ਫ਼ਰੀਦਕੋਟ, 18 ਫ਼ਰਵਰੀ (ਜਸਵੰਤ ਸਿੰਘ ਪੁਰਬਾ)-ਅਕਾਲੀ ਦਲ ਵਾਰਿਸ ਪੰਜਾਬ ਦੀ ਇਕ ਅਹਿਮ ਮੀਟਿੰਗ ਜ਼ਿਲ੍ਹਾ ਪ੍ਰਧਾਨ ਭਾਈ ਦਲੇਰ ਸਿੰਘ ਡੋਡ ਦੀ ਪ੍ਰਧਾਨਗੀ ਹੇਠ ਫ਼ਰੀਦਕੋਟ ਕਲੱਬ ਵਿਖੇ ਹੋਈ | ਮੀਟਿੰਗ 'ਚ ਸੰਬੋਧਨ ਕਰਦਿਆਂ ਪਾਰਟੀ ਆਗੂ ਲੱਖਾ ਸਿੰਘ ਸਿਧਾਣਾ ਨੇ ਕਿਹਾ ਕਿ ਲੰਬੇ ਸਮੇਂ ਤੋਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘ ਜੇਲ੍ਹਾਂ ਵਿਚ ਬੰਦ ਹਨ, ਕਿਸੇ ਵੀ ਸਰਕਾਰ ਨੇ ਉਨ੍ਹਾਂ ਨੂੰ ਰਿਹਾਅ ਨਹੀਂ ਕੀਤਾ | ਇਸਦੇ ਉਲਟ ਮੈਂਬਰ ਪਾਰਲੀਮੈਂਟ ਭਾਈ ਅੰਮਿ੍ਤਪਾਲ ਸਿੰਘ ਸਮੇਤ 40 ਤੋਂ 50 ਹੋਰ ਸਿੰਘਾਂ ਨੂੰ ਜੇਲ੍ਹਾਂ ਵਿਚ ਡੱਕ ਦਿੱਤਾ ਗਿਆ ਹੈ | ਭਾਈ ਅੰਮਿ੍ਤਪਾਲ ਸਿੰਘ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਚੁਣੇ ਗਏ ਹਨ ਪ੍ਰੰਤੂ ਲਗਪਗ 2 ਸਾਲਾਂ ਤੋਂ ਉਨ੍ਹਾਂ ਨੂੰ ਪਾਰਲੀਮੈਂਟ ਦੇ ਸ਼ੈਸ਼ਨ ਵਿਚ ਸ਼ਾਮਿਲ ਹੋਣ ਲਈ ਪੈਰੋਲ ਨਹੀਂ ਦਿੱਤੀ ਜਾ ਰਹੀ | ਸੰਗੀਨ ਦੋਸ਼ਾਂ ਵਿਚ ਸਜਾ ਕੱਟ ਰਹੇ ਸੌਦਾ ਸਾਧ ਨੂੰ ਵਾਰ ਵਾਰ ਪੈਰੋਲ ਦਿੱਤੀ ਜਾ ਰਹੀ ਹੈ | ਸਿੱਖਾਂ ਨਾਲ ਹਮੇਸ਼ਾ ਹੀ ਕੇਂਦਰ ਅਤੇ ਰਾਜ ਦੀਆਂ ਸਰਕਾਰਾਂ ਵਲੋਂ ਵਿਤਕਰਾ ਕੀਤਾ ਜਾਂਦਾ ਹੈ | ਬਾਬੂ ਸਿੰਘ ਬਰਾੜ ਨੇ ਕਿਹਾ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੰਜਾਬ ਨੂੰ ਡੁੱਬਣ ਦੇ ਕਿਨਾਰੇ 'ਤੇ ਖੜਾ ਕਰ ਦਿੱਤਾ ਹੈ | ਨਿੱਤ ਰੋਜ ਨਵਾਂ ਕਰਜ਼ਾ ਲੈ ਕੇ ਦਿੱਲੀ ਵਾਲਿਆਂ ਦੀਆਂ ਝੋਲੀਆਂ ਭਰੀਆਂ ਜਾ ਰਹੀਆਂ ਹਨ ਤੇ ਪੰਜਾਬ ਨੂੰ ਕਰਜ਼ਾਈ ਕੀਤਾ ਜਾ ਰਿਹਾ ਹੈ | ਪੰਜਾਬ ਦੀ ਜਵਾਨੀ ਬੇਰੁਜ਼ਗਾਰ ਫਿਰ ਰਹੀ ਹੈ ਤੇ ਨਸ਼ੇ ਦੀ ਦਲਦਲ ਵਿਚ ਫ਼ਸ ਰਹੀ ਹੈ | ਇਸ ਨੂੰ ਬਚਾਉਣ ਲਈ ਅਕਾਲੀ ਦਲ ਵਾਰਿਸ ਪੰਜਾਬ ਦਾ ਸਾਥ ਦਿਉ ਅਤੇ 25 ਫ਼ਰਵਰੀ ਨੂੰ ਸ਼ੁਰੂ ਹੋ ਰਹੀ ਬੰਦੀ ਛੋੜ ਖਾਲਸਾ ਵਹੀਰ ਵਿਚ ਵੱਧ ਚੜ੍ਹ ਕੇ ਹਿੱਸਾ ਪਾਉ | ਜ਼ਿਲ੍ਹਾ ਪ੍ਰਧਾਨ ਭਾਈ ਦਲੇਰ ਸਿੰਘ ਡੋਡ ਨੇ ਸੰਗਤ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ 25 ਫ਼ਰਵਰੀ ਨੂੰ ਸ਼ੁਰੂ ਹੋ ਰਹੀ ਬੰਦੀ ਛੋੜ ਖਾਲਸਾ ਵਹੀਰ ਵਿਚ ਸ਼ਾਮਿਲ ਹੋਣ ਦੀ ਅਪੀਲ ਕੀਤੀ | ਉਨ੍ਹਾਂ ਕਿਹਾ ਕਿ 26 ਫ਼ਰਵਰੀ ਨੂੰ ਖਾਲਸਾ ਵਹੀਰ ਫ਼ਰੀਦਕੋਟ ਵਿਖੇ ਪਹੁੰਚੇਗੀ ਇਸਦੇ ਸਵਾਗਤ ਲਈ ਸਮੂਹ ਫ਼ਰੀਦਕੋਟ ਹਲਕਾ ਨਿਵਾਸੀਆਂ ਨੂੰ ਵੱਡੀ ਗਿਣਤੀ ਵਿਚ ਪਹੁੰਚਣ ਦੀ ਅਪੀਲ ਕੀਤੀ | ਇਹ ਵਹੀਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਛਤਰ ਛਾਇਆ ਹੇਠ ਪੰਜ ਪਿਆਰਿਆਂ ਦੀ ਅਗਵਾਈ ਵਿਚ ਕੱਢੀ ਜਾ ਰਹੀ ਹੈ | ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਅੰਮਿ੍ਤ ਸੰਚਾਰ ਹੋਵੇਗਾ | ਇਸ ਮੌਕੇ ਪ੍ਰੀਤਮ ਸਿੰਘ ਪਿਪਲੀ, ਗੁਰਜੰਟ ਸਿੰਘ ਸਿਰਸੜੀ, ਜਗਦੇਵ ਸਿੰਘ ਫ਼ਰੀਦਕੋਟ, ਜਸਵਿੰਦਰ ਸਿੰਘ ਸੋਨੂ ਸਾਦਿਕ, ਹਰਮੇਲ ਸਿੰਘ ਪੱਖੀ, ਰਘੂਬੀਰ ਸਿੰਘ ਹੱਸਣਭੱਟੀ, ਗੁਰਜੰਟ ਸਿੰਘ ਪੱਖੀ, ਜਸਵੰਤ ਸਿੰਘ ਟੀਚਰ ਕਾਲੋਨੀ, ਜਸਵੀਰ ਸਿੰਘ ਸਿੱਧੂ, ਜਤਿੰਦਰ ਸਿੰਘ ਪੱਕਾ, ਨਛੱਤਰ ਸਿੰਘ ਦਬੜੀਖਾਨਾ, ਹਰਿੰਦਰ ਸਿੰਘ ਡੇਲਿਆਂਵਾਲੀ, ਧਰਮਿੰਦਰ ਸਿੰਘ ਜੈਤੋ, ਮਨਜੀਤ ਸਿੰਘ ਸੋਢੀ, ਬਿੰਨੀ ਫ਼ਰੀਦਕੋਟ, ਅਮਰੀਕ ਸਿੰਘ ਭੋਲੂਵਾਲਾ, ਸੋਨਾ ਸਿੰਘ ਮਿਸ਼ਰੀਵਾਲਾ, ਗਮਦੂਰ ਸਿੰਘ ਮੋਰਾਂਵਾਲੀ, ਪਰਮਿੰਦਰ ਸਿੰਘ ਮਾਈ ਗੋਦੜੀ, ਸੰਦੀਪ ਸਿੰਘ ਢੀਮਾਂਵਾਲੀ, ਨਿੱਕਾ ਸਿੰਘ, ਸਵਰਨ ਸਿੰਘ ਖਾਲਸਾ, ਗੁਰਮੇਜ ਸਿੰਘ ਬੁੱਟਰ, ਕਰਮਜੀਤ ਸਿੰਘ, ਸੁਖਮੰਦਰ ਸਿੰਘ ਸੇਖੂਪੁਰੀਆ, ਗੋਲਡੀ ਪਿਪਲੀ, ਮਹਿੰਦਰ ਸਿੰਘ, ਗੁਰਵਿੰਦਰ ਸਿੰਘ ਅਰਾਈਆਂਵਾਲਾ, ਮਨਿੰਦਰ ਸਿੰਘ ਬੀਹਲੇਵਾਲਾ, ਹਰਬੰਸ ਸਿੰਘ ਮਾਨੀ ਸਿੰਘ ਵਾਲਾ, ਜਸ਼ਨਦੀਪ ਸੁੱਖਣਵਾਲਾ, ਜਸਵੀਰ ਸਿੰਘ ਖਾਲਸਾ ਧੂੜਕੋਟ, ਬੂਟਾ ਸਿੰਘ ਕੋਟਸੁਖੀਆਂ, ਰਾਜਵਿੰਦਰ ਸਿੰਘ ਗੋਲੇਵਾਲਾ, ਪ੍ਰੀਤਮ ਸਿੰਘ ਚੰਦਬਾਜਾ, ਖੁਸ਼ ਚਹਿਲ, ਜਸਵਿੰਦਰ ਸਿੰਘ ਢੁੱਡੀ, ਦਿਲਬਾਗ ਸਿੰਘ ਸਾਦਿਕ, ਕਸ਼ਮੀਰ ਸਿੰਘ ਭਾਊ, ਗੁਰਲਾਲ ਸਿੰਘ ਸੰਗਰਾਹੂਰ, ਅੰਮਿ੍ਤਪਾਲ ਸਿੰਘ ਮਚਾਕੀ, ਲਵਪ੍ਰੀਤ ਸਿੰਘ ਰੁਪੱਈਆਂਵਾਲਾ, ਭੋਲਾ ਸਿੰਘ ਕਾਨਿਆਂਵਾਲੀ, ਨਿੰਮਾ ਸਿੰਘ ਝੋਕ ਸਰਕਾਰੀ, ਪਰਮਜੀਤ ਸਿੰਘ ਕਿਲੀ, ਪਾਲਾ ਸਿੰਘ ਮੁਮਾਰਾ, ਅਮਰਿੰਦਰ ਸਿੰਘ ਬੀਹਲੇਵਾਲਾ, ਜਸਵਿੰਦਰ ਸਿੰਘ ਮਿੱਡੂਮਾਨ, ਗੁਰਵਿੰਦਰ ਸਿੰਘ ਭਾਗਥਲਾ, ਰਾਜਪਾਲ ਸਿੰਘ ਰਾਜੋਵਾਲਾ, ਗੁਰਪ੍ਰੀਤ ਸਿੰਘ ਫ਼ਰੀਦਕੋਟ, ਮਲਕੀਤ ਸਿੰਘ ਪਨੇਸਰ, ਐਸ ਵਿਰਕ, ਸੁੱਖ ਰੋਮਾਣਾ ਮਚਾਕੀ ਅਤੇ ਦਿਲਕਸ਼ ਸਿੰਘ ਬਰਾੜ ਆਦਿ ਹਾਜ਼ਰ ਸਨ |