05-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-07-2026

ਸ੍ਰੀ ਮੁਕਤਸਰ ਸਾਹਿਬ ਅੰਡਰ-19 ਲੜਕੀਆਂ ਵਲੋਂ ਬਠਿੰਡਾ ਤੋਂ 58 ਦੌੜਾਂ ਨਾਲ ਜਿੱਤ ਪ੍ਰਾਪਤ

ਅਜੀਤ ਡੈਸਕ 27-07-2026
ਸ੍ਰੀ ਮੁਕਤਸਰ ਸਾਹਿਬ, 26 ਜੁਲਾਈ (ਰਣਜੀਤ ਸਿੰਘ ਢਿੱਲੋਂ)-ਪੰਜਾਬ ਕ੍ਰਿਕਟ ਐਸੋਸੀਏਸ਼ਨ ਮੁਹਾਲੀ ਵਲੋਂ ਕਰਵਾਏ ਜਾ ਰਹੇ ਲੜਕੀਆਂ ਦੇ ਅੰਤਰ ਜ਼ਿਲ੍ਹਾ ਵੰਨ ਡੇ ਅੰਡਰ-19 ਕ੍ਰਿਕਟ ਟੂਰਨਾਮੈਂਟ ਦੇ ਮੁਕਾਬਲੇ ਵਿਚ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੀ ਟੀਮ ਨੇ ਜ਼ਿਲ੍ਹਾ ਬਠਿੰਡਾ ਦੀ ਟੀਮ ਤੋਂ ਸ਼ਾਨਦਾਰ 58 ਦੌੜਾਂ ਨਾਲ ਜਿੱਤ ਪ੍ਰਾਪਤ ਕੀਤੀ। ਸ੍ਰੀ ਮੁਕਤਸਰ ਸਾਹਿਬ ਦੇ ਕ੍ਰਿਕਟ ਗਰਾਊਂਡ ਵਿਚ ਖੇਡੇ ਗਏ ਮੈਚ ਸ੍ਰੀ ਮੁਕਤਸਰ ਸਾਹਿਬ ਦੀ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ। ਬੱਲੇਬਾਜ਼ੀ ਕਰਦੇ ਹੋਏ ਸ੍ਰੀ ਮੁਕਤਸਰ ਸਾਹਿਬ ਦੀ ਟੀਮ ਨੇ 43.2 ਓਵਰਾਂ ਵਿਚ 10 ਵਿਕਟਾਂ ਦੇ ਨੁਕਸਾਨ ਨਾਲ 128 ਦੌੜਾਂ ਬਣਾਈਆਂ। ਜਿਸ ਵਿਚ ਜ਼ਿਲ੍ਹਾ ਕ੍ਰਿਕਟ ਐਸੋਸੀਏਸ਼ਨ ਮੁਕਤਸਰ ਦੀ ਹਰਮਨਦੀਪ ਕੌਰ 7 ਚੌਕਿਆਂ ਦੀ ਸਹਾਇਤਾ ਨਾਲ 71 ਦੌੜਾਂ ਅਤੇ ਮਨਪ੍ਰੀਤ ਕੌਰ ਨੇ 11 ਦੌੜਾਂ ਬਣਾਈਆਂ, ਜਦਕਿ ਬਠਿੰਡਾ ਦੀ ਟੀਮ ਵਲੋਂ ਗੇਂਦਬਾਜ਼ੀ ਕਰਦੇ ਹੋਏ ਕਮਲਪ੍ਰੀਤ, ਐਲਿਸ ਪਾਲ, ਹਰਸਿਤਾ ਅਤੇ ਯਸ਼ਮੀਤ ਸ਼ਰਮਾ ਨੇ ਦੋ-ਦੋ ਵਿਕਟਾਂ ਹਾਸਿਲ ਕੀਤੀਆਂ। ਜ਼ਿਲ੍ਹਾ ਬਠਿੰਡਾ ਦੀ ਟੀਮ ਨੇ ਆਪਣੀ ਪਾਰੀ ਵਿਚ ਬੱਲੇਬਾਜ਼ੀ ਕਰਦੇ ਹੋਏ 17.3 ਓਵਰਾਂ ਵਿਚ 10 ਵਿਕਟਾਂ ਦੇ ਨੁਕਸਾਨ ਨਾਲ ਸਿਰਫ 70 ਦੌੜਾਂ ਬਣਾਈਆਂ, ਜਿਸ ਵਿਚ ਬੱਲੇਬਾਜ਼ੀ ਕਰਦੇ ਹੋਏ ਤਨਸਿਕਾ ਕਾਂਸਲ ਨੇ 32 ਦੌੜਾਂ ਤੇ ਰੁਜਲਾ ਛਾਬੜਾ ਨੇ 16 ਦੌੜਾਂ ਬਣਾਈਆਂ, ਜਦ ਕਿ ਸ੍ਰੀ ਮੁਕਤਸਰ ਸਾਹਿਬ ਵਲੋਂ ਗੇਂਦਬਾਜ਼ੀ ਕਰਦੇ ਹੋਏ ਜਪਨੀਤ ਕੌਰ ਨੇ ਚਾਰ ਵਿਕਟਾਂ, ਖੁਸ਼ਪ੍ਰੀਤ ਕੌਰ ਨੇ ਤਿੰਨ ਵਿਕਟਾਂ ਅਤੇ ਗੁਣਸਾਖੀ ਨੇ 2 ਵਿਕਟਾਂ ਹਾਸਿਲ ਕਰਕੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਸ ਸ਼ਾਨਦਾਰ ਜਿੱਤ ਲਈ ਐਸੋਸੀਏਸ਼ਨ ਦੇ ਪ੍ਰਧਾਨ ਡਾਕਟਰ ਵਿਕਰਮਜੀਤ, ਡਾਕਟਰ ਮਦਨ ਮੋਹਨ ਬਾਂਸਲ, ਬਾਵਾ ਯਾਦਵਿੰਦਰ ਸਿੰਘ ਲਾਲੀ, ਮੋਹਕਮ ਸਿੰਘ ਸੰਧੂ, ਭੀਸ਼ਮ ਬਾਂਸਲ, ਮੰਗਤ ਕੁੱਕੜ, ਸੁਰਿੰਦਰ ਅਰੋੜਾ, ਪਰਮਜੀਤ ਸਿੰਘ, ਵਿਜੇ ਕੁਮਾਰ, ਮਨਿੰਦਰ ਚੋਪੜਾ, ਸੰਜੀਵ ਗੁਪਤਾ, ਜਸਪਾਲ ਸਿੰਘ ਔਲਖ, ਗੁਰਬਖਸ਼ ਸਿੰਘ, ਰਾਕੇਸ ਵਾਟਸ, ਜਸਕਰਨ ਸਿੰਘ, ਸੁਨੀਲ ਕੁਮਾਰ, ਜਸਪਾਲ ਸਿੰਘ ਹਰੀਕੇ ਕਲਾਂ, ਅੰਗਰੇਜ਼ ਸਿੰਘ ਬਰੀਵਾਲਾ, ਰਾਜਵੰਤ ਸਿੰਘ, ਵਿਜੇ ਚੋਪੜਾ, ਸੁਪਿੰਦਰਜੀਤ ਸਿੰਘ, ਪੰਕਜ ਕੁਮਾਰ, ਸ਼ੇਰਬਾਜ ਸਿੰਘ ਫੱਤਣਵਾਲਾ, ਗੁਰਭੇਜ ਸਿੰਘ ਖੋਸਾ, ਜਨਰਲ ਸਕੱਤਰ ਸ਼ਮਿੰਦਰ ਬੱਤਰਾ ਅਤੇ ਸਮੂਹ ਮੈਂਬਰ ਸਾਹਿਬਾਨ ਨੇ ਟੀਮ ਦੀ ਇਸ ਪ੍ਰਾਪਤੀ ’ਤੇ ਸਲੈਕਟਰ ਸਾਹਿਬਾਨ, ਕੋਚ ਸਾਹਿਬਾਨ ਗਗਨਦੀਪ ਸਿੰਘ, ਲਖਵਿੰਦਰ ਸਿੰਘ ਅਤੇ ਖਿਡਾਰੀਆਂ ਨੂੰ ਵਧਾਈ ਦਿੱਤੀ ਅਤੇ ਅਗਲੇ ਮੈਚ ਲਈ ਸ਼ੁਭ ਇੱਛਾਵਾਂ ਦਿੱਤੀਆਂ। ਵਰਨਣਯੋਗ ਹੈ ਕਿ ਜ਼ਿਲ੍ਹਾ ਕ੍ਰਿਕਟ ਐਸੋਸੀਏਸ਼ਨ ਸ੍ਰੀ ਮੁਕਤਸਰ ਸਾਹਿਬ ਦੀ ਅੰਡਰ-19 ਲੜਕੀਆਂ ਦੀ ਟੀਮ ਨੇ ਇਸ ਟੂਰਨਾਮੈਂਟ ਦੇ ਪਹਿਲੇ ਮੈਚ ਵਿਚ ਮੋਗਾ ਨੂੰ ਦੂਜੇ ਮੈਚ ਵਿਚ ਫ਼ਿਰੋਜ਼ਪੁਰ ਨੂੰ ਅਤੇ ਤੀਜੇ ਮੈਚ ਵਿਚ ਬਠਿੰਡੇ ’ਤੇ ਜਿੱਤ ਹਾਸਿਲ ਕਰਕੇ ਇਸ ਟੂਰਨਾਮੈਂਟ ਵਿਚ ਲਗਾਤਾਰ ਤੀਜੀ ਜਿੱਤ ਹਾਸਿਲ ਕਰਕੇ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦਾ ਨਾਂਅ ਰੌਸ਼ਨ ਕਰਦੇ ਹੋਏ ਆਪਣੇ ਗਰੁੱਪ ਵਿਚ 12 ਅੰਕ ਹਾਸਿਲ ਕਰਕੇ ਪਹਿਲੇ ਸਥਾਨ ’ਤੇ ਹੈ।
ਪਿਛਲੀ ਖ਼ਬਰ ਸ੍ਰੀ ਗੁਰੂ ਨਾਨਕ ਦੇਵ ਪਬਲਿਕ ਸਕੂਲ ਵਿਖੇ ਕਾਰਗਿਲ ਵਿਜੇ ਦਿਵਸ ਮਨਾਇਆ ਅਗਲੀ ਖ਼ਬਰ ਆਰਮੀ ਵੈਟਰਨਜ਼ ਵੈੱਲਫੇਅਰ ਯੂਨੀਅਨ ਵਲੋਂ ਸਾਬਕਾ ਸੈਨਿਕਾਂ ਦੀ ਅਹਿਮ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।