29-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-03-2026

ਡੀ. ਫਾਰਮਾ ਦੇ ਵਿਦਿਆਰਥੀ ਪੰਜਾਬ ਸਟੇਟ ਬੋਰਡ ਆਫ਼ ਟੈਕਨੀਕਲ ਐਜੂਕੇਸ਼ਨ ਦੇ ਨਤੀਜਿਆਂ 'ਚ ਅੱਵਲ <br/>

ਅਜੀਤ ਡੈਸਕ 02-03-2026
ਮੋਗਾ, 1 ਮਾਰਚ (ਸੁਰਿੰਦਰਪਾਲ ਸਿੰਘ)-ਪੰਜਾਬ ਸਟੇਟ ਬੋਰਡ ਆਫ਼ ਟੈਕਨੀਕਲ ਐਜੂਕੇਸ਼ਨ ਵਲੋਂ ਹਾਲ ਹੀ 'ਚ ਸੂਬੇ ਦੀ ਪ੍ਰਮੁੱਖ ਵਿੱਦਿਅਕ ਸੰਸਥਾ ਆਈ.ਐਸ.ਐਫ. ਕਾਲਜ ਆਫ਼ ਫਾਰਮੇਸੀ ਦੇ ਅੰਤਿਮ ਸਾਲ ਦੇ ਡੀ.ਫਾਰਮਾ ਦੇ ਵਿਦਿਆਰਥੀਆਂ ਦੀ ਮੈਰਿਟ ਸੂਚੀ ਦਾ ਐਲਾਨ ਕੀਤਾ ਗਿਆ ਹੈ | ਆਈ.ਐਸ.ਐਫ. ਕਾਲਜ ਆਫ਼ ਫਾਰਮੇਸੀ ਦੇ 20 ਵਿਚੋਂ 10 ਵਿਦਿਆਰਥੀਆਂ ਨੇ ਮੈਰਿਟ ਪ੍ਰਾਪਤ ਕਰਕੇ ਸੰਸਥਾ ਦਾ ਮਾਣ ਵਧਾਇਆ | ਸੰਸਥਾ ਦੇ ਡਾਇਰੈਕਟਰ ਡਾ. ਜੀ.ਡੀ. ਗੁਪਤਾ ਨੇ ਦੱਸਿਆ ਕਿ ਪੁਸ਼ਕਰ ਪਾਂਡੇ ਨੇ ਪਹਿਲਾ, ਜਦੋਂ ਕਿ ਹਰਸ਼ਿਤ ਸੈਣੀ ਨੇ ਦੂਜਾ ਸਥਾਨ ਪ੍ਰਾਪਤ ਕਰਕੇ ਚਾਂਦੀ ਅਤੇ ਸੋਨੇ ਦੇ ਤਗਮੇ ਪ੍ਰਾਪਤ ਕੀਤੇ | ਇਸੇ ਤਰ੍ਹਾਂ ਐਮ.ਡੀ. ਮੁਹੰਮਦ ਫਰਾਹ ਕਮਲ ਅਤੇ ਸੁਮਿੱਤਰਾ ਕੁਮਾਰੀ ਨੇ ਅੱਠਵਾਂ ਸਥਾਨ, ਅੰਮਿ੍ਤਪ੍ਰੀਤ ਕੌਰ ਨੇ ਨੌਵਾਂ ਸਥਾਨ, ਆਫ਼ਤਾਬ ਆਲਮ ਨੇ 10ਵਾਂ ਸਥਾਨ, ਪਰਵਿੰਦਰ ਸਿੰਘ ਨੇ 11ਵਾਂ ਸਥਾਨ, ਪਿਊਸ ਕੁਮਾਰ ਸਿੰਘ ਨੇ 12ਵਾਂ ਸਥਾਨ, ਤਹਿਸੀਨ ਰਜ਼ਾ ਨੇ 15ਵਾਂ ਸਥਾਨ, ਰਚਿਤ ਨੇ 20ਵਾਂ ਸਥਾਨ ਪ੍ਰਾਪਤ ਕਰਕੇ ਇਕ ਰਿਕਾਰਡ ਕਾਇਮ ਕੀਤਾ ਹੈ | ਉਨ੍ਹਾਂ ਕਿਹਾ ਕਿ ਪਿਛਲੇ ਕਈ ਸਾਲਾਂ ਤੋਂ ਇਸ ਸੰਸਥਾ ਦੇ ਵਿਦਿਆਰਥੀ ਸੋਨੇ ਦੇ ਤਗਮਿਆਂ ਦੇ ਨਾਲ-ਨਾਲ ਕਈ ਪੁਜ਼ੀਸ਼ਨਾਂ ਪ੍ਰਾਪਤ ਕਰਕੇ ਸੰਸਥਾ ਦਾ ਨਾਮ ਰੌਸ਼ਨ ਕਰ ਰਹੇ ਹਨ | ਸੰਸਥਾ ਦੇ ਚੇਅਰਮੈਨ ਪ੍ਰਵੀਨ ਗਰਗ, ਸਕੱਤਰ ਇੰਜੀਨੀਅਰ ਜਨੇਸ਼ ਗਰਗ, ਡਾ. ਮੁਸਕਾਨ ਗਰਗ, ਡਾਇਰੈਕਟਰ ਡਾ. ਜੀ.ਡੀ. ਗੁਪਤਾ, ਆਈ. ਐਸ. ਐਫ .ਸੀ. ਪੀ.ਆਰ. ਨੇ ਮੁੱਖ ਅਧਿਆਪਕਾ ਕਿ੍ਸ਼ਮਾ ਅਗਰਵਾਲ ਅਤੇ ਅਧਿਆਪਕਾਂ ਲਵ ਗੋਇਲ, ਕਿ੍ਸ਼ਮਾ ਅਗਰਵਾਲ, ਕੋਮਲ, ਜ਼ੁਬੇਰ ਖਾਨ, ਪੰਕਜ ਮੋਰੀਆ ਆਦਿ ਦੇ ਅਣਥੱਕ ਯਤਨਾਂ ਅਤੇ ਵਿਦਿਆਰਥੀਆਂ ਦੇ ਭਵਿੱਖ ਲਈ ਦਿਨ-ਰਾਤ ਉਨ੍ਹਾਂ ਦੀ ਸਖ਼ਤ ਮਿਹਨਤ, ਸਮਰਪਣ ਅਤੇ ਨਿਰੰਤਰਤਾ ਦੀ ਸ਼ਲਾਘਾ ਕੀਤੀ | ਪਿ੍ੰਸੀਪਲ ਡਾ. ਆਰ.ਕੇ. ਨਾਰੰਗ, ਡੀਨ ਪ੍ਰੀਖਿਆ ਇੰਜੀਨੀਅਰ ਜਸਪ੍ਰੀਤ ਸਿੰਘ, ਡੀਨ ਵਿਦਿਆਰਥੀ ਡਾ. ਜੀ.ਐਸ. ਸ਼ਰਮਾ ਅਤੇ ਸਾਰੇ ਫੈਕਲਟੀ ਸਟਾਫ਼ ਨੇ ਆਪਣੀਆਂ ਸ਼ੁੱਭਕਾਮਨਾਵਾਂ ਦਿੱਤੀਆਂ |

ਪਿਛਲੀ ਖ਼ਬਰ ਪੰਜਾਬ ਬਚਾਓ ਰੈਲੀ ਨੂੰ ਲੈ ਕੇ ਚੇਅਰਮੈਨ ਥਰਾਜ ਵਲੋਂ ਢਿਲਵਾਂ ਵਾਲਾ ਵਿਖੇ ਮੀਟਿੰਗ <br/> ਅਗਲੀ ਖ਼ਬਰ ਡਾ. ਸੈਫੁਦੀਨ ਕਿਚਲੂ ਸਕੂਲ 'ਚ ਪ੍ਰੀਖਿਆਵਾਂ ਤੋਂ ਪਹਿਲਾਂ ਮਾਪੇ-ਅਧਿਆਪਕ ਮੀਟਿੰਗ ਦਾ ਆਯੋਜਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।