29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-02-2026

ਸਿਵਲ ਸਰਜਨ ਨੂੰ ਸਿਹਤ ਕਾਮਿਆਂ ਨੇ ਕਾਲੀਆਂ ਝੰਡੀਆਂ ਨਾਲ ਦਿੱਤੀ ਵਿਦਾਇਗੀ

ਅਜੀਤ ਡੈਸਕ 28-02-2026
ਫ਼ਰੀਦਕੋਟ, 27 ਫ਼ਰਵਰੀ (ਜਸਵੰਤ ਸਿੰਘ ਪੁਰਬਾ)-ਸਿਹਤ ਮੁਲਾਜ਼ਮਾਂ ਦੀ ਸਿਰਮੌਰ ਜਥੇਬੰਦੀ ਮਲਟੀ ਪਰਪਜ਼ ਹੈਲਥ ਇੰਪਾਲਾਇਜ਼ ਯੂਨੀਅਨ ਪੰਜਾਬ ਵਲੋਂ ਸੂਝਵਾਨ ਅਤੇ ਜੁਝਾਰੂ ਸਾਥੀਆਂ ਦੇ ਸੱਦੇ 'ਤੇ ਜਸਮੇਲ ਸਿੰਘ ਮ.ਪ.ਹ.ਵ. ਮੇਲ ਦੀ ਹੋਈ ਬਦਲੀ ਨੂੰ ਰੱਦ ਕਰਵਾਉਣ ਅਤੇ ਸਿਵਲ ਸਰਜਨ ਫ਼ਰੀਦਕੋਟ ਦੇ ਧੱਕੇਸ਼ਾਹੀ ਭਿ੍ਸ਼ਟ ਅਤੇ ਦਬਾਉਣ ਦੀਆਂ ਨੀਤੀਆਂ ਦੇ ਖਿਲਾਫ ਜ਼ਿਲ੍ਹਾ ਫ਼ਰੀਦਕੋਟ ਦੇ ਸਿਵਲ ਸਰਜਨ ਦਫ਼ਤਰ ਵਿਚ ਇਕ ਰੋਸ ਧਰਨਾ ਮਾਰਦੇ ਜੋਸ਼ੀਲੇ ਨਾਅਰਿਆ ਵਿਚ ਸਿਵਲ ਸਰਜਨ ਫ਼ਰੀਦਕੋਟ ਨੂੰ ਕਾਲੀਆਂ ਝੰਡੀਆਂ ਨਾਲ ਵਿਦਾਇਗੀ ਦਿੱਤੀ | ਵੱਖ-ਵੱਖ ਬੁਲਾਰਿਆਂ ਨੇ ਦੱਸਿਆ ਕਿ ਮਹਿਕਮੇ ਵਿਚ ਕੰਮ ਕਰਦੀ ਉੱਚ ਅਫ਼ਸਰਸ਼ਾਹੀ ਨੂੰ ਜੇਕਰ ਉਨ੍ਹਾਂ ਦੀ ਭਿ੍ਸ਼ਟ ਅਤੇ ਰਿਸ਼ਵਤਖ਼ੋਰੀ ਦੇ ਖ਼ਿਲਾਫ ਬੋਲਦਾ ਹੈ ਉਸ ਨੂੰ ਕਿਵੇਂ ਦਬਾਉਣਾ ਹੈ, ਇਸ ਗੱਲ ਦਾ ਫਿਕਰ ਹੈ, ਪਰ ਮਹਿਕਮਾ ਲਗਾਤਾਰ ਨਿੱਜੀ ਕਰਨ ਵੱਲ ਜਾ ਰਿਹਾ ਹੈ, ਇਸ ਵੱਲ ਕੋਈ ਧਿਆਨ ਨਹੀਂ ਹੈ ਅਫ਼ਸਰ ਸ਼ਾਹੀ ਵਲੋਂ ਇਸ ਚੱਲ ਰਹੇ ਨਿੱਜੀਕਰਨ ਦੇ ਕੁਹਾੜੇ ਵਿਚ ਆਪਣੇ ਹੱਥ ਰੰਗੇ ਜਾ ਰਹੇ ਹਨ, ਇਸ ਦਾ ਨਤੀਜਾ ਸਾਥੀ ਜਸਮੇਲ ਸਿੰਘ ਜੋ ਲਗਾਤਾਰ ਲੋਕ ਪੱਖੀ ਉਸਾਰੂ ਵਿਚਾਰਾਂ ਦੇ ਹੱਕ ਵਿਚ ਖੜ੍ਹਦਾ ਸੀ, ਇਸ ਦੀ ਬਦਲੀ ਕੀਤੀ ਗਈ ਹੈ ਪੰਜਾਬ ਪੱਧਰ ਦੀ ਅਫ਼ਸਰਸ਼ਾਹੀ ਵਲੋਂ ਇਨਕੁਆਰੀਆਂ ਦੇ ਨਾਮ ਤੇ ਡੰਗ ਟਪਾਊ ਨੀਤੀ ਅਪਣਾਈ ਗਈ ਹੈ ਇਸ ਵਾਸਤੇ ਗਗਨਦੀਪ ਸਿੰਘ ਨੇ ਐਲਾਨ ਕੀਤਾ ਕਿ ਅਗਲੇ ਦਿਨ ਹੀ ਡਾਇਰੈਕਟਰ ਦਫ਼ਤਰ ਚੰਡੀਗੜ੍ਹ ਜਾ ਕੇ ਮਿਲਿਆ ਜਾਵੇਗਾ ਸਾਥੀ ਗੁਲਜ਼ਾਰ ਖਾਂ ਅਤੇ ਸੁਖਵਿੰਦਰ ਸਿੰਘ ਦੋਦਾ ਨੇ ਸਿਵਲ ਸਰਜਨ ਦਫ਼ਤਰ ਦੇ ਵਿਚ ਹੋਈਆਂ ਘਪਲੇਬਾਜ਼ੀਆਂ ਅਤੇ ਰਿਸ਼ਵਤ ਖੋਰੀ ਦੀ ਜਾਂਚ ਕਰਵਾਈ ਜਾਵੇਗੀ | ਇਸ ਬਾਰੇ ਬਾਖੂਬੀ ਕਿਹਾ ਇਸ ਮੌਕੇ ਭਰਾਤਰੀ ਤੌਰ 'ਤੇ ਸੰਦੇਸ਼ ਦੇਣ ਦੇ ਲਈ ਅਪਾਰ ਸੰਧੂ ਸੀਆਈਟੀਯੂ ਸਿਕੰਦਰ ਸਿੰਘ ਕਿਸਾਨ ਸਭਾ ਸਿੰਬਲਜੀਤ ਕੌਰ ਆਸ਼ਾ ਵਰਕਰ ਯੂਨੀਅਨ ਸੁਖਜਿੰਦਰ ਸਿੰਘ ਤੂੰਬੜਭੰਨ ਕਿਸਾਨ ਸਭਾ ਜਤਿੰਦਰ ਸਿੰਘ ਪੀਐਸਐਸ ਐਫ਼ ਜੁਆਇੰਟ ਸੈਕਟਰੀ ਪੰਜਾਬ, ਬਲਕਾਰ ਸਹੋਤਾ ਕਲਾਸ ਫੋਰ ਯੂਨੀਅਨ ਨੇ ਭਰਾਤਰੀ ਸੰਦੇਸ਼ ਦਿੱਤਾ | ਮੰਚ ਸੰਚਾਲਨ ਰਜਿੰਦਰ ਕੁਮਾਰ ਬੱਲੂਆਣਾ ਨੇ ਕੀਤਾ | ਇਸ ਮੌਕੇ ਮਹਿੰਦਰ ਸਿੰਘ ਸੰਗਰੂਰ, ਹਰਮਿੰਦਰਪਾਲ ਸਿੰਘ ਫ਼ਤਹਿਗੜ੍ਹ ਸਾਹਿਬ, ਰਾਜੇਸ਼ ਮੌੜ੍ਹ, ਪ੍ਰਦੀਪ ਸਿੰਘ ਬਰਾੜ ਰਿਟਾਇਰਡ ਮੁਲਾਜ਼ਮ ਪੈਨਸ਼ਨਰ ਆਗੂ, ਸੂਬਾ ਪ੍ਰਧਾਨ ਗੁਰਜਿੰਦਰ ਸਿੰਘ ਅÏਲਖ ਆਊਟਸੋਰਸ ਸਿਹਤ ਵਿਭਾਗ ਮੁਲਾਜ਼ਮ ਯੂਨੀਅਨ ਪੰਜਾਬ, ਗੁਰਪਾਲ ਸਿੰਘ ਮਾਨਸਾ, ਕਰਮਦੀਨ, ਜਸਮੇਲ ਸਿੰਘ ਜੱਸੀ, ਬਲਵਿੰਦਰ ਸਿੰਘ, ਸ਼ਭਾਸ਼ ਕੁਮਾਰ, ਚਰਨਜੀਤ ਸਿੰਘ ਟਹਿਣਾ, ਗੁਰਦਿੱਤ ਸਿੰਘ, ਹਰਭਗਵਾਨ ਸਿੰਘ, ਚਮਕੌਰ ਸਿੰਘ ਜ਼ਿਲ੍ਹਾ ਪ੍ਰਧਾਨ ਲੈਬ ਟੈਕਨੀਸ਼ੀਅਨ ਯੂਨੀਅਨ ਮੁਕਤਸਰ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਸਪੀਕਰ ਸੰਧਵਾਂ ਨੇ ਜਨਤਕ ਸਮੱਸਿਆਵਾਂ ਸੁਣੀਆਂ ਅਗਲੀ ਖ਼ਬਰ ਵਿਵੇਕ ਸਕੂਲ ਬਰਗਾੜੀ ਦੇ ਸਥਾਪਨਾ ਦਿਹਾੜੇ 'ਤੇ ਅਧਿਆਪਕ ਤੇ ਸੇਵਾਦਾਰ ਸਨਮਾਨਿਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।