26-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-08-2026

ਪੰਜਾਬ ਬੇਲਰ ਯੂਨੀਅਨ ਦੀ ਇਕੱਤਰਤਾ ’ਚ ਖੇਤੀਬਾੜੀ ਮੰਤਰੀ ਖੁੱਡੀਆਂ ਪੁੱਜੇ

ਕੋਟਕਪੂਰਾ, 25 ਅਗਸਤ (ਮੋਹਰ ਸਿੰਘ ਗਿੱਲ)-ਕੋਟਕਪੂਰਾ ਦੇ ਇਕ ਮੈਰਿਜ ਪੈਲੇਸ ’ਚ ਪੰਜਾਬ ਬੇਲਰ ਯੂਨੀਅਨ ਦੇ ਅਹੁਦੇਦਾਰਾਂ ਦੀ ਸੂਬਾ ਪੱਧਰੀ ਇਕੱਤਰਤਾ ਹੋਈ, ਜਿਸ ਵਿਚ ਮੁੱਖ ਮਹਿਮਾਨ ਵਜੋਂ ਪੰਜਾਬ ਦੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਉਚੇਚੇ ਤੌਰ ’ਤੇ ਸ਼ਾਮਿਲ ਹੋਏ। ਆਪਣੇ ਸੰਬੋਧਨ ’ਚ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਬੇਲਰਾਂ ਦੇ ਮਾਲਕਾਂ ਅਤੇ ਇਸ ਧੰਦੇ ਨਾਲ ਜੁੜੇ ਵਿਅਕਤੀਆਂ ’ਤੇ ਸਾਨੂੰ ਮਾਣ ਹੈ, ਕਿਉਂਕਿ ਵਾਤਾਵਰਨ ਨੂੰ ਸ਼ੁੱਧ ਕਰਨ ਅਤੇ ਸਾਫ਼ ਸੁਥਰਾ ਰੱਖਣ ਵਿਚ ਬੇਲਰਾਂ ਵਾਲਿਆਂ ਦਾ ਬਹੁਤ ਵੱਡਾ ਯੋਗਦਾਨ ਹੈ।

ਅਜੀਤ ਡੈਸਕ 26-08-2026
ਕੋਟਕਪੂਰਾ, 25 ਅਗਸਤ (ਮੋਹਰ ਸਿੰਘ ਗਿੱਲ)-ਕੋਟਕਪੂਰਾ ਦੇ ਇਕ ਮੈਰਿਜ ਪੈਲੇਸ ’ਚ ਪੰਜਾਬ ਬੇਲਰ ਯੂਨੀਅਨ ਦੇ ਅਹੁਦੇਦਾਰਾਂ ਦੀ ਸੂਬਾ ਪੱਧਰੀ ਇਕੱਤਰਤਾ ਹੋਈ, ਜਿਸ ਵਿਚ ਮੁੱਖ ਮਹਿਮਾਨ ਵਜੋਂ ਪੰਜਾਬ ਦੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਉਚੇਚੇ ਤੌਰ ’ਤੇ ਸ਼ਾਮਿਲ ਹੋਏ। ਆਪਣੇ ਸੰਬੋਧਨ ’ਚ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਬੇਲਰਾਂ ਦੇ ਮਾਲਕਾਂ ਅਤੇ ਇਸ ਧੰਦੇ ਨਾਲ ਜੁੜੇ ਵਿਅਕਤੀਆਂ ’ਤੇ ਸਾਨੂੰ ਮਾਣ ਹੈ, ਕਿਉਂਕਿ ਵਾਤਾਵਰਨ ਨੂੰ ਸ਼ੁੱਧ ਕਰਨ ਅਤੇ ਸਾਫ਼ ਸੁਥਰਾ ਰੱਖਣ ਵਿਚ ਬੇਲਰਾਂ ਵਾਲਿਆਂ ਦਾ ਬਹੁਤ ਵੱਡਾ ਯੋਗਦਾਨ ਹੈ। ਸੂੂਬਾ ਪੱਧਰੀ ਮੀਟਿੰਗ ਦੌਰਾਨ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਆਖਿਆ ਕਿ ਬੇਲਰ ਰਾਹੀਂ ਝੋਨੇ ਦੀ ਰਹਿੰਦ-ਖੂੰਹਦ ਦਾ ਨਿਪਟਾਰਾ ਪਰਾਲੀ ਦੀਆਂ ਗੱਠਾਂ ਬਣਾ ਕੇ ਕੀਤਾ ਜਾਂਦਾ ਹੈ, ਜਿਸ ਨਾਲ ਜਿੱਥੇ ਵਾਤਾਵਰਨ ਸਾਫ਼ ਰੱਖਿਆ ਜਾਂਦਾ ਹੈ, ਓਥੇ ਹੀ ਇਸ ਨੂੰ ਬਾਲਣ ਵਜੋਂ ਵਰਤ ਕੇ ਬਾਇਓਮਾਸ ਪਲਾਂਟ ਅਤੇ ਦੂਜੀ ਇੰਡਸਟਰੀਜ ਬਿਜਲੀ ਪੈਦਾ ਕਰਦੀ ਹੈ, ਜਿਸ ਨਾਲ ਸੂਬੇ ਵਿਚ ਪਾਵਰ ਦੀ ਮੰਗ ਸਬੰਧੀ ਪੂਰਾ ਯੋਗਦਾਨ ਪਾਇਆ ਜਾਂਦਾ ਹੈ। ਪੰਜਾਬ ਬੇਲਰ ਯੂਨੀਅਨ ਦੇ ਸੂਬਾਈ ਪ੍ਰਧਾਨ ਤੁਲਵਿੰਦਰ ਸਿੰਘ ਕਿੰਦਾ ਮੌੜ, ਜਨਰਲ ਸਕੱਤਰ ਸ਼ਿਵਰਾਜ ਸਿੰਘ ਸੇਖੋਂ, ਸਰਪ੍ਰਸਤ ਜਗਦੀਸ਼ ਸਿੰਘ ਸੇਢਾ ਸਿੰਘ ਵਾਲਾ ਅਤੇ ਸਲਾਹਕਾਰ ਸੁਖਜਿੰਦਰ ਸਿੰਘ ਕੰਮੇਆਣਾ ਸਮੇਤ ਸਮੂਹ ਅਹੁਦੇਦਾਰਾਂ ਅਤੇ ਮੈਂਬਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਖੇਤੀਬਾੜੀ ਮੰਤਰੀ ਨੇ ਸੱਦਾ ਦਿੱਤਾ ਹੈ ਕਿ ਉਨ੍ਹਾਂ ਦੀਆਂ ਮੁਸ਼ਕਿਲਾਂ ਦਾ ਹੱਲ ਕਰਕੇ ਉਨ੍ਹਾਂ ਦੀਆਂ ਮੰਗਾਂ ਸਬੰਧੀ ਮਹਿਕਮੇ ਦੀ ਅਫ਼ਸਰਸ਼ਾਹੀ ਨਾਲ ਉਨ੍ਹਾਂ ਦੀ ਹਾਜ਼ਰੀ ਵਿਚ ਵਿਚਾਰ ਵਟਾਂਦਰਾ ਕਰਨਗੇ ਖੁੱਡੀਆਂ ਨੇ ਪੰਜਾਬ ਵਿਚ ਪਰਾਲੀ ਨੂੰ ਲੱਗਦੀ ਅੱਗ ਨਾਲ ਦਿੱਲੀ ਸਰਕਾਰ ਵਲੋਂ ਉੱਠਦੇ ਇਤਰਾਜਾਂ ਅਤੇ ਹੋਰ ਨੁਕਸਾਨ ਸਬੰਧੀ ਵੀ ਵਿਸਥਾਰ ਵਿਚ ਜ਼ਿਕਰ ਕੀਤਾ। ਅੰਤ ਵਿਚ ਖੇਤੀਬਾੜੀ ਮੰਤਰੀ ਖੁੱਡੀਆਂ ਅਤੇ ਖੇਤੀਬਾੜੀ ਵਿਭਾਗ ਦੇ ਉਚ ਅਧਿਕਾਰੀਆਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਪ੍ਰਬੰਧਕਾਂ ਨੇ ਕੈਬਨਿਟ ਮੰਤਰੀ ਦਾ ਵਿਸ਼ੇਸ਼ ਸ਼ਮੂਲੀਅਤ ਕਰਨ ਅਤੇ ਮੰਗਾਂ ਦੇ ਹੱਲ ਦਾ ਭਰੋਸਾ ਦਿੱਤੇ ਜਾਣ ਲਈ ਉਨ੍ਹਾਂ ਦਾ ਧੰਨਵਾਦ ਕੀਤਾ।
ਪਿਛਲੀ ਖ਼ਬਰ ਬਾਬਾ ਸ਼ੇਖ਼ ਫ਼ਰੀਦ ਸਾਈਕਲਿੰਗ ਕਲੱਬ ਦੀ ਹੋਈ ਮੀਟਿੰਗ ਬਾਬਾ ਫ਼ਰੀਦ ਆਗਮਨ ਪੁਰਬ ’ ਤੇ ਸਾਇਕਲ ਇਵੈਂਟ ਕਰਵਾਉਣ ਦਾ ਲਿਆ ਫ਼ੈਸਲਾ ਅਗਲੀ ਖ਼ਬਰ ਪਿੰਡ ਹੱਸਣਭੱਟੀ ਦੇ ਕਈ ਪਰਿਵਾਰ ਅਕਾਲੀ ਦਲ ਵਾਰਿਸ ਪੰਜਾਬ ਦੇ ’ਚ ਸ਼ਾਮਿਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।