-2026
ਮਲੋਟ, 17 ਅਗਸਤ (ਪਾਟਿਲ)-ਭਾਰਤ ਵਿਕਾਸ ਪ੍ਰੀਸ਼ਦ ਵਲੋਂ 80ਵੇਂ ਆਜ਼ਾਦੀ ਦਿਵਸ ਨੂੰ ਸਮਰਪਿਤ ਮਲੋਟ ਸ਼ਹਿਰ ਵਿਚ ਸ਼ਾਨਦਾਰ ਤਿਰੰਗਾ ਰੈਲੀ ਕੱਢੀ ਗਈ। ਇਸ ਮੌਕੇ ਮੁੱਖ ਮਹਿਮਾਨ ਜੋਨੀ ਗਰਗ ਨੇ ਰੈਲੀ ਨੂੰ ਰਵਾਨਾ ਕੀਤਾ। ਰੈਲੀ ਦੌਰਾਨ ਸ਼ਹਿਰ ਵਿਚ ਦੇਸ਼ ਭਗਤੀ ਅਤੇ ਰਾਸ਼ਟਰੀ ਏਕਤਾ ਦਾ ਜੋਸ਼ ਦੇਖਣ ਨੂੰ ਮਿਲਿਆ। ਇਸ ਰੈਲੀ ਵਿਚ ਚੰਦਰ ਮਾਡਲ ਹਾਈ ਸਕੂਲ ਮਲੋਟ, ਸ੍ਰੀ ਹਰਿਕ੍ਰਿਸ਼ਨ ਪਬਲਿਕ ਹਾਈ ਸਕੂਲ ਮਲੋਟ, ਐੱਸ.ਡੀ. ਸੀਨੀਅਰ ਸੈਕੰਡਰੀ ਸਕੂਲ ਮਲੋਟ, ਰੋਜ਼ ਪਬਲਿਕ ਸਕੂਲ, ਗੋਲਡਨ ਪਬਲਿਕ ਸਕੂਲ, ਕਿਰਨ ਪਬਲਿਕ ਸਕੂਲ, ਸਿੰਘ ਸਭਾ ਸੀਨੀਅਰ ਸੈਕੰਡਰੀ ਸਕੂਲ, ਜੀ ਟੀ ਬੀ ਸੀਨੀਅਰ ਸੈਕੰਡਰੀ ਸਕੂਲ, ਮਲੋਟ ਸਮੇਤ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਉਤਸ਼ਾਹ ਨਾਲ ਭਾਗ ਲਿਆ। ਵਿਦਿਆਰਥੀਆਂ ਨੇ ਹੱਥਾਂ ਵਿਚ ਤਿਰੰਗੇ ਝੰਡੇ ਫੜ੍ਹ ਕੇ ਦੇਸ਼ਭਗਤੀ ਦੇ ਨਾਅਰਿਆਂ ਨਾਲ ਮਾਹੌਲ ਨੂੰ ਜੋਸ਼ ਅਤੇ ਉਤਸ਼ਾਹ ਨਾਲ ਭਰ ਦਿੱਤਾ। ਇਸ ਮੌਕੇ ਰਾਜ ਵਾਟਸ ਨੇ ਵਿਦਿਆ ਰਥੀਆਂ ਨੂੰ ਦੇਸ਼ ਦੀ ਆਜ਼ਾਦੀ ਲਈ ਕੁਰਬਾਨੀਆਂ ਦੇਣ ਵਾਲੇ ਮਹਾਨ ਸ਼ਹੀਦਾਂ ਨੂੰ ਯਾਦ ਕੀਤਾ ਗਿਆ ਅਤੇ ਨੌਜਵਾਨ ਪੀੜ੍ਹੀ ਨੂੰ ਦੇਸ਼ ਪ੍ਰਤੀ ਪਿਆਰ, ਏਕਤਾ, ਅਨੁਸ਼ਾਸਨ ਅਤੇ ਆਪਣੇ ਫਰਜ਼ਾਂ ਪ੍ਰਤੀ ਜਾਗਰੂਕ ਰਹਿਣ ਦਾ ਸੰਦੇਸ਼ ਦਿੱਤਾ ਗਿਆ।
ਪਿਛਲੀ ਖ਼ਬਰ ਭਾਕਿਯੂ ਏਕਤਾ ਸਿੱਧੂਪੁਰ ਬਲਾਕ ਬਾਜਾਖਾਨਾ ਦੇ ਸਾਬਕਾ ਪ੍ਰਧਾਨ ਮੇਜਰ ਸਿੰਘ ਰਸੀਲਾ ਨਹੀਂ ਰਹੇ ਅਗਲੀ ਖ਼ਬਰ ਭਗਤੀ, ਸੰਗੀਤ ਤੇ ਰਾਸ਼ਟਰ ਪ੍ਰੇਮ ਨਾਲ ਗੂੰਜਿਆ ‘ਭਜਨਾਂਜਲੀ’ ਪ੍ਰੋਗਰਾਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।