18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-02-2026

ਟਵੰਟੀ-ਟਵੰਟੀ ਸਪੋਰਟਸ ਕਿ੍ਕਟ ਗਰਾਊਾਡ ਸੰਧਵਾਂ ਵਿਖੇ ਦਿਲਚਸਪ ਮੁਕਾਬਲੇ ਕਰਵਾਏ

ਅਜੀਤ ਡੈਸਕ 19-02-2026
ਕੋਟਕਪੂਰਾ, 18 ਫ਼ਰਵਰੀ (ਮੋਹਰ ਸਿੰਘ ਗਿੱਲ)-ਕੋਟਕਪੂਰਾ ਟਵੰਟੀ ਟਵੰਟੀ ਸਪੋਰਟਸ ਕਿ੍ਕਟ ਗਰਾਊਾਡ ਸੰਧਵਾਂ ਦੇ ਪ੍ਰਬੰਧਕਾਂ ਵਲੋਂ ਕਿ੍ਕਟ ਪ੍ਰੇਮੀਆਂ ਲਈ ਇਹ ਇਕ ਚੰਗਾ ਉਪਰਾਲਾ ਕੀਤਾ ਗਿਆ ਹੈ, ਜੋ ਕਿ ਰਾਤ ਨੂੰ ਕਿ੍ਕਟ ਖੇਡ ਕੇ ਨੌੇਜਵਾਨ ਆਪਣੀ ਮਾਨਸਿਕ ਅਤੇ ਸਰੀਰਕ ਤੰਦਰੁਸਤੀ ਦਾ ਧਿਆਨ ਰੱਖ ਰਹੇ ਹਨ | ਇਹ ਪ੍ਰਗਟਾਵਾ ਟਵੰਟੀ ਟਵੰਟੀ ਸਪੋਰਟਸ ਕਿ੍ਕਟ ਗਰਾਊਾਡ ਸੰਧਵਾਂ ਵਿਖੇ ਅੱਠਵੇਂ ਜੈਨ ਸੰਨਜ਼ ਸੇਲਸ ਕਾਰਪੋਰੇਸਨ ਐਮ.ਆਰ.ਐਫ ਪੇਂਟ ਕਿ੍ਕਟ ਟੂਰਨਾਮੈਂਟ ਦੇ ਫ਼ਾਈਨਲ ਮੈਚ ਦੌਰਾਨ ਮੁੁੱਖ ਮਹਿਮਾਨ ਵਜੋਂ ਪੁੱਜੇ ਕੁਲਤਾਰ ਸਿੰਘ ਬਰਾੜ ਸਾਬਕਾ ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ ਫ਼ਰੀਦਕੋਟ ਨੇ ਆਪਣੇ ਸੰਬੋਧਨ ਦੌਰਾਨ ਕੀਤਾ | ਉਨ੍ਹਾਂ ਨੇ ਸਮੁੱਚੀ ਮੈਨੇਜਮੈਂਟ ਅਤੇ ਟੀਮ ਸਪੌਂਸਰਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਨੌਜਵਾਨਾਂ ਨੂੰ ਗਰਾਊਾਡਾਂ ਨਾਲ ਜੋੜ ਕੇ ਨਸ਼ਿਆਂ ਤੋਂ ਦੂਰ ਰੱਖਣ ਅਤੇ ਭਾਈਚਾਰਕ ਸਾਂਝ ਪੈਦਾ ਕਰਨ ਦਾ ਉਪਰਾਲਾ ਸ਼ਲਾਘਾਯੋਗ ਹੈ | ਵਿਸ਼ੇਸ਼ ਮਹਿਮਾਨ ਦਰਸ਼ਨ ਸਿੰਘ ਸੰਧੂ ਅੰਤਰਰਾਸ਼ਟਰੀ ਬਾਸਕਿਟ ਬਾਲ ਕੋਚ ਨੇ ਕਿਹਾ ਕਿ ਇਸ ਤਰ੍ਹਾਂ ਦੀਆਂ ਗਰਾਊਾਡਾਂ ਵਿਦੇਸ਼ਾਂ ਵਿਚ ਆਮ ਦੇਖਣ ਨੂੰ ਮਿਲਦੀਆਂ ਸਨ ਪਰ ਕਿ੍ਕਟ ਗਰਾਊਾਡ ਦੇ ਸੰਸਥਾਪਕ ਬਲਜੀਤ ਸਿੰਘ ਖੀਵਾ ਅਤੇ ਹਰਪ੍ਰੀਤ ਸਿੰਘ ਹਨੀ ਸ਼ਰਮਾ ਨੇ ਦੱਸਿਆ ਕਿ ਅੱਠਵੇਂ ਜੈਨ ਸੇਲਜ਼ ਕਾਰਪੋਰੇਸਨ ਕਿ੍ਕਟ ਕੱਪ ਟੂਰਨਾਮੈਂਟ ਵਿਚ 10 ਟੀਮਾਂ ਨੇ ਭਾਗ ਲਿਆ ਅਤੇ ਲੀਗ ਮੈਚਾਂ ਤੋਂ ਬਾਅਦ ਫ਼ਾਈਨਲ ਮੈਚ ਆਸੂਤੋਸ਼ ਐਜੂਕੇਸ਼ਨਲ ਸਰਵਿਸਜ਼ ਫ਼ਰੀਦਕੋਟ ਅਤੇ ਬੀ ਸਪੋਕ ਆਰਕੀਟੈਕਟ ਮੋਗਾ ਦੀਆਂ ਟੀਮਾਂ ਦਰਮਿਆਨ ਖੇਡਿਆ ਗਿਆ | ਮੈਨੇਜਰ ਸੁਖ ਸ਼ਰਮਾ ਨੇ ਦੱਸਿਆ ਕਿ ਫ਼ਾਈਨਲ ਮੈਚ ਵਿਚ ਬੀ ਸਕੋਪ ਆਰਕੀਟੈਕਟ ਨੇ ਪਹਿਲਾਂ ਬੱਲੇਬਾਜੀ ਕਰਦਿਆਂ 20 ਓਵਰਾਂ ਵਿਚ 163 ਬਣਾ ਕੇ ਟੀਮ ਆਲਆਊਟ ਹੋ ਗਈ | ਉਨ੍ਹਾਂ ਦਾ ਪਿੱਛਾ ਕਰਦੇ ਆਸੂਤੋਸ਼ ਐਜੂਕੇਸ਼ਨਲ ਸਰਵਿਸਜ਼ ਨੇ 18 ਓਵਰਾਂ ਵਿਚ ਸੱਤ ਵਿਕਟਾਂ ਦੇ ਨੁਕਸਾਨ 'ਤੇ 164 ਬਣਾ ਕੇ ਟੂਰਨਾਮੈਂਟ 'ਚ ਜਿੱਤ ਪ੍ਰਾਪਤ ਕੀਤੀ | ਕੱਪ ਸਪਾਂਸਰ ਐਮ.ਆਰ.ਐਫ ਪੇਂਟ ਦੇ ਮੈਨੇਜਰ ਦਿਨੇਸ਼ ਸਿੰਗਲਾ, ਹਰਸਤ ਕੁਮਾਰ ਅਤੇ ਰਿਸ਼ਵ ਜੈਨ ਫ਼ਰੀਦਕੋਟ ਨੇ ਕਿਹਾ ਕਿ ਸਾਨੂੰ ਇਸ ਟੂਰਨਾਮੈਂਟ ਵਿਚ ਸਾਂਝ ਪਾ ਕੇ ਵੱਡੇ ਅਤੇ ਅਨੇਕਾਂ ਫਾਇਦੇ ਮਿਲੇ ਹਨ | ਟੂਰਨਾਮੈਂਟ 'ਚ ਪਹਿਲਾ ਇਨਾਮ 41,000 ਨਕਦ, ਦੂਸਰਾ ਇਨਾਮ 31000 ਨਕਦ ਅਤੇ ਟਰਾਫ਼ੀਆਂ ਅਤੇ ਕੈਟਾਗਰੀ ਵਾਈਜ਼ ਇਨਾਮ ਗੋਪੀ ਰੋਡੇ, ਰੇਸ਼ਮ ਖੋਸਾ, ਸਿਧਾਂਅੰਸੂ ਚੌਧਰੀ, ਲਾਡੀ ਮੁਦਕੀ ਅਤੇ ਪੁਲਿਕ ਸ਼ਰਮਾ ਵਧੀਆ ਪਲੇਅਰ ਐਲਾਨੇ ਗਏ, ਜਿੰਨਾਂ ਨੂੰ ਵਾਸ਼ਿੰਗ ਮਸ਼ੀਨ, ਐਲ.ਈ.ਡੀ, ਏਅਰ ਫ਼ਾਇਰ ਅਤੇ ਹੋਰ ਵੀ ਬਹੁਤ ਸਾਰੇ ਦਿਲਕਸ਼ ਇਨਾਮਾਂ ਨਾਲ ਸਨਮਾਨਿਤ ਕੀਤਾ ਗਿਆ | ਇਸ ਮੌਕੇ ਮਨਜੀਤ ਸ਼ਰਮਾ ਆਪ ਆਗੂ, ਅੰਪਾਇਰ ਕ੍ਰਾਂਤੀ ਪੰਜਗਰਾਈਾ, ਨੰਦੂ ਫ਼ਰੀਦਕੋਟ, ਲਾਈਵ ਦੀ ਡਿਊਟੀ ਪੰਕਜ ਮਹਿਰਾ, ਵੰਸ਼ ਮਹਿਰਾ ਅਤੇ ਕਮੈਂਟਰੀ ਸਿੰਮੂ ਢਿੱਲੋਂ ਨੇ ਕੀਤੀ | ਇਸ ਮੌਕੇ ਬਾਬਾ ਜਸਵਿੰਦਰ ਸਿੰਘ ਕਿੰਗ ਨਾਨਕਸਰ, ਆਸ਼ੂਤੋਸ ਗਰਗ, ਸੁਰਿੰਦਰ ਗਰਗ, ਅਕਸ਼ੈ ਜਿੰਦਲ ਅਤੇ ਕਿ੍ਕਟ ਪ੍ਰੇਮੀ ਅਤੇ ਸਪੋਟਰ ਵੱਡੀ ਗਿਣਤੀ 'ਚ ਹਾਜ਼ਰ ਸਨ |
ਪਿਛਲੀ ਖ਼ਬਰ ਪਿ੍ੰਸੀਪਲ ਫ਼ੌਜਾ ਸਿੰਘ ਬਰਾੜ (ਨਵਰਾਹੀ ਘੁਗਿਆਣਵੀ) ਦਾ ਹੋਇਆ ਦਿਹਾਂਤ ਅਗਲੀ ਖ਼ਬਰ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ 25 ਮਰੀਜ਼ਾਂ ਦੇ ਮੁਫ਼ਤ ਸਫ਼ਲ ਆਪ੍ਰੇਸ਼ਨ ਕੀਤੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।