ਮੰਡੀ ਕਿੱਲਿਆਂਵਾਲੀ, 28 ਫਰਵਰੀ (ਇਕਬਾਲ ਸਿੰਘ ਸ਼ਾਂਤ)-ਦਸਮੇਸ਼ ਗਰਲਜ਼ ਸਿੱਖਿਆ ਕਾਲਜ ਬਾਦਲ ਵਿਖੇ ਕੇਂਦਰੀ ਯੂਨੀਵਰਸਿਟੀ ਬਠਿੰਡਾ ਦੇ ਐਮ.ਏ. ਅਤੇ ਐਮ.ਐਡ ਟਰੇਨੀਜ਼ ਦੇ ਸਹਿਯੋਗ ਨਾਲ 'ਕੁੱਕ ਸਮਾਰਟ ਵਿਦਾਊਟ ਸਪਾਰਕ' ਭਾਵ ਅੱਗ ਤੋਂ ਬਿਨਾਂ ਭੋਜਨ ਬਣਾਉਣ ਦੇ ਮੁਕਾਬਲੇ ਕਰਵਾਏ ਗਏ | ਮੁਕਾਬਲੇ ਵਿਚ ਪਹਿਲਾ ਇਨਾਮ ਗਰੁੱਪ ਤਿੰਨ ਦੀਆਂ ਵਿਦਿਆਰਥਣਾਂ ਸੁਖਪ੍ਰੀਤ ਕੌਰ, ਅਰਸ਼ਦੀਪ ਕੌਰ ਅਤੇ ਜਸਨਦੀਪ ਕੌਰ ਨੇ ਹਾਸਿਲ ਕੀਤਾ | ਦੂਜਾ ਸਥਾਨ ਗਰੁੱਪ ਪੰਜ ਦੀਆਂ ਖੁਸ਼ੀ, ਅਮੀਸ਼ਾ, ਰਾਜਵੀਰ ਅਤੇ ਸੁਖਦੀਪ ਕੌਰ ਨੇ ਜਿੱਤਿਆ | ਤੀਜਾ ਸਥਾਨ ਗਰੁੱਪ ਇਕ ਦੀਆਂ ਅਰਚਨਾ, ਮਨਜੋਤ ਕੌਰ, ਅਨਾਮਿਕਾ ਅਤੇ ਗਗਨਦੀਪ ਕੌਰ ਨੇ ਪ੍ਰਾਪਤ ਕੀਤਾ | ਪਿ੍ੰਸੀਪਲ ਡਾ. ਸਿਮਰਜੀਤ ਕੌਰ ਬਰਾੜ ਨੇ ਕੇਂਦਰੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਵਲੋਂ ਕਰਵਾਈ ਗਤੀਵਿਧੀ ਦੀ ਸ਼ਲਾਘਾ ਕੀਤੀ | ਇਸ ਮੌਕੇ ਦਸਮੇਸ਼ ਗਰਲਜ਼ ਕਾਲਜ ਦੇ ਪਿ੍ੰਸੀਪਲ ਡਾ. ਐਸ.ਐਸ. ਸਿੰਘ, ਡਾ. ਮਾਨ ਸਿੰਘ ਅਤੇ ਡਾ. ਅਮਨਦੀਪ ਵੀ ਉਚੇਚੇ ਸ਼ਾਮਿਲ ਹੋਏ | ਜੱਜਮੈਂਟ ਡਾ. ਐਸ.ਐਸ. ਸੰਘਾ, ਡਾ. ਸਿਮਰਜੀਤ ਕੌਰ ਬਰਾੜ, ਪ੍ਰੋ. ਇੰਦੂ ਪਾਹੂਜਾ, ਡਾ. ਰਮਨਦੀਪ ਕੌਰ ਸਿੱਧੂ ਤੇ ਡਾ. ਸੁਨੀਤਾ ਸਿੰਗਲਾ ਨੇ ਕੀਤੀ |