28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-08-2026

ਨਕਲੀ ਬੀਜ ਭਰ ਕੇ ਵੇਚਣ ਵਾਲੇ ਬੀਜ ਵਿਕਰੇਤਾ ਵਿਰੁੱਧ ਮਾਮਲਾ ਦਰਜ

ਕੋਟਕਪੂਰਾ, 26 ਅਗਸਤ (ਮੋਹਰ ਸਿੰਘ ਗਿੱਲ)-ਖੇਤੀਬਾੜੀ ਵਿਭਾਗ ਦੇ ਸੀਡ ਇੰਸਪੈਕਟਰ ਹਰਿੰਦਰਪਾਲ ਸ਼ਰਮਾ ਨੇ ਸਮੇਤ ਸਾਥੀ ਕਰਮਚਾਰੀਆਂ ਦੇ ਥਾਣਾ ਸ਼ਹਿਰੀ ਕੋਟਕਪੂਰਾ ਵਿਖੇ ਪੁਲਿਸ ਨੂੰ ਲਿਖਤੀ ਜਾਣਕਾਰੀ ਦਿੱਤੀ। ਦਰਖ਼ਾਸਤ ਤੋਂ ਵਾਚਣ ਉਪਰੰਤ ਸਾਹਿਲ ਬਾਂਸਲ ਵਾਸੀ ਕੋਟਕਪੂਰਾ ਬਾਬਤ ਕਥਿਤ ਨਕਲੀ ਬੀਜ ਵੇਚਣ ਸਬੰਧੀ ਮਾਮਲਾ ਦਰਜ ਕੀਤਾ ਗਿਆ।

ਅਜੀਤ ਡੈਸਕ 27-08-2026
ਕੋਟਕਪੂਰਾ, 26 ਅਗਸਤ (ਮੋਹਰ ਸਿੰਘ ਗਿੱਲ)-ਖੇਤੀਬਾੜੀ ਵਿਭਾਗ ਦੇ ਸੀਡ ਇੰਸਪੈਕਟਰ ਹਰਿੰਦਰਪਾਲ ਸ਼ਰਮਾ ਨੇ ਸਮੇਤ ਸਾਥੀ ਕਰਮਚਾਰੀਆਂ ਦੇ ਥਾਣਾ ਸ਼ਹਿਰੀ ਕੋਟਕਪੂਰਾ ਵਿਖੇ ਪੁਲਿਸ ਨੂੰ ਲਿਖਤੀ ਜਾਣਕਾਰੀ ਦਿੱਤੀ। ਦਰਖ਼ਾਸਤ ਤੋਂ ਵਾਚਣ ਉਪਰੰਤ ਸਾਹਿਲ ਬਾਂਸਲ ਵਾਸੀ ਕੋਟਕਪੂਰਾ ਬਾਬਤ ਕਥਿਤ ਨਕਲੀ ਬੀਜ ਵੇਚਣ ਸਬੰਧੀ ਮਾਮਲਾ ਦਰਜ ਕੀਤਾ ਗਿਆ। ਦਰਖ਼ਾਸਤ ਨੂੰ ਮੁੱਢਲੇ ਰੂਪ ’ਚ ਵਾਚਣ ਉਪਰੰਤ ਪਾਇਆ ਗਿਆ ਕਿ ਉਕਤ ਨਾਮ ਦਾ ਵਿਅਕਤੀ ਵੱਖ-ਵੱਖ ਕੰਪਨੀਆਂ ਦੇ ਖ਼ਾਲੀ ਰੈਪਰ ਤਿਆਰ ਕਰਵਾ ਕੇ ਕਥਿਤ ਨਕਲੀ ਬੀਜ ਭਰ ਕੇ ਵੇਚ ਰਿਹਾ ਹੈ। ਇਸ ਦੌਰਾਨ ਵਿਭਾਗ ਦੀ ਟੀਮ ਛਾਪਾਮਾਰੀ ਅਤੇ ਚੈਕਿੰਗ ਦੌਰਾਨ ਵੱਖ-ਵੱਖ ਕੰੰਪਨੀਆਂ ਦੇ 296 ਖ਼ਾਲੀ ਰੈਪਰ ਅਤੇ ਰੈਪਰ ਸੀਲ ਕਰਨ ਵਾਲੀ ਮਸ਼ੀਨ ਦੀ ਬਰਾਮਦਗੀ ਕੀਤੀ ਹੈ। ਦੱਸਣਾ ਬਣਦਾ ਹੈ ਕਿ ਕੱਲ੍ਹ ਸ਼ਾਮ ਖੇਤੀਬਾੜੀ ਵਿਭਾਗ ਦੀ ਇਕ ਵਿਸ਼ੇਸ਼ ਟੀਮ ਨੇ ਦਾਣਾ ਮੰਡੀ ’ਚ ਸਥਿਤ ਇਕ ਬੀਜ ਵਿਕਰੇਤਾ ਦੀ ਦੁਕਾਨ ’ਤੇ ਛਾਪਾਮਾਰੀ ਕਰਕੇ ਜਾਂਚ ਕੀਤੀ ਸੀ ਤਾਂ ਉਸ ਸਮੇਂ ਇਹ ਸਾਰਾ ਮਾਮਲਾ ਸਾਹਮਣੇ ਆਇਆ ਸੀ। ਇਸ ਸਬੰਧ ’ਚ ਨਾਮਜ਼ਦ ਕੀਤੇ ਗਏ ਮੁਲਜ਼ਮ ਦੀ ਅਜੇ ਤੱਕ ਕੋਈ ਗਿ੍ਫ਼ਤਾਰੀ ਨਹੀਂ ਹੋਈ।
ਪਿਛਲੀ ਖ਼ਬਰ ਸਪੀਕਰ ਸੰਧਵਾਂ ਵਲੋਂ ਪਿੰਡ ਖਾਰਾ ’ਚ ਆਰ.ਓ. ਪਲਾਂਟ ਅਤੇ ਹੋਰ ਕਾਰਜਾਂ ਦਾ ਉਦਘਾਟਨ ਅਗਲੀ ਖ਼ਬਰ ਲਖਵਿੰਦਰ ਸਿੰਘ ਬਰਾੜ ਰੋੜੀਕਪੂਰਾ ਇੰਡੀਅਨ ਯੂਥ ਕਾਂਗਰਸ ਦੇ ਨੈਸ਼ਨਲ ਕੋਆਰਡੀਨੇਟਰ ਨਿਯੁਕਤ ਪੰਜਾਬ ਗੌਰਮਿੰਟ ਪੈਨਸ਼ਨਰਜ਼ ਐਸੋਸ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।