05-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-05-2026

ਮੁੱਖ ਮੰਤਰੀ ਭਗਵੰਤ ਮਾਨ ਲੋਕ ਮਿਲਣੀ ਤਹਿਤ ਅੱਜ ਪਿੰਡ ਸਾਹਿਬਚੰਦ ਵਿਖੇ ਪਹੁੰਚਣਗੇ

ਅਜੀਤ ਡੈਸਕ 10-05-2026
ਦੋਦਾ, 9 ਮਈ (ਰਵੀਪਾਲ)-ਹਲਕਾ ਗਿੱਦੜਬਾਹਾ ਦੇ ਪਿੰਡ ਸਾਹਿਬਚੰਦ ਵਿਖੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਲੋਕ ਮਿਲਣੀ ਪ੍ਰੋਗਰਾਮ ਤਹਿਤ ਕਰਵਾਏ ਜਾ ਰਹੇ ਸਮਾਗਮ ਦੌਰਾਨ ਪਹੁੰਚ ਰਹੇ ਹਨ | ਇਸ ਸੰਬੰਧੀ ਜਾਣਕਾਰੀ ਦਿੰਦੇ ਗਿੱਦੜਬਾਹਾ ਦੇ ਵਿਧਾਇਕ ਹਰਦੀਪ ਸਿੰਘ ਡਿੰਪੀ ਢਿੱਲੋਂ ਨੇ ਦੱਸਿਆ ਕਿ 10 ਮਈ ਦਿਨ ਐਤਵਾਰ ਸਮਾਂ ਸ਼ਾਮ 5 ਵਜੇ ਪਿੰਡ ਸਾਹਿਬਚੰਦ ਦੀ ਸੱਥ ਨੇੜੇ ਗੁਰਦੁਆਰਾ ਸਾਹਿਬ ਵਿਖੇ ਮੱੁਖ ਮੰਤਰੀ ਭਗਵੰਤ ਸਿੰਘ ਮਾਨ ਆਪਣੇ ਸਾਥੀਆਂ ਸਮੇਤ ਪਹੁੰਚ ਰਹੇ ਹਨ | ਉਨ੍ਹਾਂ ਹਲਕਾ ਵਾਸੀਆਂ ਨੂੰ ਵੱਡੀ ਗਿਣਤੀ ਪਹੁੰਚਣ ਦੀ ਅਪੀਲ ਕੀਤੀ | ਇੱਥੇ ਦੱਸਣਯੋਗ ਹੈ ਕਿ ਪਹਿਲਾ ਇਹ ਪ੍ਰੋਗਰਾਮ ਦੋਦਾ ਵਿਖੇ ਹੋਣ ਜਾ ਰਿਹਾ ਸੀ, ਪਰ ਹੁਣ ਪ੍ਰਸ਼ਾਸਨ ਨੇ ਪਿੰਡ ਸਾਹਿਬਚੰਦ ਵਿਖੇ ਮੁਕੱਰਰ ਕੀਤਾ ਹੈ |
ਪਿਛਲੀ ਖ਼ਬਰ ਬਾਬਾ ਈਸ਼ਰ ਸਿੰਘ ਪਬਲਿਕ ਸਕੂਲ ਵਿਖੇ ਮਾਂ ਦਿਵਸ ਮਨਾਇਆ ਅਗਲੀ ਖ਼ਬਰ ਮੁੱਖ ਮੰਤਰੀ ਭਗਵੰਤ ਮਾਨ ਲੋਕ ਮਿਲਣੀ ਤਹਿਤ ਅੱਜ ਪਿੰਡ ਸਾਹਿਬਚੰਦ ਵਿਖੇ ਪਹੁੰਚਣਗੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।