17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-03-2026

ਸਰਕਾਰੀ ਸਕੂਲ ਮੋਰਾਂਵਾਲੀ ਦੇ ਵਿਦਿਆਰਥੀਆਂ ਨੇ ਵਿੱਦਿਅਕ ਫ਼ੇਰਾ ਲਗਾਇਆ

ਅਜੀਤ ਡੈਸਕ 01-03-2026
ਕੋਟਕਪੂਰਾ, 28 ਫ਼ਰਵਰੀ (ਮੋਹਰ ਸਿੰਘ ਗਿੱਲ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੋਰਾਂਵਾਲੀ ਵਲੋਂ ਆਪਣੇ ਪੱਧਰ ਉਪਰ ਇਕ ਰੋਜ਼ਾ ਵਿੱਦਿਅਕ ਫ਼ੇਰਾ ਲਗਵਾਇਆ ਗਿਆ | ਪਿ੍ੰਸੀਪਲ ਵਰਿੰਦਰ ਸਲਹੋਤਰਾ ਅਤੇ ਸੀਨੀਅਰ ਸੈਕੰਡਰੀ ਵਿੰਗ ਦੇ ਇੰਚਾਰਜ ਅਧਿਆਪਕਾਂ ਨੇ ਵਿਦਿਆਰਥੀਆਂ ਦੀ ਪੁਰਜ਼ੋਰ ਮੰਗ ਅਤੇ ਦਿਲਚਸਪੀ ਉੱਪਰ ਵਿਚਾਰ ਵਟਾਂਦਰਾ ਕਰਨ ਉਪਰੰਤ ਵਿਦਿਆਰਥੀਆਂ ਨੂੰ ਕੁਝ ਇਤਿਹਾਸਕ ਸਥਾਨ ਅਤੇ ਹੁਸੈਨੀਵਾਲਾ ਬਾਰਡਰ ਦੀ ਪਰੇਡ ਵਿਖਾਉਣ ਦਾ ਫ਼ੈਸਲਾ ਕੀਤਾ ਗਿਆ | ਡਾ. ਦੇਵਿੰਦਰ ਸੈਫੀ ਲੈਕਚਰਾਰ ਪੰਜਾਬੀ, ਪਰਦੀਪ ਕੌਰ ਲੈਕਚਰਾਰ ਫਿਜੀਕਲ ਐਜੂਕੇਸ਼ਨ, ਸੁਰਿੰਦਰ ਕੌਰ ਲੈਕਚਰਾਰ ਅੰਗਰੇਜੀ ਨੇ ਇਸ ਸਮੁੱਚੇ ਫ਼ੇਰੇ ਦੀ ਅਗਵਾਈ ਕੀਤੀ | ਸਰਪੰਚ ਬੇਅੰਤ ਕੌਰ ਗਿੱਲ ਨੇ ਇਸ ਫ਼ੇਰੇ ਨੂੰ ਝੰਡੀ ਦੇ ਕੇ ਰਵਾਨਾ ਕੀਤਾ | ਇਸ ਮੌਕੇ ਬਲਾਕ ਸੰਮਤੀ ਮੈਂਬਰ ਜਸਵੰਤ ਸਿੰਘ ਵੀ ਹਾਜ਼ਰ ਸਨ | ਇਸ ਇਕ ਰੋਜ਼ਾ ਫ਼ੇਰੇ ਵਿਚ ਇਤਿਹਾਸਕ ਸਥਾਨ ਫ਼ਿਰੋਜਸ਼ਾਹ, ਇਤਿਹਾਸਕ ਗੁਰਦੁਆਰਾ ਬਜੀਦਪੁਰ ਸਾਹਿਬ, ਸਾਰਾਗੜੀ ਮਿਊਜੀਅਮ, ਹੁਸੈਨੀਵਾਲਾ ਵਿਖੇ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੀ ਯਾਦ ਵਿਚ ਜਗਦੀ ਹੋਈ ਜੋਤ ਦੇ ਦਰਸ਼ਨ ਕਰਾਉਣ ਤੋਂ ਬਾਅਦ ਹੁਸੈਨੀਵਾਲਾ ਬਾਰਡਰ ਦੀ ਫ਼ੌਜੀ ਪਰੇਡ ਦਿਖਾਈ ਗਈ | ਪਰੇਡ ਉਪਰੰਤ ਉਥੇ ਬਣਿਆ ਮਿਊਜ਼ੀਅਮ ਵੀ ਦਿਖਾਇਆ ਗਿਆ | ਇਸ ਫ਼ੇਰੇ ਬਾਰੇ ਆਪਣੇ ਆਪਣੇ ਅਨੁਭਵ ਸਾਂਝੇ ਕਰਦਿਆਂ ਵਿਦਿਆਰਥੀਆਂ ਨੇ ਦੱਸਿਆ ਕਿ ਇਹ ਫ਼ੇਰਾ ਉਨ੍ਹਾਂ ਦੀ ਪੂਰੀ ਜ਼ਿੰਦਗੀ ਲਈ ਇਕ ਅਣਮੋਲ ਯਾਦ ਬਣ ਗਿਆ ਹੈ | ਉਨ੍ਹਾਂ ਇਹ ਵੀ ਕਿਹਾ ਕਿ ਇਕੋ ਹੀ ਦਿਨ ਵਿਚ ਬਹੁਤ ਪੱਖਾਂ ਤੋਂ ਜਾਣਕਾਰੀ ਜਿਹੜੀ ਅਗਵਾਈ ਕਰਦੇ ਅਧਿਆਪਕਾਂ ਨੇ ਦਿੱਤੀ ਉਨ੍ਹਾਂ ਨੇ ਸਾਡੇ ਲਈ ਗਿਆਨ ਅਤੇ ਭਾਵਨਾ ਦੇ ਨਵੇਂ ਦੁਆਰ ਖੋਲ੍ਹ ਦਿੱਤੇ ਹਨ | ਇਸ ਸਫ਼ਲ ਫ਼ੇਰੇ ਲਈ ਸਕੂਲ ਪ੍ਰਬੰਧਕੀ ਕਮੇਟੀ ਅਤੇ ਗਰਾਮ ਪੰਚਾਇਤ ਵਲੋਂ ਵਿਸ਼ੇਸ਼ ਤੌਰ 'ਤੇ ਵਧਾਈ ਦਿੱਤੀ ਗਈ |
ਪਿਛਲੀ ਖ਼ਬਰ ਵਿਕਸਿਤ ਭਾਰਤ ਯੂਥ ਪਾਰਲੀਮੈਂਟ ਜ਼ਿਲ੍ਹਾ ਪੱਧਰੀ ਸਮਾਗਮ ਕਰਵਾਇਆ ਅਗਲੀ ਖ਼ਬਰ ਖ਼ਾਲਸਾ ਸਕੂਲ 'ਚ ਸਾਇੰਸ ਦਿਵਸ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।