27-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-02-2026

ਲਾਇਨਜ਼ ਕਲੱਬ ਇੰਟਰਨੈਸ਼ਨਲ ਨੇ ਖ਼ੂਨਦਾਨ ਕੈਂਪ ਲਗਾਇਆ

ਅਜੀਤ ਡੈਸਕ 18-02-2026
ਮਲੋਟ, 17 ਫ਼ਰਵਰੀ (ਅਜਮੇਰ ਸਿੰਘ ਬਰਾੜ)-ਲਾਇਨਜ਼ ਕਲੱਬ ਇੰਟਰਨੈਸ਼ਨਲ ਮਲੋਟ (ਰੋਇਲਸ) ਵਲੋਂ ਪ੍ਰਧਾਨ ਸੁਨੀਸ਼ ਗੋਇਲ, ਦੀਪਕ ਗਰਗ (ਸੈਕਟਰੀ), ਦਰਮੇਸ਼ ਬਾਂਸਲ ਖ਼ਜ਼ਾਨਚੀ, ਸੰਜੀਵ ਅਰੋੜਾ ਦੀ ਦੇਖ-ਰੇਖ 'ਚ ਖ਼ੂਨਦਾਨ ਕੈਂਪ ਲਗਾਇਆ ਗਿਆ, ਜਿਸ ਵਿਚ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਆਪਣੀ ਟੀਮ ਨਾਲ ਸ਼ਮੂਲੀਅਤ ਕੀਤੀ | ਇਸ ਕੈਂਪ 'ਚ ਔਰਤਾਂ ਤੇ ਲੜਕੀਆਂ ਨੇ ਵੀ ਖ਼ੂਨਦਾਨ ਕੀਤਾ | ਇਸ ਮੌਕੇ 60 ਯੂਨਿਟ ਖ਼ੂਨ ਇਕੱਤਰ ਕੀਤਾ ਗਿਆ | ਕੈਂਪ ਦੌਰਾਨ ਨੋਨੀ ਗਰਗ, ਹੈਰੀ ਸਿੰਗਲਾ, ਪੰਕਿਤ ਬਾਂਸਲ, ਚੰਦਨ ਗੁਪਤਾ, ਅਮਿਤ ਵਧਵਾ, ਸਨੀ ਛਾਬੜਾ ਨੇ ਪੋ੍ਰਜੈਕਟ ਇੰਚਾਰਜ ਦੀ ਭੂਮਿਕਾ ਨਿਭਾਈ | ਖ਼ੂਨਦਾਨ ਕਰਨ ਵਾਲੇ ਖ਼ੂਨਦਾਨੀਆਂ ਨੂੰ ਡਾਇਟ ਵੰਡਣ ਦੀ ਭੂਮਿਕਾ ਮੰਨੂ ਮੰਗਲਾ ਤੇ ਅਮਿਤ ਵਧਵਾ ਵਲੋਂ ਨਿਭਾਈ ਗਈ, ਜਦਕਿ ਨਿਸ਼ਾਂਤ ਗੋਇਲ, ਪ੍ਰੇਮ ਗੋਇਲ ਨੇ ਕੈਂਪ ਨੂੰ ਪੂਰਨ ਰੂਪ 'ਚ ਸੰਭਾਲਿਆ | ਗੌਰਵ ਮੱਕੜ, ਧਰਵੀਰ ਗੋਇਲ, ਰਘੁਵਿੰਦਰ ਸਿੰਘ, ਲੋਵਿਸ਼ ਗੋਇਲ, ਕਬੀਰ ਗੋਇਲ, ਸ਼ਿਵਮ ਗੋਇਲ ਤੇ ਹੋਰ ਸਾਰੇ ਮੈਂਬਰਾਂ ਨੇ ਵੀ ਆਪਣੇ ਫ਼ਰਜ਼ਾਂ ਨੂੰ ਬਾਖ਼ੂਬੀ ਨਿਭਾਇਆ | ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਤੇ ਪ੍ਰਧਾਨ ਸੁਨੀਸ਼ ਗੋਇਲ ਨੇ ਖ਼ੂਨਦਾਨ ਕਰਨ ਵਾਲੇ ਵਿਅਕਤੀਆਂ ਨੂੰ ਤਗ਼ਮੇ ਤੇ ਸਰਟੀਫ਼ਿਕੇਟ ਦੇ ਕੇ ਕਲੱਬ ਵਲੋਂ ਸਨਮਾਨਿਤ ਕੀਤਾ ਗਿਆ |
ਪਿਛਲੀ ਖ਼ਬਰ ਜਪੁਜੀ ਸਾਹਿਬ ਦੇ ਸ਼ੁੱਧ ਉਚਾਰਨ ਤੇ ਕੰਠ ਮੁਕਾਬਲੇ 'ਚ ਹਿੱਸਾ ਲੈਣ ਵਾਲੇ ਬੱਚਿਆਂ ਦਾ ਸਨਮਾਨ ਅਗਲੀ ਖ਼ਬਰ ਮਹਾਂਸ਼ਿਵਰਾਤਰੀ ਮੌਕੇ ਵਿਸ਼ਾਲ ਚੌਂਕੀ ਕਰਵਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।