05-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-04-2026

ਸਕੂਲ ਕਮੇਟੀ ਨੇ ਵਿਦਿਆਰਥਣ ਤਮੰਨਾ ਦਾ ਕੀਤਾ ਸਨਮਾਨ 8ਵੀਂ ਜਮਾਤ ਦੀ ਅੱਵਲ ਰਹੀ ਵਿਦਿਆਰਥਣ ਤਮੰਨਾ ਦਾ ਸਕੂਲ ਪ੍ਰਬੰਧਕਾਂ ਵਲੋਂ ਭਰਵਾਂ ਸਵਾਗਤ

ਅਜੀਤ ਡੈਸਕ 14-04-2026
ਜੈਤੋ, 13 ਅਪ੍ਰੈਲ (ਗੁਰਚਰਨ ਸਿੰਘ ਗਾਬੜੀਆ, ਗੁਰਮੀਤਪਾਲ ਰੋੜੀਕਪੂਰਾ)-ਸਰਸਵਤੀ ਸੀਨੀਅਰ ਸੈਕੰਡਰੀ ਸਕੂਲ ਜੈਤੋ ਦੀ ਵਿਦਿਆਰਥਣ ਤਮੰਨਾ ਸਪੁੱਤਰੀ ਨਰਿੰਦਰ ਕੁਮਾਰ ਤੇ ਮਾਤਾ ਸੁਨੀਤਾ ਰਾਣੀ ਨੇ 600 ਅੰਕਾਂ 'ਚੋਂ 600 ਅੰਕ (100 ਫ਼ੀਸਦੀ) ਪ੍ਰਾਪਤ ਕਰਕੇ ਸੂਬੇ ਭਰ 'ਚੋਂ ਪਹਿਲਾ ਸਥਾਨ ਹਾਸਿਲ ਕਰਨ 'ਤੇ ਸਕੂਲ ਕਮੇਟੀ ਦੇ ਅਹੁਦੇਦਾਰਾਂ, ਮੈਂਬਰਾਂ, ਪਿ੍ੰਸੀਪਲ ਤੇ ਅਧਿਆਪਕਾਂ ਵਲੋਂ ਅੱਜ ਵਿਦਿਆਰਥਣ ਤਮੰਨਾ ਦਾ ਸਕੂਲ ਪਹੁੰਚਣ 'ਤੇ ਭਰਵਾਂ ਸਵਾਗਤ ਕੀਤਾ ਗਿਆ |
ਵਿਦਿਆਰਥਣ ਤੁਮੰਨਾ ਆਪਣੇ ਘਰੋਂ ਕਾਰ ਵਿਚ ਸਵਾਰ ਹੋ ਕੇ ਸਕੂਲ ਲਈ ਰਵਾਨਾ ਹੋਈ, ਕਾਰ ਦੀ ਛੱਤ ਦਾ ਸ਼ੀਸ਼ਾ ਖੋਲਿ੍ਹਆ ਗਿਆ ਸੀ ਤੇ ਵਿਦਿਆਰਥਣ ਤਮੰਨਾ ਦੇ ਗੱਲ ਵਿਚ ਫੁੱਲਾਂ ਦੇ ਹਾਰ ਪਾਏ ਗਏ ਤੇ ਕਾਰ ਦੇ ਅੱਗੇ-ਅੱਗੇ ਪਰਿਵਾਰ ਵਾਲੇ, ਰਿਸ਼ਤੇਤਾਰ ਤੇ ਮੁਹੱਲਾ ਵਾਸੀ ਖੁਸ਼ੀ ਵਿਚ ਨੱਚਦੇ ਹੋਏ ਬਾਜ਼ਾਰਾਂ ਵਿਚੋਂ ਹੁੰਦੇ ਹੋਏ ਸਕੂਲ ਪਹੁੰਚੇ ਜਿਥੇ ਸਕੂਲ ਦੀ ਕਮੇਟੀ ਮੈਂਬਰਾਂ, ਅਧਿਆਪਕਾਂ ਤੇ ਹੋਰਨਾਂ ਨੇ ਵਿਦਿਆਰਥਣ ਤਮੰਨਾ ਦੇ ਗੱਲ ਵਿਚ ਹਾਰ ਪਾ ਕੇ ਭਰਵਾਂ ਸਵਾਗਤ ਕੀਤਾ | ਇਸ ਖੁਸ਼ੀ ਦਾ ਮਹੌਲ 'ਚ ਸਕੂਲ ਕਮੇਟੀ ਨੇ ਵਿਦਿਆਰਥਣ ਤਮੰਨਾ ਦਾ ਸਨਮਾਨ ਕੀਤਾ | ਉਥੇ ਹੀ ਤਮੰਨਾ ਨੂੰ ਪੜ੍ਹਾਉਣ ਵਾਲੇ ਅਧਿਆਪਕਾਂ ਦਾ ਸਨਮਾਨ ਕੀਤਾ ਗਿਆ | ਇਸ ਮੌਕੇ ਸਕੂਲ ਦੀ ਪ੍ਰਬੰਧਕੀ ਕਮੇਟੀ ਦੇ ਸਰਪ੍ਰਸਤ ਪਵਨ ਕੁਮਾਰ ਗੋਇਲ, ਪ੍ਰਧਾਨ ਰਾਕੇਸ਼ ਰੋਮਾਣਾ, ਮੀਤ ਪ੍ਰਧਾਨ ਰਮੇਸ਼ ਵਰਮਾ, ਸਕੱਤਰ ਮਦਨ ਲਾਲ ਗੋਇਲ, ਮੈਨੇਜਰ ਦਿਨੇਸ਼ ਗੋਇਲ, ਖ਼ਜ਼ਾਨਚੀ ਅਨਿਲ ਬਾਂਸਲ, ਸਹਿ ਸਕੱਤਰ ਪੰਕਜ ਸਿੰਗਲਾ, ਸਾਲਸੀ ਬੋਰਡ ਦੇ ਚੇਅਰਮੈਨ ਪ੍ਰਸ਼ੋਤਮ ਸਿੰਗਲਾ, ਮੈਂਬਰਜ਼ ਸਾਹਿਲ ਮਿੱਤਲ, ਦੀਪਾਂਸ਼ੂ ਗੋਇਲ ਆਦਿ ਹਾਜ਼ਰ ਸਨ | ਪ੍ਰਬੰਧਕੀ ਕਮੇਟੀ ਦੇ ਸਰਪ੍ਰਸਤ ਪਵਨ ਕੁਮਾਰ ਗੋਇਲ, ਪ੍ਰਧਾਨ ਰਾਕੇਸ਼ ਰੋਮਾਣਾ, ਮੀਤ ਪ੍ਰਧਾਨ ਰਮੇਸ਼ ਵਰਮਾ, ਸਕੱਤਰ ਮਦਨ ਲਾਲ ਗੋਇਲ ਅਤੇ ਪਿ੍ੰਸੀਪਲ ਕੁਸਮ ਕਲੜਾ ਨੇ ਵਿਦਿਆਰਥਣ ਤਮੰਨਾ, ਉਸ ਦੇ ਮਾਪਿਆਂ ਅਤੇ ਸਕੂਲ ਅਧਿਆਪਕਾਂ ਦੀ ਭਰਪੂਰ ਪ੍ਰਸੰਸਾ ਕਰਦਿਆਂ ਕਿਹਾ ਵਿਦਿਆਰਥਣ ਤਮੰਨਾ ਨੇ ਮਾਪਿਆਂ ਅਤੇ ਸਕੂਲ ਅਧਿਆਪਕਾਂ ਦਾ ਨਾਮ ਪੂਰੇ ਪੰਜਾਬ ਵਿਚ ਰੌਸ਼ਨ ਕੀਤਾ ਹੈ |
ਪਿਛਲੀ ਖ਼ਬਰ ਫੇਬਲ ਸਕੂਲ 'ਚ ਵਿਸਾਖੀ ਮੇਲੇ ਦੀਆਂ ਖ਼ੂਬ ਰੌਣਕਾਂ ਲੱਗੀਆਂ ਅਗਲੀ ਖ਼ਬਰ ਡਾ. ਅੰਬੇਡਕਰ ਦਾ ਜਨਮ ਦਿਨ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।