17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-03-2026

ਹੈਰੋਇਨ ਸਮੇਤ ਇਕ ਗਿ੍ਫ਼ਤਾਰ

ਅਜੀਤ ਡੈਸਕ 01-03-2026
ਕੋਟਕਪੂਰਾ, 28 ਫ਼ਰਵਰੀ (ਮੋਹਰ ਸਿੰਘ ਗਿੱਲ)-ਸਹਾਇਕ ਥਾਣੇਦਾਰ ਸੁਖਵਿੰਦਰ ਸਿੰਘ ਸਮੇਤ ਸਾਥੀ ਕਰਮਚਾਰੀਆਂ ਦੇ ਚੈਕਿੰਗ ਸ਼ੱਕੀ ਪੁਰਸ਼ਾਂ ਦੇ ਸੰਬੰਧ 'ਚ ਪਿੰਡ ਦੇਵੀਵਾਲਾ, ਸਿਰਸੜੀ, ਕੋਟਸੁਖੀਆ ਹੋ ਕੇ ਧੂੜਕੋਟ ਰੋਡ 'ਤੇ ਜਾ ਰਹੇ ਸਨ | ਜਦ ਪੁਲਿਸ ਪਾਰਟੀ ਪਿੰਡ ਕੋਟਸੁਖੀਆ ਤੋਂ ਕਰੀਬ ਇਕ ਕਿਲੋਮੀਟਰ ਪਿੰਡ ਧੂੜਕੋਟ ਵਾਲੀ ਸਾਈਡ ਪੁੱਜੀ ਤਾਂ ਸੜਕ ਦੀ ਖੱਬੀ ਸਾਈਡ ਨਿਕਲਦੀ ਕੱਚੀ ਪਹੀ ਦੇ ਸੱਜੇ ਹੱਥ ਲੱਗੇ ਟਾਹਲੀ ਅਤੇ ਪਿੱਪਲ ਦੇ ਦਰੱਖ਼ਤ ਹੇਠ ਪਈ ਇੱਟਾਂ ਦੀ ਥੜੀ 'ਤੇ ਇਕ ਮੋਨਾ ਨੌਜਵਾਨ (ਉਮਰ ਕਰੀਬ 24/25 ਸਾਲ), ਬੈਠਾ ਸੀ | ਇਸ ਦੇ ਕਾਲੀ ਜੈਕੇਟ ਅਤੇ ਕਰੀਮ ਰੰਗ ਦਾ ਲੋਅਰ ਪਹਿਨਿਆ ਹੋਇਆ ਸੀ | ਪੁਲਿਸ ਪਾਰਟੀ ਨੇ ਸ਼ੱਕ ਦੇ ਆਧਾਰ 'ਤੇ ਉਸ ਨੂੰ ਕਾਬੂ ਕਰਕੇ ਨਾਮ ਪਤਾ ਪੁੱਛਿਆ ਤਾਂ ਉਸ ਨੇ ਆਪਣੀ ਪਹਿਚਾਣ ਜਗਸੀਰ ਸਿੰਘ ਗੋਸ਼ਾ ਵਾਸੀ ਪਿੰਡ ਕੋਟਸੁਖੀਆ, ਜ਼ਿਲਾ ਫ਼ਰੀਦਕੋਟ ਵਜੋਂ ਕਰਵਾਈ | ਤਲਾਸ਼ੀ ਦੌਰਾਨ ਪੁਲਿਸ ਨੇ ਉਸ ਕੋਲੋਂ 12.60 ਗ੍ਰਾਮ ਹੈਰੋਇਨ ਬਰਾਮਦ ਕਰਕੇ ਉਸ ਵਿਰੁੱਧ ਦਿਹਾਤੀ ਪੁਲਿਸ ਸਟੇਸ਼ਨ ਕੋਟਕਪੂਰਾ ਵਿਖੇ ਮਾਮਲਾ ਦਰਜ ਕੀਤਾ ਹੈ |
ਪਿਛਲੀ ਖ਼ਬਰ ਗੁਰਿੰਦਰ ਹੱਤਿਆ ਕਾਂਡ ਮਾਮਲੇ 'ਚ ਦੋਸ਼ੀਆਂ ਖ਼ਿਲਾਫ਼ ਅਦਾਲਤ 'ਚ ਚਾਰਜਸ਼ੀਟ ਪੇਸ਼ ਅਗਲੀ ਖ਼ਬਰ ਪੁਲਿਸ ਮੁਲਾਜ਼ਮਾਂ ਨੇ ਕੇਂਦਰੀ ਮਾਡਰਨ ਜੇਲ੍ਹ ਦੀ ਕੀਤੀ ਅਚਨਚੇਤ ਚੈਕਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।