17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-03-2026

ਬੱਚਿਆਂ ਦੀ ਸਰੀਰਕ ਅਤੇ ਮਾਨਸਿਕ ਤੰਦਰੁਸਤੀ ਲਈ 3 ਦਿਨਾ ਸਪੋਰਟਸ ਮੀਟ ਕਰਵਾਈ

ਅਜੀਤ ਡੈਸਕ 01-03-2026
ਗਿੱਦੜਬਾਹਾ, 28 ਫ਼ਰਵਰੀ (ਪਰਮਜੀਤ ਸਿੰਘ ਥੇੜੀ)-ਜੇ.ਐਨ.ਜੇ ਡੀ.ਏ.ਵੀ. ਸੀਨੀਅਰ ਸੈਕੰਡਰੀ ਪਬਲਿਕ ਸਕੂਲ ਗਿੱਦੜਬਾਹਾ ਵਿਖੇ ਤਿੰਨ ਰੋਜ਼ਾ ਅਥਲੈਟਿਕਸ ਮੀਟ ਪਿ੍ੰਸੀਪਲ ਗੁਰਦਾਸ ਸਿੰਘ ਮਾਨ ਦੀ ਰਹਿਨੁਮਾਈ ਹੇਠ ਕਰਵਾਈ ਗਈ | ਅਥਲੈਟਿਕਸ ਮੀਟ ਦੇ ਵਿਚ ਮੁੱਖ ਮਹਿਮਾਨ ਦੇ ਤੌਰ 'ਤੇ ਡਾ. ਰਜਿੰਦਰ ਸਿੰਘ ਪੁਰਬਾ ਮੈਂਬਰ ਲੋਕਲ ਮੈਨੇਜਿੰਗ ਕਮੇਟੀ ਅਤੇ ਭੁਪਿੰਦਰ ਸਿੰਘ ਬੇਦੀ ਪਹੁੰਚੇ | ਪਿ੍ੰ. ਮਾਨ ਨੇ ਦੱਸਿਆ ਕਿ ਇਸ ਅਥਲੈਟਿਕਸ ਮੀਟ ਨੂੰ ਕਰਵਾਉਣ ਦਾ ਮੁੱਖ ਮਕਸਦ ਛੋਟੇ ਛੋਟੇ ਬੱਚਿਆਂ ਨੂੰ ਸਰੀਰਕ ਅਰੋਗਤਾ ਪ੍ਰਤੀ ਅਤੇ ਖੇਡਾਂ ਪ੍ਰਤੀ ਜਾਗਰੂਕ ਕਰਨਾ ਸੀ | ਅਥਲੈਟਿਕ ਮੀਟ ਦੇ ਪਹਿਲੇ ਦਿਨ ਚੌਥੀ ਅਤੇ ਪੰਜਵੀਂ ਕਲਾਸ ਦੇ ਵਿਦਿਆਰਥੀਆਂ ਦੇ ਮੁਕਾਬਲੇ ਕਰਵਾਏ ਗਏ | ਜਿਸ 'ਚ ਵੱਖ-ਵੱਖ ਖੇਡਾਂ ਜਿਵੇਂ ਕਿ 100 ਮੀਟਰ ਰੇਸ, 200 ਮੀਟਰ ਰੇਸ, ਬੁੱਕ ਬੈਲੈਸ ਰੇਸ, ਲੈਮਨ ਰੇਸ, ਸੈਕ ਰੇਸ, ਰੱਸਾਕਸ਼ੀ ਅਤੇ ਰਿਲੇਅ ਰੇਸ ਆਦਿ ਖੇਡਾਂ ਕਰਵਾਈਆਂ ਗਈਆਂ | ਜਿਸ 'ਚ ਚੌਥੀ ਅਤੇ ਪੰਜਵੀਂ ਜਮਾਤ ਦੇ ਸਮੂਹ ਵਿਦਿਆਰਥੀਆਂ ਨੇ ਭਾਗ ਲਿਆ ਅਤੇ ਚੌਥੀ ਜਮਾਤ ਦੇ ਅਰਸ਼ਦੀਪ ਸਿੰਘ, ਮਨਕੀਰਤ ਕੌਰ, ਇਸ਼ਾਂਤ ਕੁਮਾਰ, ਮਨਰੀਤ ਕੌਰ, ਅਰਨਵਦੀਪ ਸਿੰਘ, ਰਣਜੋਤ ਕੌਰ, ਕਰਨਵੀਰ ਸਿੰਘ, ਗੁਰਫਤਿਹ ਸਿੰਘ, ਰੂਹਾਨੀ, ਅਵਨੀਤ ਕੌਰ, ਪ੍ਰਭਜੀਤ ਸਿੰਘ, ਨਵਪ੍ਰੀਤ ਕੌਰ, ਬਬਨਪ੍ਰੀਤ ਸਿੰਘ, ਜਨੀਸ਼ਾ, ਅਨਮੋਲ ਪ੍ਰੀਤ ਸਿੰਘ, ਕਰਨਦੀਪ ਸਿੰਘ, ਹਰਸ਼ਿਤ, ਗੁਰਜੋਤ ਸਿੰਘ, ਸਮਾਇਰਾ, ਹਸਰਤਪ੍ਰੀਤ ਕੌਰ, ਨਿਮਰਤ ਕੌਰ, ਭਵਨੀਤ ਕੌਰ, ਪ੍ਰਭਜੋਤ ਸਿੰਘ, ਯੁਵਰਾਜ ਸਿੰਘ, ਇਸ਼ਾਤ ਕੁਮਾਰ, ਵੰਸ਼ ਮਿੱਤਲ ਨੇ ਗੋਲਡ ਮੈਡਲ ਹਾਸਿਲ ਕੀਤੇ | ਇਸੇ ਤਰ੍ਹਾਂ ਪੰਜਵੀਂ ਜਮਾਤ ਵਿਚੋਂ ਲਵਦੀਪ ਸਿੰਘ, ਨਵਿਆ ਮੰਗਲ, ਹਰੀਦੀ ਬਾਂਸਲ, ਜਤਿੰਦਰ ਸਿੰਘ, ਹਰਮਨ ਕੌਰ, ਨਵਜੋਤ ਸਿੰਘ, ਸਨੇਹਦਿਲ ਤਨੇਜਾ, ਸੁਖਲੀਨ ਕੌਰ, ਮਾਨਵੀ, ਮਨਿੰਦਰ ਸਿੰਘ, ਰਾਜਵੀਰ ਕੌਰ, ਟੈਰੈਸ ਜੈਨ, ਸੁਖਲੀਨ ਕੌਰ, ਪ੍ਰਣਵ ਤਾਂਗੜੀ, ਨੈਤਿਕ ਅਰੋੜਾ, ਗੁਰਕੀਰਤ ਸਿੰਘ, ਗੁਰਅੰਸ਼ ਸਿੰਘ, ਗਨਿਕਾ, ਹਰੀਦੀ, ਗਵਿਆ, ਹਰਰੀਤ ਕੌਰ, ਹਰਮਨ ਕੌਰ, ਮਨਫਤਿਹ, ਜਸਵਿੰਦਰ, ਲਵਦੀਪ ਨੇ ਗੋਲਡ ਮੈਡਲ ਜਿੱਤਿਆ | ਦੂਸਰੇ ਦਿਨ ਦੀਆਂ ਖੇਡਾਂ ਵਿਚ ਨਰਸਰੀ ਤੋਂ ਲੈ ਕੇ ਯੂਕੇਜੀ ਕਲਾਸ ਦੇ ਵਿਦਿਆਰਥੀਆਂ ਦੇ ਮੁਕਾਬਲੇ ਕਰਵਾਏ ਗਏ ਜਿਸ ਵਿਚ ਨਰਸਰੀ ਕਲਾਸ ਦੇ ਵਿਦਿਆਰਥੀਆਂ ਲਈ 30 ਮੀਟਰ ਰੇਸ, ਬਾਲ ਕਲੈਕਸ਼ਨ ਰੇਸ, ਸਟੈਂਡ ਜੰਪਿੰਗ ਰੇਸ, ਫਰੋਗਰੇਸ, ਅਬਸੈਕਟਕਲ ਰੇਸ ਆਦਿ ਮੁਕਾਬਲੇ ਕਰਵਾਏ ਗਏ, ਜਿਸ 'ਚ ਅੰਗਦ, ਸਮਰੀਤ, ਅਸ਼ਵਿਤ, ਜਪਕੀਰਤ, ਯੁਵਰਾਜ, ਮਨਵੀਰ, ਅਰਸ਼ਿਤ, ਗੁਰਸਿੱਫਤ, ਅੰਸਮੀਤ ਨੇ ਗੋਲਡ ਮੈਡਲ ਜਿੱਤਿਆ ਅਤੇ ਇਸੇ ਤਰ੍ਹਾਂ ਐਲ.ਕੇ.ਜੀ ਕਲਾਸ ਲਈ 30 ਮੀਟਰ ਰੇਸ, 50 ਮੀਟਰ ਰੇਸ, ਬਾਲ ਕਲੈਕਸ਼ਨ ਰੇਸ, ਸਟੈਂਡ ਜੰਪਿੰਗ ਰੇਸ, ਲੈਮਨ ਸਪੂਨ ਰੇਸ, ਫਰੋਗਰੇਸ ਆਦੀ ਖੇਡਾਂ ਕਰਵਾਈਆਂ ਗਈਆਂ, ਜਿਸ ਵਿਚ ਸਰਿਆੰਸ਼, ਹਰਗੁਣਦੀਪ, ਪ੍ਰਭਜੱਸ, ਮੰਨਤਪ੍ਰੀਤ, ਸ਼ਹਿਬਾਜ਼, ਜਪਨੂਰ, ਹਰਿਗੁਣ, ਮਨਰੀਤ, ਹਰਿਗੁਣ ਦੀਪ, ਅਮਾਨਤ ਵੀਰ, ਮਨਪ੍ਰੀਤ, ਗੁਰਫਤਿਹ, ਸਰਗੁਣ ਅਤੇ ਅਨੰਤ ਵੀਰ ਨੇ ਗੋਲਡ ਮੈਡਲ ਜਿੱਤਿਆ | ਇਸੇ ਤਰ੍ਹਾਂ ਯੂ.ਕੇ.ਜੀ. ਕਲਾਸ ਦੇ ਵਿਦਿਆਰਥੀਆਂ ਲਈ 30 ਮੀਟਰ ਰੇਸ, 50 ਮੀਟਰ ਰੇਸ, ਬੁੱਕ ਬੈਲੇਂਸ ਰੇਸ, ਸਟੈਂਡ ਜੰਪਿੰਗ ਰੇਸ, ਲੈਮਨ ਸਪੂਨ ਰੇਸ, ਫਰੋਗਰੇਸ ਆਦੀ ਖੇਡਾਂ ਕਰਵਾਈਆਂ ਗਈਆਂ ਜਿਸ ਵਿਚ ਜਸਕੀਰਤ, ਰਸਨੂਰ, ਭਾਵਿਕ, ਗੁਰਸਿਫਤ, ਲਕਸ਼ਦੀਪ, ਜਸਫਤਿਹ, ਸੁਖਮਣ, ਮਨਵੀਰ, ਸੁਖਮਣੀ, ਬਾਣੀ, ਮਨਵੀਰ, ਗੁਰਸਿਫਤ ਅਤੇ ਗੁਰਕੀਰਤ ਨੇ ਗੋਲਡ ਮੈਡਲ ਹਾਸਲ ਕੀਤਾ | ਸਪੋਰਟਸ ਮੀਟ ਦੇ ਤੀਸਰੇ ਅਤੇ ਆਖਰੀ ਦਿਨ ਪਹਿਲੀ ਤੋਂ ਤੀਸਰੀ ਕਲਾਸ ਦੇ ਵਿਦਿਆਰਥੀਆਂ ਲਈ ਖੇਡਾਂ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਪਹਿਲੀ ਕਲਾਸ ਦੇ ਪ੍ਰਭਨੂੰਰ, ਰਾਬੀਆ, ਭਵਨ ਜੋਤ, ਰਹਿਮਤ, ਭਵਨਜੋਤ, ਜਸਜੀਤ, ਹਰਜਸ, ਅੰਸ਼ਮੀਤ, ਮਨਰੀਤ, ਮਨਵੀਰ, ਮਨਜੋਤ ਸਿੰਘ, ਟੀਨਾ, ਜਪਮਨ ਸਿੰਘ, ਹਰਸਿਮਰਤ ਕੌਰ, ਦਿਵਿਆਸ ਨੇ ਗੋਲਡ ਮੈਡਲ ਹਾਸਲ ਕੀਤਾ, ਇਸੇ ਤਰ੍ਹਾਂ ਦੂਸਰੀ ਕਲਾਸ ਦੇ ਮਨਿੰਦਰ ਸਿੰਘ, ਜਸਮੀਤ ਕੌਰ, ਗੁਰਨੀਤ ਸਿੰਘ, ਪਿਊਸ਼, ਜਸਗੁਣ ਕੌਰ, ਕਿਵਾਂਸ, ਗੈਵਨਪ੍ਰੀਤ, ਅਭੀਜੋਤ, ਨਰਜੋਤ, ਨਿਮਰਤ ਕੌਰ, ਮਨਰਾਜ ਸਿੱਧੂ, ਹਰਗੁਣ ਕੌਰ, ਸਹਜਮੀਤ, ਫਰਮਾਨਦੀਪ ਨੇ ਗੋਲਡ ਮੈਡਲ 'ਤੇ ਕਬਜ਼ਾ ਕੀਤਾ | ਤੀਸਰੀ ਕਲਾਸ ਦੇ ਹਰਵਿੰਦਰ, ਜਤੀਸ਼ਾ, ਆਕਾਸ਼ਦੀਪ, ਨਾਵਿਆਰਾਜ, ਜਸਰੀਤ, ਜੋਬਨ, ਜਸਮੀਤ ਕੌਰ, ਜਸਰੀਤ ਕੌਰ, ਨਵਜੋਤ ਸਿੰਘ, ਬੰਸਜੋਤ ਸਿੰਘ, ਇਨਾਇਤ ਮਾਨ, ਕੀਰਤ ਸਿੰਘ, ਨਿਮਰਤ ਕੌਰ, ਮਨਮੀਤ ਸਿੰਘ, ਸ਼ਿਵ ਕੁਮਾਰ, ਕਨਵਰਜੋਤ, ਗੁਹਾਨ ਸਿੰਗਲਾ, ਗੁਰਨੂਰ ਸਿੰਘ, ਨਿਮਰਤ, ਅੰਸ਼ਮੀਤ, ਪਾਹੁਲ ਅਤੇ ਗੁਰਫਤਿਹ ਨੇ ਗੋਲਡ ਮੈਡਲ ਤੇ ਕਬਜ਼ਾ ਕੀਤਾ | ਪਿ੍ੰਸੀਪਲ ਗੁਰਦਾਸ ਸਿੰਘ ਮਾਨ ਵਲੋਂ ਜੇਤੂ ਖਿਡਾਰੀਆਂ ਨੂੰ ਮੈਡਲ ਦੇ ਕੇ ਸਨਮਾਨਿਤ ਕੀਤਾ |
ਪਿਛਲੀ ਖ਼ਬਰ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਦੀ ਜ਼ਿਲ੍ਹਾ ਪੱਧਰੀ ਕਨਵੈਨਸ਼ਨ ਹੋਈ ਅਗਲੀ ਖ਼ਬਰ ਓਟ ਕੇਂਦਰ 'ਚ ਹੈਪੇਟਾਇਟਿਸ ਦਾ ਜਾਂਚ ਸੰਬੰਧੀ ਕੈਂਪ ਲਗਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।