09-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-03-2026

ਰਾਧਾ ਕਿ੍ਸ਼ਨ ਧਾਮ 'ਚ ਹੋਲੀ ਧੂਮਧਾਮ ਨਾਲ ਮਨਾਈ

ਅਜੀਤ ਡੈਸਕ 06-03-2026
ਫ਼ਰੀਦਕੋਟ, 5 ਮਾਰਚ (ਜਸਵੰਤ ਸਿੰਘ ਪੁਰਬਾ)-ਰਾਧਾ ਕਿਸ਼ਨ ਧਾਮ ਫ਼ਰੀਦਕੋਟ ਵਿਖੇ ਹੋਲੀ ਦਾ ਤਿਉਹਾਰ ਧੂਮ ਧਾਮ ਤੇ ਸ਼ਰਧਾ ਨਾਲ ਮਨਾਇਆ ਗਿਆ | ਇਸ ਤਿਉਹਾਰ ਦੀ ਮੁੱਖ ਖਾਸੀਅਤ ਇਹ ਹੁੰਦੀ ਹੈ ਕਿ ਰਾਧਾ ਕਿ੍ਸ਼ਨ ਧਾਮ 'ਚ ਰੰਗਾਂ ਦੀ ਬਜਾਏ ਲੋਕ ਪਰਿਵਾਰ ਸਮੇਤ ਸਿਰਫ਼ ਚੰਦਨ ਤੇ ਫੁੱਲਾਂ ਨਾਲ ਹੀ ਹੋਲੀ ਖੇਡਦੇ ਹਨ | ਦੂਜੇ ਪਾਸੇ ਇਸ ਹੋਲੀ ਦੇ ਉਤਸਵ ਦੌਰਾਨ ਬਿ੍ਜ ਬਰਸਾਨੇ ਦੀ ਹੋਲੀ ਦੇ ਵਾਂਗ ਲੱਠ ਹੋਲੀ ਖੇਡੀ ਜਾਂਦੀ ਹੈ | ਵਰਿੰਦਾਵਨ ਤੋਂ ਆਈਆਂ ਧਾਰਮਿਕ ਟੋਲੀਆਂ ਰਾਸ ਲੀਲਾ ਖੇਡਦੀਆਂ ਹਨ | ਇਸ ਮੌਕੇ ਭਜਨ ਗਾਇਕਾਂ ਵਲੋਂ ਕਿ੍ਸ਼ਨ ਭਜਨ ਗਾ ਕੇ ਲੋਕਾਂ ਨੂੰ ਨਿਹਾਲ ਕੀਤਾ ਜਾਂਦਾ ਹੈ | ਸੰਸਥਾ ਦੇ ਮੈਂਬਰਾਂ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਵੱਡੀ ਗਿਣਤੀ ਵਿਚ ਸ਼ਹਿਰ ਵਾਸੀ ਇਸ ਉਤਸਵ ਵਿਚ ਪਹੁੰਚੇ | ਜਿੱਥੇ ਕੈਮੀਕਲ ਯੁਕਤ ਰੰਗਾਂ ਦੀ ਬਜਾਏ ਚੰਦਨ ਤੇ ਫੁੱਲਾਂ ਨਾਲ ਹੋਲੀ ਖੇਡੀ ਜਾਂਦੀ ਹੈ | ਭਜਨ ਗਾਇਕਾ ਪਰਵਿੰਦਰ ਪਲਕ ਵਲੋਂ ਭਜਨ ਗਾਏ ਗਏ ਤੇ ਖਾਣ ਪੀਣ ਦੀਆਂ ਵੱਖ-ਵੱਖ ਸਟਾਲਾਂ ਲਗਾਈਆਂ ਗਈਆਂ | ਉਨ੍ਹਾਂ ਕਿਹਾ ਕਿ ਰਾਧਾ ਕਿ੍ਸ਼ਨ ਧਾਮ ਵਲੋਂ ਇਕ ਅਨਾਥ ਆਸ਼ਰਮ ਚਲਾਇਆ ਜਾ ਰਿਹਾ ਹੈ ਤੇ ਹੁਣ ਤੱਕ 160 ਤੋਂ ਵੀ ਜ਼ਿਆਦਾ ਬੱਚੇ ਪਾਲਣੇ 'ਚ ਆ ਚੁੱਕੇ ਹਨ ਜਿਨ੍ਹਾਂ ਵਿਚੋਂ 145 ਬੱਚੇ ਲੋੜਵੰਦ ਪਰਿਵਾਰ ਜਿਨ੍ਹਾਂ ਦੇ ਕਿਸੇ ਕਾਰਨ ਵੀ ਬੱਚਾ ਨਹੀਂ ਹੁੰਦਾ ਉਹ ਕਾਨੂੰਨੀ ਪ੍ਰਕਿਰਿਆ ਨਾਲ ਇੱਥੇ ਬੱਚਿਆਂ ਨੂੰ ਗੋਦ ਲੈਂਦੇ ਹਨ |
ਪਿਛਲੀ ਖ਼ਬਰ ਸੀ. ਆਈ. ਆਈ. ਸੀ. ਕੋਟਕਪੂਰਾ ਵਿਖੇ ਹੋਲੀ ਮਨਾਈ ਅਗਲੀ ਖ਼ਬਰ ਡੀ.ਏ.ਵੀ. ਪਬਲਿਕ ਸਕੂਲ ਜੈਤੋ ਵਿਖੇ ਹੋਲਾ ਮਹੱਲਾ 'ਸਿੱਖ ਸਵੈਮਾਣ ਦਿਵਸ' ਵਜੋਂ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।