17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-03-2026

ਜੇ.ਈ. ਗੁਰਜੀਤ ਸਿੰਘ ਧਾਲੀਵਾਲ ਦੀ ਸੇਵਾ ਮੁਕਤੀ 'ਤੇ ਵਿਦਾਇਗੀ ਸਮਾਗਮ 2 ਕੱਲ੍ਹ

ਅਜੀਤ ਡੈਸਕ 01-03-2026
ਬਾਜਾਖਾਨਾ, 28 ਫ਼ਰਵਰੀ (ਜੀਵਨ ਗਰਗ)-ਜੇ.ਈ. ਗੁਰਜੀਤ ਸਿੰਘ ਧਾਲੀਵਾਲ ਪਾਵਰਕਾਮ ਵਿਭਾਗ 'ਚ ਕਰੀਬ 30 ਸਾਲ ਦੀਆਂ ਬੇਦਾਗ਼ ਸੇਵਾਵਾਂ ਨਿਭਾਉਣ ਉਪਰੰਤ ਸਰਕਾਰੀ ਨਿਯਮਾਂ ਅਨੁਸਾਰ 58 ਸਾਲ ਦੀ ਉਮਰ ਪੂਰੀ ਕਰਨ 'ਤੇ ਮਿਤੀ 28 ਫ਼ਰਵਰੀ ਨੂੰ ਸੇਵਾ-ਮੁਕਤ ਹੋ ਗਏ ਹਨ | ਇੱਥੇ ਜ਼ਿਕਰਯੋਗ ਹੈ ਕਿ ਜੇ.ਈ. ਗੁਰਜੀਤ ਸਿੰਘ ਧਾਲੀਵਾਲ 1996 ਨੂੰ ਫ਼ਰੀਦਕੋਟ ਵਿਖੇ ਗਰਿੱਡ ਉਸਾਰੀ ਵਿਭਾਗ 'ਚ ਨਿਯੁਕਤ ਹੋਏ ਅਤੇ ਇਸ ਤੋਂ ਬਾਅਦ ਸਬ-ਡਵੀਜ਼ਨ ਬਾਜਾਖਾਨਾ ਅਧੀਨ ਆਉਂਦੇ ਵੱਖ-ਵੱਖ ਪਿੰਡਾਂ ਜਿਵੇਂ ਝੱਖੜਵਾਲਾ, ਲੰਭਵਾਲੀ, ਡੋਡ, ਮੱਲ੍ਹਾ, ਰੋਮਾਣਾ ਅਜੀਤ ਸਿੰਘ, ਦਬੜ੍ਹੀਖਾਨਾ, ਘਣੀਆਂ, ਸਿਰੀਏਵਾਲਾ ਆਦਿ 'ਚ ਸੇਵਾਵਾਂ ਨਿਭਾਉਂਦੇ ਰਹੇ | ਉਨ੍ਹਾਂ ਦੇ ਸਨਮਾਨ 'ਚ ਵਿਦਾਇਗੀ ਸਮਾਗਮ 2 ਮਾਰਚ 2026 ਨੂੰ ਸਬ-ਡਵੀਜ਼ਨ ਬਾਜਾਖਾਨਾ ਵਿਖੇ ਕੀਤਾ ਜਾ ਰਿਹਾ ਹੈ | ਇਸ ਸਮਾਗਮ ਦੌਰਾਨ ਟੈਕਨੀਕਲ ਸਰਵਿਸ ਯੂਨੀਅਨ ਬਾਜਾਖਾਨਾ ਦੇ ਵੱਖ-ਵੱਖ ਆਗੂਆਂ ਵਲੋਂ ਉਨ੍ਹਾਂ ਦੀਆਂ ਬੇਦਾਗ਼ ਸੇਵਾਵਾਂ ਦਾ ਵਿਸਥਾਰ ਪੂਰਵਕ ਜ਼ਿਕਰ ਕੀਤਾ ਜਾਵੇਗਾ ਅਤੇ ਤੋਹਫਿਆਂ ਨਾਲ ਨਿਵਾਜਿਆ ਜਾਵੇਗਾ | ਇਹ ਜਾਣਕਾਰੀ ਸਬ-ਡਵੀਜ਼ਨ ਬਾਜਾਖਾਨਾ ਦੇ ਪ੍ਰਧਾਨ ਸ਼ਮਿੰਦਰ ਸਿੰਘ ਨੇ ਦਿੱਤੀ |
ਪਿਛਲੀ ਖ਼ਬਰ ਪ੍ਰੀ-ਪ੍ਰਾਇਮਰੀ ਦੇ ਬੱਚਿਆਂ ਦੀਆਂ ਮਾਵਾਂ ਲਈ ਵਰਕਸ਼ਾਪ ਲਗਾਈ ਅਗਲੀ ਖ਼ਬਰ ਜ਼ਿਲ੍ਹਾ ਪੱਧਰੀ ਭਾਸ਼ਨ ਮੁਕਾਬਲੇ 'ਚ ਐਨ.ਐਸ.ਐਸ ਵਲੰਟੀਅਰ ਜੇਤੂ ਰਹੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।