05-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-04-2026

ਬਾਵਰੀਆ ਸਮਾਜ ਦੀ ਪੰਜਾਬ ਪੱਧਰੀ ਵਿਸ਼ੇਸ਼ ਮੀਟਿੰਗ

ਅਜੀਤ ਡੈਸਕ 14-04-2026
ਸਾਦਿਕ, 13 ਅਪ੍ਰੈਲ (ਆਰ.ਐਸ.ਧੁੰਨਾ)-ਬਾਵਰੀਆ ਸਮਾਜ ਦੀ ਪੰਜਾਬ ਪੱਧਰੀ ਵਿਸ਼ੇਸ਼ ਮੀਟਿੰਗ ਯੂਥ ਆਗੂ ਵਾਹਿਗੁਰੂ ਸਿੰਘ ਕਾਬਲ ਵਾਲਾ ਦੀ ਅਗਵਾਈ 'ਚ ਬਾਵਰੀਆ ਧਰਮਸ਼ਾਲਾ ਸਾਦਿਕ ਵਿਖੇ ਹੋਈ | ਜਿਸ ਵਿਚ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ ਅਖਿਲ ਭਾਰਤੀਆ ਸਮਸਤ ਬਾਵਰੀਆ ਸਮਾਜ ਸੰਗਠਨ ਦੇ ਕੌਮੀ ਪ੍ਰਧਾਨ ਰਜਿੰਦਰ ਸਿੰਘ ਦੇਸੂ ਯੋਧਾ ਦਾ ਪ੍ਰਧਾਨ ਸਰਵਣ ਸਿੰਘ ਪੰਜਗਰਾਈਾ ਬਾਵਰੀਆ ਸਮਾਜ ਪੰਜਾਬ, ਪਰਮਜੀਤ ਸਿੰਘ ਬਰਗਾੜੀ, ਜਸਪਾਲ ਸਿੰਘ ਪੰਜਗਰਾਈਾ, ਗੁਰਜੰਟ ਸਿੰਘ ਚੰਨੀਆਂ ਤੇ ਗੁਰਜੀਤ ਸਿੰਘ ਸਾਦਿਕ ਆਦਿ ਨੇ ਨਿੱਘਾ ਸਵਾਗਤ ਕੀਤਾ | ਮੀਟਿੰਗ 'ਚ ਬਾਵਰੀਆ ਸਮਾਜ ਦੇ ਵੱਖ-ਵੱਖ ਪਿੰਡਾਂ ਵਿਚੋਂ ਪੰਚਾਂ ਸਰਪੰਚਾਂ ਨੇ ਵੀਂ ਭਰਵੀਂ ਸ਼ਮੂਲੀਅਤ ਕੀਤੀ | ਬਾਵਰੀਆ ਸਮਾਜ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਅਪੀਲ ਕੀਤੀ ਕਿ 3 ਮਈ ਪਿੰਡ ਘੁਗਿਆਣਾ ਵਿਖੇ ਰੱਖੀ ਗਈ ਮੀਟਿੰਗ ਵਿਚ ਵੱਧ ਤੋਂ ਵੱਧ ਗਿਣਤੀ 'ਚ ਸਮਾਜ ਦੇ ਲੋਕ ਇਕੱਠੇ ਹੋਣ ਤਾਂ ਜੋ ਸਮਾਜ ਦੀ ਅਗਲੀ ਰਣਨੀਤੀ ਤਿਆਰ ਕੀਤੀ ਜਾ ਸਕੇ | ਇਸ ਮੌਕੇ ਦਰਸ਼ਨ ਸਿੰਘ ਮਾਨ ਸਿੰਘ ਵਾਲਾ, ਵੀਰ ਸਿੰਘ ਬਰਗਾੜੀ, ਰਾਮ ਸਿੰਘ ਪੰਜਗਰਾਈਾ, ਨੰਬਰਦਾਰ ਗੁਰਪ੍ਰਸਾਦ ਸਿੰਘ, ਬੇਅੰਤ ਸਿੰਘ ਸਾਦਿਕ, ਬਲਦੇਵ ਸਿੰਘ ਬੁਰਜ ਹਰੀ ਕਾ, ਸਾਧੂ ਸਿੰਘ ਘੁਗਿਆਣਾ, ਚੰਦ ਸਿੰਘ ਘੁਗਿਆਣਾ, ਜੋਗਿੰਦਰ ਸਿੰਘ ਢਾਬ, ਗੁਰਚਰਨ ਸਿੰਘ ਸਾਧਾਂਵਾਲਾ, ਜਸਵੀਰ ਸਿੰਘ ਡੂਮਵਾਲੀ, ਪ੍ਰੀਤਮ ਸਿੰਘ ਗੁੱਜਰ, ਸੁਖਦੇਵ ਸਿੰਘ ਦੋਦਾ, ਕੁਲਦੀਪ ਸਿੰਘ, ਜਗਰੂਪ ਸਿੰਘ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਲੋਂ ਅੱਠਵੀਂ ਜਮਾਤ 'ਚੋਂ ਪਹਿਲਾ ਸਥਾਨ ਹਾਸਿਲ ਕਰਨ ਵਾਲੀ ਵਿਦਿਆਰਥਣ ਸਨਮਾਨਿਤ ਅਗਲੀ ਖ਼ਬਰ ਫੇਬਲ ਸਕੂਲ 'ਚ ਵਿਸਾਖੀ ਮੇਲੇ ਦੀਆਂ ਖ਼ੂਬ ਰੌਣਕਾਂ ਲੱਗੀਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।