18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-02-2026

ਕਿਸਾਨ ਅਮਰਜੀਤ ਢਿੱਲੋਂ ਬਰਗਾੜੀ 'ਕਿਸਾਨ ਸਨਮਾਨ' ਐਵਾਰਡ ਨਾਲ ਸਨਮਾਨਿਤ

ਅਜੀਤ ਡੈਸਕ 14-02-2026
ਬਰਗਾੜੀ, 13 ਫ਼ਰਵਰੀ (ਲਖਵਿੰਦਰ ਸ਼ਰਮਾ)-ਕਸਬਾ ਬਰਗਾੜੀ ਦੇ ਅਗਾਂਹਵਧੂ ਕਿਸਾਨ ਤੇ ਲੁਧਿਆਣਾ ਖੇਤੀਬਾੜੀ ਯੂਨੀਵਰਸਟੀ ਬੋਰਡ ਦੇ ਕਿਸਾਨ ਮੈਂਬਰ ਅਮਰਜੀਤ ਸਿੰਘ ਢਿੱਲੋਂ ਨੂੰ ਮੁਹਾਲੀ ਵਿਖੇ ਤਿੰਨ ਰਾਜਾਂ ਪੰਜਾਬ, ਹਰਿਆਣਾ, ਹਿਮਾਚਲ ਦੇ ਹੋਏ ਕਿਸਾਨੀ ਸੰਮੇਲਨ 'ਚ ਮਾਰਕੀਟਿੰਗ ਦੇ ਖੇਤਰ ਵਿਚ ਕਿਸਾਨ ਸਨਮਾਨ ਐਵਾਰਡ ਨਾਲ ਸਨਮਾਨਿਤ ਕੀਤਾ | ਇਸ ਸੰਮੇਲਨ 'ਚ ਤਿੰਨ ਰਾਜਾਂ ਤੋਂ ਕਰੀਬ 300 ਅਗਾਂਹਵਧੂ ਕਿਸਾਨਾਂ, ਵਿਗਿਆਨਿਕਾਂ ਆਦਿ ਨੇ ਭਾਗ ਲਿਆ ਸੀ, ਜਿਸ 'ਚ 50 ਕਿਸਾਨਾਂ ਨੂੰ ਸਨਮਾਨਿਤ ਕੀਤਾ ਗਿਆ ਹੈ | ਕਿਸਾਨ ਅਮਰਜੀਤ ਢਿੱਲੋਂ ਨੂੰ ਪਹਿਲਾਂ ਵੀ ਅਨੇਕਾਂ ਵਾਰ ਖੇਤੀਬਾੜੀ ਦੇ ਖੇਤਰ ਵਿਚ ਪੰਜਾਬ ਤੇ ਦੇਸ਼ ਪੱਧਰ 'ਤੇ ਸਨਮਾਨਿਤ ਕੀਤਾ ਜਾ ਚੁੱਕਾ ਹੈ | ਅਮਰਜੀਤ ਢਿੱਲੋਂ ਨੂੰ ਇਹ ਸਨਮਾਨ ਮਿਲਣ ਤੇ ਅਕਾਲੀ ਆਗੂ ਗੁਰਚੇਤ ਸਿੰਘ ਢਿੱਲੋਂ, ਕਾਂਗਰਸੀ ਆਗੂ ਪ੍ਰੀਤਪਾਲ ਸਿੰਘ ਭਲੂਰੀਆ, ਯਾਦਵਿੰਦਰ ਸਿੰਘ ਔਲਖ, ਸਾਬਕਾ ਚੇਅਰਮੈਨ ਅਮਰਪ੍ਰੀਤ ਢਿੱਲੋਂ, ਸਾਬਕਾ ਸਰਪੰਚ ਜਗਸੀਰ ਸਿੰਘ ਸੀਰ ਢਿੱਲੋਂ, ਜਗਸੀਰ ਸਿੰਘ ਜੱਗਾ ਢਿੱਲੋਂ, ਸਰਪੰਚ ਪ੍ਰਤਾਪ ਸਿੰਘ, ਸਾਬਕਾ ਸਰਪੰਚ ਜਸਵੰਤ ਸਿੰਘ, ਜਸਮੇਲ ਸਿੰਘ ਬਰਾੜ, ਖੁਸ਼ਵੰਤ ਬਰਗਾੜੀ, ਵਿਜੇ ਬਰਗਾੜੀ, ਸਟਾਲਿਨਜੀਤ ਬਰਾੜ, ਰਾਜਪਾਲ ਸਿੰਘ, ਕੁਲਵੰਤ ਗਿੱਲ, ਜਸਵਿੰਦਰ ਬਰਗਾੜੀ, ਅਮੋਲਕ ਸਿੱਧੂ, ਅੰਮਿ੍ਤਪਾਲ ਵਿਰਕ, ਬਲਜੀਤ ਸਿੰਘ, ਅੰਮਿ੍ਤਲਾਲ ਜੋਸ਼ੀ, ਰਵਿੰਦਰ ਸ਼ਰਮਾ, ਰੁਪਿੰਦਰ ਵਰਮਾ, ਮੰਗਤ ਸ਼ਰਮਾ, ਭੁਪਿੰਦਰ ਚੰਨੀ, ਰੰਗ ਹਰਜਿੰਦਰ, ਸੰਦੀਪ ਵਾਟਸ, ਰਜਿੰਦਰਜੀਤ ਲੰਦਨ, ਗੁਰਬਿੰਦਰ ਬਰਾੜ, ਗੁਰਪ੍ਰੀਤ ਬੰਬੀਹਾ ਭਾਈ, ਅਜੇਪਾਲ ਬਰਗਾੜੀ, ਦਵਿੰਦਰ ਅਰਸ਼ੀ, ਅਸ਼ੋਕ ਬਰਗਾੜੀ, ਹਰਦੀਪ ਸੰਧੂ, ਸਵਿੰਦਰ ਸਿੰਘ ਪੱਪ ਆਦਿ ਤੋਂ ਇਲਾਵਾ ਸਮਾਜ ਸੇਵੀ ਸੰਸਥਾਵਾਂ, ਕਿਸਾਨ ਆਗੂਆਂ ਆਦਿ ਨੇ ਖੁਸ਼ੀ ਪ੍ਰਗਟ ਕਰਦਿਆਂ ਕਿਸਾਨ ਅਮਰਜੀਤ ਸਿੰਘ ਢਿੱਲੋਂ ਨੂੰ ਵਧਾਈ ਦਿੱਤੀ ਅਤੇ ਇਹ ਐਵਾਰਡ ਦੇਣ ਲਈ ਪ੍ਰਬੰਧਕਾਂ ਦਾ ਧੰਨਵਾਦ ਕੀਤਾ |
ਪਿਛਲੀ ਖ਼ਬਰ ਵਿਦਿਆਰਥਣ ਗੁਰਪ੍ਰੀਤ ਕੌਰ ਨੇ ਧਾਰਮਿਕ ਪ੍ਰੀਖਿਆ 'ਚੋਂ ਲੈਪਟਾਪ ਇਨਾਮ ਵਜੋਂ ਜਿੱਤਿਆ ਅਗਲੀ ਖ਼ਬਰ ਬਾਬਾ ਯੂਨੀਵਰਸਿਟੀ ਵਿਖੇ ਸਿਹਤ ਵਿਭਾਗ ਦੇ ਨਵ-ਨਿਯੁਕਤ ਨਰਸਿੰਗ ਸਟਾਫ਼ ਲਈ ਵਿਸ਼ੇਸ਼ ਸੈਸ਼ਨ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।