18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-02-2026

ਸਰਵਾਈਕਲ ਕੈਂਸਰ ਸੰਬੰਧੀ ਵਿਦਿਆਰਥਣਾਂ ਨੂੰ ਜਾਗਰੂਕ ਕਰਨ ਲਈ ਚਲਾਈ ਮੁਹਿੰਮ

ਅਜੀਤ ਡੈਸਕ 14-02-2026
ਮਲੋਟ, 13 ਫ਼ਰਵਰੀ (ਪਾਟਿਲ)-ਰੋਟਰੀ ਕਲੱਬ ਡਿਸਟਿ੍ਕਟ 3090 ਦੇ ਜ਼ਿਲ੍ਹਾ ਗਵਰਨਰ ਭੂਪੇਸ਼ ਮਹਿਤਾ ਦੀ ਪ੍ਰੇਰਣਾ ਹੇਠ ਰੋਟਰੀ ਕਲੱਬ ਮਲੋਟ ਚੈਂਪੀਅਨਜ਼ ਵਲੋਂ ਔਰਤਾਂ ਵਿਚ ਤੇਜ਼ੀ ਨਾਲ ਵਧ ਰਹੇ ਸਰਵਾਈਕਲ ਕੈਂਸਰ ਬਾਰੇ ਜਾਗਰੂਕਤਾ ਮੁਹਿੰਮ ਚਲਾਈ ਗਈ | ਕਲੱਬ ਦੇ ਸਕੱਤਰ ਰਾਕੇਸ਼ ਮੋਹਨ ਮੱਕੜ, ਮੀਡੀਆ ਸਕੱਤਰ ਵਿਕਾਸ ਗੁਪਤਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਤਿੰਨ ਦਿਨ ਚੱਲੀ ਇਸ ਵਿਸ਼ੇਸ਼ ਮੁਹਿੰਮ ਦੌਰਾਨ ਮਲੋਟ ਸ਼ਹਿਰ ਦੇ ਵੱਖ-ਵੱਖ ਸਕੂਲਾਂ ਡੀ.ਏ.ਵੀ. ਸਕੂਲ, ਹੋਲੀ ਐਂਜਲਜ਼ ਸਕੂਲ, ਜੇ.ਆਰ.ਐੱਮ. ਸਕੂਲ, ਡਿਪਸ ਸਕੂਲ, ਸੈਕਰਡ ਹਾਰਟ ਕਾਨਵੈਂਟ ਸਕੂਲ, ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਮਲੋਟ ਅਤੇ ਮੰਡੀ ਹਰਜੀ ਰਾਮ ਦੇ ਸਕੂਲ ਵਿਚ ਲਗਪਗ 3000 ਵਿਦਿਆਰਥਣਾਂ, ਪਿ੍ੰਸੀਪਲਾਂ ਅਤੇ ਅਧਿਆਪਕਾਂ ਨੂੰ ਪੰਫ਼ਲੈਂਟ ਵੰਡ ਕੇ ਸਰਵਾਈਕਲ ਕੈਂਸਰ ਦੀ ਗੰਭੀਰਤਾ ਅਤੇ ਟੀਕਾਕਰਨ ਰਾਹੀਂ ਬਚਾਅ ਬਾਰੇ ਜਾਣਕਾਰੀ ਦਿੱਤੀ ਗਈ | ਸਾਰੇ ਸਕੂਲਾਂ ਦੇ ਪਿ੍ੰਸੀਪਲਾਂ ਤੇ ਅਧਿਆਪਕਾਂ ਵਲੋਂ ਇਸ ਸਮਾਜ ਸੇਵਾ ਮੁਹਿੰਮ ਨੂੰ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਗਿਆ | ਇਸ ਪ੍ਰੋਜੈਕਟ ਲਈ ਚਿਕਿਤਸਕੀ ਤੇ ਕਲੀਨੀਕਲ ਜਾਣਕਾਰੀ ਬਾਂਸਲ ਹਸਪਤਾਲ ਐਂਡ ਕੈਂਸਰ ਸੈਂਟਰ ਬਠਿੰਡਾ ਵਲੋਂ ਪ੍ਰਦਾਨ ਕੀਤੀ ਗਈ | ਇਸ ਮੌਕੇ ਕਲੱਬ ਦੇ ਪ੍ਰਧਾਨ ਨਵੀਨ ਗੋਇਲ, ਸਕੱਤਰ ਰਾਕੇਸ਼ ਮੋਹਨ ਮੱਕੜ, ਖ਼ਜ਼ਾਨਚੀ ਸੰਦੀਪ ਮੰਗਲਾ, ਪ੍ਰੋਜੈਕਟ ਚੇਅਰਮੈਨ ਰਵੀ ਗਰਗ ਸਮੇਤ ਰੋਟੇਰੀਅਨ ਅਸ਼ੋਕ ਗੋਇਲ, ਆਸ਼ੂਦੀਪ ਗਰਗ, ਆਤਿਸ਼ ਸਿਡਾਨਾ, ਅਮਿਤ ਗਰਗ, ਬਿਮਲ ਮਿੱਤਲ, ਹਰਜਿੰਦਰ ਸਿੰਘ ਗੁਰੋਂ, ਰਵੀ ਕਾਂਤ ਵਾਟਸ, ਰੋਕੀ ਗਰਗ, ਪਰਮਿੰਦਰ ਸੇਠੀ, ਪੁਰਸ਼ੋਤਮ ਬਾਂਸਲ, ਨਗੇਂਦਰ ਗਰਗ, ਸਤੀਸ਼ ਗਰਗ ਪੱਪਾ, ਸਤੀਸ਼ ਗਰਗ ਪੰਜਾਵਾ, ਸੋਨੂੰ ਜਿੰਦਲ, ਵਿਕਾਸ ਗੁਪਤਾ ਅਤੇ ਵਿਕਰਮ ਸੇਤੀਆ ਨੇ ਸਰਗਰਮ ਭਾਗ ਲਿਆ | ਕਲੱਬ ਵਲੋਂ ਭਵਿੱਖ ਵਿਚ ਵੀ ਇਸ ਤਰ੍ਹਾਂ ਦੀਆਂ ਲੋਕ ਹਿੱਤ ਦੀਆਂ ਸਿਹਤ ਜਾਗਰੂਕਤਾ ਮੁਹਿੰਮਾਂ ਜਾਰੀ ਰੱਖਣ ਦਾ ਸੰਕਲਪ ਪ੍ਰਗਟ ਕੀਤਾ ਗਿਆ |
ਪਿਛਲੀ ਖ਼ਬਰ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਤਹਿਤ ਨੁੱਕੜ ਨਾਟਕ ਕਰਵਾਇਆ ਗਿਆ ਅਗਲੀ ਖ਼ਬਰ ਸਿਹਤ ਵਿਭਾਗ ਦੀ ਟੀਮ ਵਲੋਂ ਦੁਕਾਨਾਂ ਤੋਂ ਸੈਂਪਲ ਭਰੇ ਗਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।