27-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-02-2026

ਮਹੀਨੇ ਭਰ ਤੋਂ ਜਲਘਰ ਦੀਆਂ ਡਿੱਗੀਆਂ ਸੁੱਕੀਆਂ • ਬਿੱਲਾਂ ਦੀ ਬਾਰਿਸ਼ ਜਾਰੀ

ਅਜੀਤ ਡੈਸਕ 18-02-2026
ਸ੍ਰੀ ਮੁਕਤਸਰ ਸਾਹਿਬ, 17 ਫ਼ਰਵਰੀ (ਹਰਮਹਿੰਦਰ ਪਾਲ)- ਸ੍ਰੀ ਮੁਕਤਸਰ ਸਾਹਿਬ ਸ਼ਹਿਰ 'ਚ ਕਰੀਬ ਇਕ ਮਹੀਨੇ ਤੋਂ ਪੀਣ ਵਾਲੇ ਪਾਣੀ ਦਾ ਕਾਲ ਪਿਆ ਹੋਇਆ ਹੈ, ਜਿਸ ਕਰਕੇ ਲੋਕਾਂ ਨੂੰ ਪੀਣ ਅਤੇ ਨਹਾਉਣ-ਧੌਣ ਵਾਸਤੇ ਪਾਣੀ ਮੁੱਲ ਲੈਣਾ ਪੈ ਰਿਹਾ ਹੈ | ਦੂਜੇ ਪਾਸੇ ਪਾਣੀ ਦੇ ਬਿੱਲ ਲਗਾਤਾਰ ਆ ਰਹੇ ਹਨ | ਇਸ 'ਤੇ ਰੋਸ ਜ਼ਾਹਿਰ ਕਰਦਿਆਂ ਸਮਾਜ ਸੇਵੀ ਕਰਮਜੀਤ ਸਿੰਘ ਕਰਮਾ ਨੇ ਦੱਸਿਆ ਕਿ ਜਲਘਰ 'ਚ ਪਾਣੀ ਸਟੋਰ ਕਰਨ ਵਾਸਤੇ ਤਿੰਨ ਵੱਡੇ ਟੈਂਕ ਬਣੇ ਹਨ, ਤਾਂ ਕਿ ਬੰਦੀ ਜਾਂ ਕਿਸੇ ਹੋਰ ਕਾਰਨ ਕਰਕੇ ਪਾਣੀ ਦੀ ਸਪਲਾਈ ਰੁਕ ਜਾਣ 'ਤੇ ਸਟੋਰ ਕੀਤਾ ਪਾਣੀ ਵਰਤਿਆ ਜਾ ਸਕੇ, ਪਰ ਮਹਿਕਮੇ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਢਿੱਲ ਕਰਕੇ ਪਾਣੀ ਸਟੋਰ ਨਹੀਂ ਕੀਤਾ ਗਿਆ, ਜਿਸ ਕਰਕੇ ਟੈਂਕੀਆਂ ਖ਼ਾਲੀ ਹੋ ਗਈਆਂ ਹਨ ਤੇ ਨਾ ਹੀ ਸਬਮਰਸੀਬਲ ਪੰਪ ਵਰਤੇ ਜਾ ਰਹੇ ਹਨ, ਜਿਸ ਕਰਕੇ ਹੁਣ ਲੋਕ ਪ੍ਰੇਸ਼ਾਨ ਹਨ | ਉਨ੍ਹਾਂ ਕਿਹਾ ਕਿ ਜੇਕਰ ਪਾਣੀ ਮਹੀਨਿਆਂ ਬੱਧੀ ਨਹੀਂ ਆ ਰਿਹਾ, ਤਾਂ ਇਸ ਦੇ ਬਿੱਲ ਵੀ ਮੁਆਫ਼ ਹੋਣੇ ਚਾਹੀਦੇ ਹਨ | ਇਸ ਦੇ ਨਾਲ ਹੀ ਉਨ੍ਹਾਂ ਸਬਮਰਸੀਬਲ ਪੰਪਾਂ ਦਾ ਪਾਣੀ ਸਪਲਾਈ ਕਰਨ ਦੀ ਮੰਗ ਕੀਤੀ ਹੈ | ਇਸ ਦੌਰਾਨ ਜਲਘਰ ਦੇ ਐੱਸ.ਡੀ.ਓ. ਜਗਮੋਹਨ ਸਿੰਘ ਨਾਲ ਸੰਪਰਕ ਕਰਨ 'ਤੇ ਉਨ੍ਹਾਂ ਦੱਸਿਆ ਕਿ ਨਹਿਰਾਂ ਵਿਚ 60 ਦਿਨਾਂ ਦੀ ਬੰਦੀ ਹੈ, ਜਿਸ ਕਰ ਕੇ ਸਟੋਰ ਕੀਤਾ ਪਾਣੀ ਖ਼ਤਮ ਹੋ ਗਿਆ ਹੈ | ਫ਼ਿਰ ਵੀ ਸ਼ਹਿਰ ਵਿਚ ਕੁਝ ਦਿਨਾਂ ਬਾਅਦ ਵਾਰੀ ਸਿਰ ਪਾਣੀ ਛੱਡਿਆ ਜਾ ਰਿਹਾ ਹੈ | ਇਹ ਸੰਕਟ ਅਜੇ ਕੁਝ ਦਿਨ ਹੋਰ ਜਾਰੀ ਰਹੇਗਾ |
ਪਿਛਲੀ ਖ਼ਬਰ ਗੁਰੂ ਨਾਨਕ ਕਾਲਜ ਵਿਖੇ ਪਾਵਰ ਪੁਆਇੰਟ ਪੇਸ਼ਕਾਰੀ ਮੁਕਾਬਲਾ ਕਰਵਾਇਆ ਅਗਲੀ ਖ਼ਬਰ ਮਾਤ ਭਾਸ਼ਾ ਦਿਵਸ ਮੌਕੇ ਭਾਸ਼ਨ ਮੁਕਾਬਲਿਆਂ 'ਚ ਵਿਦਿਆਰਥੀ ਭਾਗ ਲੈਣ- ਜ਼ਿਲ੍ਹਾ ਭਾਸ਼ਾ ਅਫ਼ਸਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।