29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-08-2026

ਅਗਰਵਾਲ ਪੀਰਖਾਨਾ ਵਿਖੇ ਧਾਰਮਿਕ ਸਮਾਰੋਹ ਕਰਵਾਇਆ

ਗਿੱਦੜਬਾਹਾ, 28 ਅਗਸਤ (ਪਰਮਜੀਤ ਸਿੰਘ ਥੇੜ੍ਹੀ)-ਬੀਤੀ ਰਾਤ ਅਗਰਵਾਲ ਪੀਰਖਾਨਾ ਗਿੱਦੜਬਾਹਾ ਵਲੋਂ ਪੀਰਖਾਨਾ ਵਿਖੇ ਪੀਰ ਮੀਰਾਂ ਸਾਹਿਬ ਬਾਬਾ ਜੀ ਦਾ ਧਾਰਮਿਕ ਸਮਾਰੋਹ ਕਰਵਾਇਆ ਗਿਆ। ਸਮਾਰੋਹ ਦੌਰਾਨ ਬਾਬਾ ਕਾਲਾ ਸਿੰਗਲਾ ਤੇ ਬਾਬਾ ਡਿੰਪਲ ਵਲੋਂ ਦੀਵਾਨ ਸਜਾਏ ਗਏ ਅਤੇ ਭਜਨ ਗਾਇਕ ਫ਼ੌਜੀ ਭੰਗਚੜੀ ਐਂਡ ਪਾਰਟੀ ਵਲੋਂ ਬਾਬਾ ਜੀ ਦੀ ਭਜਨ ਬੰਦਗੀ ਕੀਤੀ ਗਈ।

ਅਜੀਤ ਡੈਸਕ 29-08-2026
ਗਿੱਦੜਬਾਹਾ, 28 ਅਗਸਤ (ਪਰਮਜੀਤ ਸਿੰਘ ਥੇੜ੍ਹੀ)-ਬੀਤੀ ਰਾਤ ਅਗਰਵਾਲ ਪੀਰਖਾਨਾ ਗਿੱਦੜਬਾਹਾ ਵਲੋਂ ਪੀਰਖਾਨਾ ਵਿਖੇ ਪੀਰ ਮੀਰਾਂ ਸਾਹਿਬ ਬਾਬਾ ਜੀ ਦਾ ਧਾਰਮਿਕ ਸਮਾਰੋਹ ਕਰਵਾਇਆ ਗਿਆ। ਸਮਾਰੋਹ ਦੌਰਾਨ ਬਾਬਾ ਕਾਲਾ ਸਿੰਗਲਾ ਤੇ ਬਾਬਾ ਡਿੰਪਲ ਵਲੋਂ ਦੀਵਾਨ ਸਜਾਏ ਗਏ ਅਤੇ ਭਜਨ ਗਾਇਕ ਫ਼ੌਜੀ ਭੰਗਚੜੀ ਐਂਡ ਪਾਰਟੀ ਵਲੋਂ ਬਾਬਾ ਜੀ ਦੀ ਭਜਨ ਬੰਦਗੀ ਕੀਤੀ ਗਈ। ਇਸ ਮੌਕੇ ਅਗਰਵਾਲ ਪੀਰਖਾਨਾ ਕਮੇਟੀ ਦੇ ਪ੍ਰਧਾਨ ਓਮ ਪ੍ਰਕਾਸ਼ ਕਾਕਾ ਨੇ ਦੱਸਿਆ ਕਿ ਪੀਰ ਬਾਬਾ ਮੀਰਾਂ ਜੀ ਦੀ ਦਰਗਾਹ ’ਤੇ ਹਰ ਮਹੀਨੇ ਦੀ ਤਰ੍ਹਾਂ ਇਸ ਵਾਰ ਵੀ ਧਾਰਮਿਕ ਸਮਾਰੋਹ ਕਰਵਾਇਆ ਗਿਆ। ਸਮਾਰੋਹ ਦੌਰਾਨ ਬਾਬਾ ਜੀ ਦਾ ਅਤੁੱਟ ਲੰਗਰ ਵੀ ਲਗਾਇਆ ਗਿਆ। ਉਨ੍ਹਾਂ ਦੱਸਿਆ ਕਿ ਧਾਰਮਿਕ ਸਮਾਰੋਹ ਦੌਰਾਨ ਪਾਣੀ ਸੇਵਾ ਸ਼ਿਵ ਆਰ.ਓ. ਵਲੋਂ ਨਿਭਾਈ ਗਈ। ਇਸ ਮੌਕੇ ਸਾਬਕਾ ਪ੍ਰਧਾਨ ਪਿਆਰੇ ਲਾਲ ਮਿੱਤਲ, ਡਾ. ਕੇਵਲ ਕ੍ਰਿਸ਼ਨ ਸਿੰਗਲਾ, ਡਾ. ਸਵਰਨ ਲਤਾ ਸਿੰਗਲਾ, ਰਤਨ ਸੋਨੀ, ਡਾ. ਗਰਿਸ਼ ਸਿੰਗਲਾ, ਡਾ. ਅਕਾਂਗਸ਼ਾ ਸਿੰਗਲਾ, ਸ਼ਿਮਲਾ ਦੇਵੀ, ਰਤਨਾ ਰਾਣੀ, ਅਭੀਯੂਕਤ, ਇਸ਼ਾਨੀ, ਮੀਤ ਪ੍ਰਧਾਨ ਪ੍ਰਸ਼ੋਤਮ ਗੋਇਲ, ਖ਼ਜ਼ਾਨਚੀ ਮਹਿੰਦਰਪਾਲ ਗਰਗ, ਸਟੋਰ ਇੰਚਾਰਜ ਰਿੰਕੂ ਬਾਂਸਲ, ਦੁਰਗਾ ਪ੍ਰਸ਼ਾਦ ਟੁਨੀਆ, ਰਾਜਿੰਦਰ ਗੋਰਖਾ, ਬਲਦੇਵ ਮੰਗਲਾ, ਸੁਰਜੀਤ ਰਾਹੀ, ਰਾਕੇਸ਼ ਪਟਵਾਰੀ, ਛਿੰਦੀ ਚੋਟੀਆਂਵਾਲਾ, ਅਨਿਲ ਗਰਗ ਤੋਂ ਇਲਾਵਾ ਪੀਰਖਾਨਾ ਦੇ ਸੇਵਾਦਾਰ ਬਾਬਾ ਦਲਜੀਤ ਆਦਿ ਵੀ ਮੌਜੂਦ ਸਨ।
ਪਿਛਲੀ ਖ਼ਬਰ ਪੰਜਾਬ ਸਰਕਾਰ ਮੁਲਾਜ਼ਮਾਂ ਦੀਆਂ ਹੱਕੀ ਮੰਗਾਂ ਪ੍ਰਵਾਨ ਕਰੇ -ਭਾਜਪਾ ਆਗੂ ਅਗਲੀ ਖ਼ਬਰ ਗਿੱਦੜਬਾਹਾ ਵਿਖੇ ਰੱਖੜੀ ਦਾ ਤਿਉਹਾਰ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।