18-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-02-2026

ਪੰਜਾਬ 'ਚ ਨਸ਼ਾ ਰੈਲੀਆਂ, ਮਾਰਚਾਂ ਨਾਲ ਨਹੀਂ ਇੱਛਾ ਸ਼ਕਤੀ ਨਾਲ ਹੋਵੇਗਾ ਖ਼ਤਮ-ਢਿੱਲਵਾਂ

ਅਜੀਤ ਡੈਸਕ 21-02-2026
ਬਾਜਾਖਾਨਾ, 20 ਫ਼ਰਵਰੀ (ਜੀਵਨ ਗਰਗ)-ਪੰਜਾਬ ਦੇ ਪਿੰਡਾਂ, ਸ਼ਹਿਰਾਂ 'ਚ ਹਰ ਰੋਜ਼ ਨਸ਼ੇ ਕਾਰਨ ਹੋ ਰਹੀਆਂ ਨੌਜਵਾਨਾਂ ਦੀਆਂ ਮੌਤਾਂ ਇਹ ਦਰਸਾਉਦੀਆਂ ਹਨ ਕਿ ਸਰਕਾਰ ਦੀ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਸਿਰਫ਼ ਕਾਗਜ਼ਾਂ ਤੇ ਬੋਰਡਾਂ ਤੱਕ ਸਿਮਟ ਕਿ ਰਹਿ ਗਈ ਹੈ | ਨੌਜਵਾਨਾਂ 'ਚ ਨਸ਼ਿਆਂ ਦੇ ਵੱਧ ਰਹੇ ਰੁਝਾਨ ਨੇ ਸਮਾਜ 'ਚ ਹੋਰ ਬਹੁਤ ਸਾਰੀਆਂ ਬੁਰਾਈਆਂ ਜਿਵੇਂ ਚੋਰੀਆਂ, ਲੁੱਟਾਂਖੋਹਾਂ, ਡਕੈਤੀਆਂ, ਕਾਤਲੋ-ਗਾਰਦ, ਫਿਰੌਤੀਆਂ ਮੰਗਣ ਆਦਿ ਨੂੰ ਜਨਮ ਦਿੱਤਾ ਹੈ | ਇਹ ਪ੍ਰਗਟਾਵਾ ਕਾਂਗਰਸ ਪਾਰਟੀ ਦੇ ਵਿਧਾਨ ਸਭਾ ਹਲਕਾ ਜੈਤੋ ਦੇ ਇੰਚਾਰਜ ਦਰਸ਼ਨ ਸਿੰਘ ਢਿੱਲਵਾਂ ਨੇ ਬਾਜਾਖਾਨਾ ਵਿਖੇ ਗੱਲਬਾਤ ਕਰਦਿਆਂ ਕੀਤਾ | ਉਨ੍ਹਾਂ ਕਿਹਾ ਕਿ ਨਸ਼ਿਆਂ ਦੇ ਖਾਤਮੇ ਲਈ ਹੁਣ ਰੈਲੀਆਂ ਤੇ ਮਾਰਚ ਕਰਨ ਦਾ ਕੋਈ ਵੇਲਾ ਨਹੀਂ ਕਿਉਂਕਿ ਪਿਛਲੇ ਚਾਰ ਸਾਲ ਦੀ ਕਾਰਗੁਜ਼ਾਰੀ ਦਰਸਾਉਂਦੀ ਹੈ ਕਿ ਪੰਜਾਬ ਸਰਕਾਰ 'ਚ ਨਸ਼ਾ ਖ਼ਤਮ ਕਰਨ ਦੀ ਇੱਛਾ ਸ਼ਕਤੀ ਨਹੀਂ ਹੈ | ਸਰਕਾਰ ਕਰੋੜਾਂ ਰੁਪਏ ਨਸ਼ੇ ਦੇ ਖਾਤਮੇ ਨੂੰ ਦਰਸਾਉਂਦੇ ਬੋਰਡਾਂ 'ਤੇ ਖ਼ਰਚ ਕਰਕੇ ਲੋਕਾਂ 'ਚ ਸਿਰਫ਼ ਫੋਕੀ ਸ਼ੋਹਰਤ ਖੱਟਣਾ ਚਾਹੁੰਦੀ ਹੈ | ਉਨ੍ਹਾਂ ਕਿਹਾ ਪੰਜਾਬ ਦੇ ਲੋਕ ਆਮ ਆਦਮੀ ਪਾਰਟੀਆਂ ਦੀਆਂ ਲੋਕ ਲਭਾਊ ਨੀਤੀਆਂ ਨੂੰ ਸਮਝ ਚੁੱਕੇ ਹਨ | ਇਸ ਕਰਕੇ ਆਉਣ ਵਾਲੀਆਂ 2027 ਦੀਆਂ ਵਿਧਾਨ ਸਭਾ ਚੋਣਾਂ 'ਚ ਕਾਂਗਰਸ ਪਾਰਟੀ ਦੀ ਸਰਕਾਰ ਬਣਾਉਣਗੇ | ਇਸ ਮੌਕੇ ਪ੍ਰਧਾਨ ਜਗਜੀਤ ਸਿੰਘ, ਸਾਬਕਾ ਸਰਪੰਚ ਪ੍ਰੀਤਪਾਲ ਸਿੰਘ ਬਰਾੜ, ਸਾਬਕਾ ਸਰਪੰਚ ਜਸਵੰਤ ਸਿੰਘ ਢਿੱਲੋਂ, ਰਣਜੀਤ ਸਿੰਘ ਘਾਰੂ, ਗੁਰਮੀਤ ਸਿੰਘ ਪੱਪੂ ਬਰਾੜ, ਵੀਰ ਚੰਦ ਸ਼ਰਮਾ, ਬੇਅੰਤ ਸਿੰਘ ਬੁਰਜ, ਗੁਰਸੇਵਕ ਸਿੰਘ ਗੋਂਦਾਰਾ, ਸੁਰਜੀਤ ਸਿੰਘ ਸਰਾਂ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਸਿਵਲ ਸਰਜਨ ਨੇ ਆਮ ਆਦਮੀ ਕਲੀਨਿਕਾਂ ਲਈ ਇਕ ਹੋਰ ਡਾਕਟਰ ਨੂੰ ਦਿੱਤਾ ਨਿਯੁਕਤੀ ਪੱਤਰ ਅਗਲੀ ਖ਼ਬਰ ਗਿੱਦੜਬਾਹਾ ਅੰਦਰ ਬੇਢੰਗੇ ਵਾਹਨ ਖੜੇ੍ਹ ਕਰਨ ਵਾਲਿਆਂ ਦੀ ਹੁਣ ਖ਼ੈਰ ਨਹੀਂ • ਪੁਲਿਸ ਵਲੋਂ ਹੋਵੇਗੀ ਸਖ਼ਤ ਕਾਰਵਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।