29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-02-2026

ਦੂਜੀ ਮਾਸਟਰ ਅਥਲੈਟਿਕਸ ਮੀਟਿੰਗ ਕੱਲ੍ਹ

ਅਜੀਤ ਡੈਸਕ 28-02-2026
ਫ਼ਰੀਦਕੋਟ, 27 ਫ਼ਰਵਰੀ (ਜਸਵੰਤ ਸਿੰਘ ਪੁਰਬਾ)-ਬਾਬਾ ਸ਼ੇਖ਼ ਫ਼ਰੀਦ ਦੂਸਰੀ ਮਾਸਟਰ ਅਥਲੈਟਿਕਸ ਮੀਟ 1 ਮਾਰਚ ਨੂੰ ਸ਼ਾਮ ਦੇ 6:30 ਵਜੇ ਨਹਿਰੂ ਸਟੇਡੀਅਮ ਦੀ ਬੈਕਸਾਈਡ ਫ਼ਰੀਦਕੋਟ ਵਿਖੇ ਹੋ ਰਹੀ ਹੈ, ਜਿਸ 'ਚ ਉਮਰ ਗਰੁੱਪ 30 ਤੋਂ 100 ਈਵੈਂਟ ਲਈ (ਇੰਟਰੀ ਫ਼ੀਸ 300 ਰੁਪਿਆ) ਮਰਦ ਤੇ ਔਰਤਾਂ ਹਿੱਸਾ ਲੈ ਸਕਦੇ ਹਨ | ਕੇਵਲ ਲੜਕਿਆਂ ਲਈ 1600 ਮੀਟਰ ਓਪਨ ਰੇਸ ਕਰਵਾਈ ਜਾ ਰਹੀ ਹੈ, ਜਿਸ 'ਚ ਬੱਚੇ, ਪੁਲਿਸ ਤੇ ਫ਼ੌਜ ਦੀ ਭਰਤੀ ਲਈ ਆਪਣੀ ਫ਼ਿੱਟਨੈਸ ਅਤੇ ਟਰਾਇਲ ਟਾਈਮ ਚੈਕ ਕਰ ਸਕਦੇ ਹਨ, ਜਿਸ ਦੀ 200 ਰੁਪਏ ਰੱਖੀ ਗਈ ਹੈ | 100 ਮੀਟਰ ਲੰਬੀ ਛਾਲ, 400 ਮੀਟਰ ਗੋਲਾ ਸੁੱਟਣਾ, 800 ਮੀਟਰ ਡਿਸਕ ਸੁੱਟਣਾ, 1500 ਮੀਟਰ ਜੈਵਲਿਨ ਥਰੋ (ਪੁਰਸ਼), 3000 ਮੀਟਰ ਹੈਂਬਰ ਥਰੋ (ਪੁਰਸ਼), 5000 ਮੀਟਰ ਤੁਰਨਾ (ਮਰਦ), 5000 ਮੀਟਰ ਦੌੜ (ਮਰਦ) ਦੇ ਮੁਕਾਬਲੇ ਕਰਵਾਏ ਜਾਣਗੇੇ | ਐਥਲੈਟਿਕਸ ਕਲੱਬ ਦੇ ਪ੍ਰਧਾਨ ਸੂਖਮ ਸਿੰਘ ਨੇ ਉਕਤ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਜੇਤੂ ਵਿਅਕਤੀਆਂ/ਟੀਮਾਂ ਨੂੰ ਨਕਦ ਇਨਾਮ ਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਜਾਵੇਗਾ | ਇਸ ਸੰਬੰਧੀ ਹੋਈ ਮੀਟਿੰਗ 'ਚ ਕਲੱਬ ਦੇ ਖ਼ਜਾਨਚੀ ਜਗਦੇਵ ਸਿੰਘ, ਸਕੱਤਰ ਬਲਜੀਤ ਸਿੰਘ, ਧਰਮਪਾਲ ਸਿੰਘ ਅਤੇ ਅਮਰਜੀਤ ਸਿੰਘ ਬਰਾੜ, ਮੁੱਖ ਸਲਾਹਕਾਰ ਰਸ਼ਪਾਲ ਸਿੰਘ, ਪ੍ਰੈੱਸ ਸਕੱਤਰ ਗੁਰਦੀਪ ਸਿੰਘ, ਸਲਾਹਕਾਰ ਰੇਸ਼ਮ ਸਿੰਘ, ਕਾਰਜਕਾਰੀ ਮੈਂਬਰ ਨਿਰਭੈ ਸਿੰਘ, ਰਛਪਾਲ ਸਿੰਘ, ਲਖਵੀਰ ਸਿੰਘ ਖ਼ਾਲਸਾ, ਲਛਮਣ ਦਾਸ, ਬਖ਼ਸ਼ੀਸ ਕੌਰ, ਮੱਖਣ ਸਿੰਘ ਨੇ ਹਿੱਸਾ ਲਿਆ |­­
ਪਿਛਲੀ ਖ਼ਬਰ ਫ਼ਰੰਟ ਵਲੋਂ 6 ਮਾਰਚ ਨੂੰ ਕੀਤਾ ਜਾਵੇਗਾ ਸਿੱਖਿਆ ਦਫ਼ਤਰ ਮੁਹਾਲੀ ਦਾ ਘਿਰਾਓ ਅਗਲੀ ਖ਼ਬਰ ਸਿੱਖਿਆ ਵਿਭਾਗ ਦੇ ਦਫ਼ਤਰੀ ਮੁਲਾਜ਼ਮਾਂ ਵਲੋਂ ਕਲਮਛੋੜ ਹੜਤਾਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।