13-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-02-2026

ਗਊ ਧਨ ਦੇ ਮਾਮਲੇ 'ਚ ਚਾਰ ਵਿਅਕਤੀ ਗਿ੍ਫ਼ਤਾਰ, ਇਕ ਦੀ ਭਾਲ ਜਾਰੀ

ਅਜੀਤ ਡੈਸਕ 15-02-2026
ਕੋਟਕਪੂਰਾ, 14 ਫ਼ਰਵਰੀ (ਮੋਹਰ ਸਿੰਘ ਗਿੱਲ)-ਸਹਾਇਕ ਥਾਣੇਦਾਰ ਬਲਵਿੰਦਰ ਸਿੰਘ ਸਮੇਤ ਸਾਥੀ ਕਰਮਚਾਰੀਆਂ ਦੇ ਚੈਕਿੰਗ ਸ਼ੱਕੀ ਪੁਰਸ਼ਾਂ ਦੇ ਸਬੰਧ ਵਿਚ ਕੋਟਕਪੂਰਾ ਤੋਂ ਪਿੰਡ ਹਰੀਨੌ ਨੂੰ ਜਾ ਰਹੇ ਸਨ ਤਾਂ ਜਦ ਪੁਲਿਸ ਪਾਰਟੀ ਚੌਰਸਤਾ ਪਿੰਡ ਕੋਹਾਰ ਵਾਲਾ ਤੋਂ ਪਿੰਡ ਬਾਹਮਣ ਵਾਲਾ, ਹਰੀ ਨੌ ਰੋਡ ਪਾਸ ਪੁੱਜੀ ਤਾਂ ਮਹੰਤ ਫ਼ਰੀਬ ਦਾਸ ਪੁੱਤਰ ਨੰਦ ਸਿੰਘ ਵਾਸੀ ਆਪਣਾ ਘਰ ਬਿਰਧ ਆਸ਼ਰਮ ਸਿੱਖਾਂਵਾਲਾ ਰੋਡ ਕੋਟਕਪੂਰਾ, ਜ਼ਿਲ੍ਹਾ ਫ਼ਰੀਦਕੋਟ ਨੇ ਸਮੇਤ ਸੁਖਵੰਤ ਸਿੰਘ ਉਰਫ ਹੈਪੀ ਵਾਸੀ ਜਰਮਨ ਕਾਲੋਨੀ ਕੰਮੇਆਣਾ ਰੋਡ ਫ਼ਰੀਦਕੋਟ ਨੇ ਪੁਲਿਸ ਪਾਰਟੀ ਦੀ ਗੱਡੀ ਰੁਕਵਾ ਕੇ ਸਹਾਇਕ ਥਾਣੇਦਾਰ ਬਲਵਿੰਦਰ ਸਿੰਘ ਨੂੰ ਇਤਲਾਹ ਦਿੱਤੀ ਕਿ ਗੁਰਮੇਲ ਸਿੰਘ ਵਾਸੀ ਪਿੰਡ ਢੈਪਈ ਆਪਣੇ ਗਰੋਹ 'ਚ ਸ਼ਾਮਿਲ ਵਿਅਕਤੀਆਂ ਮੋਹਿਤ ਕੁਮਾਰ ਵਾਸੀ ਕੋਟਕਪੂਰਾ, ਮੇਜਰ ਸਿੰਘ ਵਾਸੀ ਪਿੰਡ ਕੋਹਾਰ ਵਾਲਾ, ਜਗਸੀਰ ਸਿੰਘ ਵਾਸੀ ਲਹਿਰਾਗਾਗਾ ਅਤੇ ਜਗਮੀਤ ਸਿੰਘ ਵਾਸੀ ਪਿੰਡ ਢੈਪਈ ਨੇ ਰਲ ਕੇ ਲਵਾਰਿਸ ਗਊ ਵੰਸ਼, ਜਿਸ 'ਚ ਗਊਆਂ ਅਤੇ ਢੱਠੇ ਹਨ, ਨੂੰ ਇਕੱਠਾ ਕਰਕੇ ਕੱਟਣ-ਵੱਢਣ, ਮਾਸ ਵੇਚਣ ਲਈ ਅਤੇ ਬਾਹਰਲੇ ਸੂਬਿਆਂ ਨੂੰ ਤਸਕਰੀ ਕਰਨ ਦੀ ਨੀਯਤ ਨਾਲ ਰਾਤ ਦੇ ਹਨੇਰੇ 'ਚ ਬਿਨਾਂ ਕਿਸੇ ਕਾਨੂੰਨੀ ਦਸਤਾਵੇਜਾਂ ਦੇ ਗਊ ਧਨ ਨੂੰ ਕੈਂਟਰ, ਮਾਰਕਾ ਅਸ਼ੋਕ ਲੇਲੈਂਡ 'ਚ ਲੋਡ ਕਰਕੇ ਪਿੰਡ ਕੋਹਾਰ ਵਾਲਾ ਤੋਂ ਕੋਟਕਪੂਰਾ ਤਰਫ ਨੂੰ ਆ ਰਹੇ ਹਨ ਤਾਂ ਪੁਲਿਸ ਪਾਰਟੀ ਨੇ ਤੁਰੰਤ ਚੌਰਸਤਾ ਕੋਹਾਰਵਾਲਾ, ਬਾਹਮਣ ਵਾਲਾ, ਹਰੀ ਨੌ ਰੋਡ, ਬਾਹੱਦ ਪਿੰਡ ਕੋਹਾਰਵਾਲਾ ਵਿਖੇ ਨਾਕਾਬੰਦੀ ਕਰਕੇ ਉਕਤਾਨ ਨੂੰ ਕਾਬੂ ਕਰਕੇ 16 ਗਊ ਧਨ ਬਰਾਮਦ ਕੀਤੇ ਗਏ | ਜੋ ਮੌਕਾ ਤੋਂ ਹਨੇਰੇ ਦਾ ਫਾਇਦਾ ਚੁੱਕ ਕੇ ਮੁਲਜ਼ਮ ਜਗਮੀਤ ਸਿੰਘ ਭੱਜ ਗਿਆ | ਉਕਤ ਵਿਅਕਤੀਆਂ ਨੇ ਅਜਿਹਾ ਕਰਕੇ ਧਰਾਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ | ਪੁਲਿਸ ਪਾਰਟੀ ਨੇ ਮੌਕੇ 'ਤੇ ਉਕਤ ਚਾਰ ਮੁਲਜ਼ਮਾਂ ਨੂੰ ਗਿ੍ਫ਼ਤਾਰ ਕਰਕੇ ਇਨ੍ਹਾਂ ਵਿਰੁੱਧ ਥਾਣਾ ਸਦਰ ਕੋਟਕਪੂਰਾ ਵਿਖੇ ਮਾਮਲਾ ਦਰਜ ਕੀਤਾ ਹੈ | ਇਸ ਸਬੰਧੀ ਪੁਲਿਸ ਵਲੋਂ ਇਕ ਭਗੌੜੇ ਵਿਅਕਤੀ ਦੀ ਭਾਲ ਕੀਤੀ ਜਾ ਰਹੀ ਹੈ |
ਪਿਛਲੀ ਖ਼ਬਰ ਸੁਖਵੀਰ ਸਿੰਘ ਰੋੜੀਕਪੂਰਾ ਨਾਇਬ ਤਹਿਸੀਲਦਾਰ ਬਣਨ 'ਤੇ ਸਨਮਾਨਿਤ ਅਗਲੀ ਖ਼ਬਰ ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ ਨੇ ਮੰਗਾਂ ਨੂੰ ਲੈ ਕੇ ਕੀਤਾ ਰੋਸ ਪ੍ਰਦਰਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।