ਬਰਗਾੜੀ, 15 ਫ਼ਰਵਰੀ (ਲਖਵਿੰਦਰ ਸ਼ਰਮਾ)-ਸਾਹਿਤ, ਸਿੱਖਿਆ, ਵਾਤਾਵਰਨ, ਸਿਹਤ ਦੇ ਖੇਤਰ ਵਿਚ ਕਰੀਬ 26 ਸਾਲ ਤੋਂ ਲਗਾਤਾਰ ਅਹਿਮ ਕੰਮ ਕਰਨ ਵਾਲੀ ਸੰਸਥਾ ਪੀਪਲਜ਼ ਫੋਰਮ ਬਰਗਾੜੀ ਪੰਜਾਬ ਦੀ ਸਾਲਾਨਾ ਮੀਟਿੰਗ ਬਰਗਾੜੀ ਵਿਖੇ ਹੋਈ | ਮੀਟਿੰਗ ਵਿਚ ਪਿਛਲੇ ਸਾਲ ਦੀਆਂ ਹੋਈਆਂ ਗਤੀਵਿਧੀਆਂ 'ਤੇ ਵਿਸਥਾਰ ਨਾਲ ਚਰਚਾ ਕੀਤੀ ਗਈ ਅਤੇ ਵਿੱਤੀ ਹਿਸਾਬ ਕਿਤਾਬ 'ਤੇ ਚਾਨਣਾ ਪਾਇਆ ਗਿਆ | ਸਮੂਹ ਮੈਂਬਰਾਂ ਨੇ ਪੀਪਲਜ਼ ਫੋਰਮ ਵਲੋਂ ਕੀਤੀਆਂ ਜਾਂਦੀਆਂ ਗਤੀਵਿਧੀਆਂ ਅਤੇ ਵਿੱਤੀ ਹਿਸਾਬ ਕਿਤਾਬ 'ਤੇ ਤਸੱਲੀ ਪ੍ਰਗਟ ਕਰਦਿਆਂ ਭਵਿੱਖ ਵਿਚ ਫੋਰਮ ਦੀਆਂ ਗਤੀਵਿਧੀਆਂ ਨੂੰ ਹੋਰ ਵਧਾਉਣ ਅਤੇ ਹੋਰ ਸੁਚੱਜੇ ਢੰਗ ਨਾਲ ਕਰਨ ਦਾ ਅਹਿਦ ਕੀਤਾ | ਸਕੂਲ ਵਿਦਿਆਰਥੀਆਂ ਦੀਆਂ ਲਿਖਤਾਂ 'ਤੇ ਆਧਾਰਿਤ ਬਾਲ ਰਸਾਲਾ ਛਾਪਣ ਬਾਰੇ ਵੀ ਵਿਚਾਰ ਚਰਚਾ ਕੀਤੀ ਗਈ | ਫੋਰਮ ਵਲੋਂ ਕੀਤੇ ਜਾਂਦੇ ਪ੍ਰੋਗਰਾਮਾਂ ਸਮੇਂ ਹਰ ਤਰ੍ਹਾਂ ਦਾ ਸਹਿਯੋਗ ਦੇਣ ਵਾਲੇ ਸਮੂਹ ਸਹਿਯੋਗੀਆਂ ਦਾ ਧੰਨਵਾਦ ਕੀਤਾ ਗਿਆ | ਫੋਰਮ ਦੀ ਹੋਈ ਸਰਬਸੰਮਤੀ ਨਾਲ ਚੋਣ ਵਿਚ ਖੁਸ਼ਵੰਤ ਬਰਗਾੜੀ ਲਗਾਤਾਰ 26ਵੀਂ ਵਾਰ ਪ੍ਰਧਾਨ ਚੁਣੇ ਗਏ | ਗੁਰਬਿੰਦਰ ਸਿੰਘ ਬਰਾੜ ਜਨਰਲ ਸਕੱਤਰ, ਅਮੋਲਕ ਸਿੰਘ ਸਿੱਧੂ ਖਜ਼ਾਨਚੀ, ਸਟਾਲਿਨਜੀਤ ਬਰਾੜ, ਗੁਰਪ੍ਰੀਤ ਸਿੰਘ ਸਿੱਧੂ, ਅਮਰਜੀਤ ਢਿੱਲੋਂ, ਭੁਪਿੰਦਰ ਬਰਗਾੜੀ ਨੂੰ ਬੋਰਡ ਆਫ਼ ਡਾਇਰੈਕਟਰ ਚੁਣਿਆਂ ਗਿਆ | ਇਸ ਮੌਕੇ ਮੈਂਬਰ ਰਾਜਪਾਲ ਸਿੰਘ, ਰੁਪਿੰਦਰ ਵਰਮਾ, ਅਮੋਲਕ ਸਿੱਧੂ, ਅੰਮਿ੍ਤਪਾਲ ਵਿਰਕ, ਜਸਵਿੰਦਰ ਬਰਗਾੜੀ, ਬਲਜੀਤ ਮੰਪੀ, ਵਿਜੇ ਬਰਗਾੜੀ, ਸੰਦੀਪ ਵਾਟਸ, ਅੰਮਿ੍ਤਲਾਲ ਜੋਸ਼ੀ, ਮੰਗਤ ਸ਼ਰਮਾ, ਭੁਪਿੰਦਰ ਬਰਗਾੜੀ, ਲਖਵਿੰਦਰ ਸ਼ਰਮਾ, ਰੰਗ ਹਰਜਿੰਦਰ, ਗੁਰਪ੍ਰੀਤ ਕੈਲਗਰੀ, ਜਸਵਿੰਦਰ ਗਿੱਲ ਵਿੰਨੀਪੈਗ, ਰਜਿੰਦਰਜੀਤ ਲੰਦਨ, ਕੁਲਵੰਤ ਸਿੰਘ ਗਿੱਲ ਆਦਿ ਹਾਜ਼ਰ ਸਨ |