15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-03-2026

ਕੁਦਰਤ ਦੀ ਦਿਆਲਤਾ ਹੀ ਕਿਸੇ ਵਿਅਕਤੀ ਨੂੰ ਫ਼ਰਸ਼ ਤੋਂ ਅਰਸ਼ ਤੱਕ ਪਹੁੰਚਾਉਂਦੀ ਹੈ-ਸੱਭਾ

ਅਜੀਤ ਡੈਸਕ 31-03-2026
ਬਰਗਾੜੀ, 30 ਮਾਰਚ (ਸੁਖਰਾਜ ਸਿੰਘ ਗੋਂਦਾਰਾ)-ਹਰ ਵਿਅਕਤੀ ਜ਼ਿੰਦਗੀ 'ਚ ਸਫਲ ਹੋਣ ਲਈ ਸਖਤ ਮਿਹਨਤ ਕਰਦਾ ਹੈ ਇਸ ਦੇ ਬਾਵਜੂਦ ਵੀ ਉਸ ਨੂੰ ਸਫ਼ਲਤਾ ਨਹੀਂ ਮਿਲਦੀ ਕਿਉਂਕਿ ਸਫਲ ਹੋਣ ਲਈ ਮਿਹਨਤ ਵਿਅਕਤੀ ਨੇ ਕਰਨੀ ਹੁੰਦੀ ਹੈ ਤੇ ਪ੍ਰਸਿੱਧੀ ਦਾ ਤੋਹਫ਼ਾ ਕੁਦਰਤ ਦੇ ਹੱਥ 'ਚ ਹੁੰਦਾ ਹੈ | ਇਸ ਲਈ ਕੁਦਰਤ ਵਿਅਕਤੀ ਨੂੰ ਫ਼ਰਸ਼ ਤੋਂ ਅਰਸ਼ ਤੱਕ ਪਹੁੰਚਾਉਣ ਲਈ ਕਿਸੇ ਜਾਤ, ਧਰਮ, ਗੋਰਾ, ਕਾਲਾ, ਸੋਹਣਾ, ਕਰੂਪ, ਵੱਡਾ, ਛੋਟਾ, ਅਮੀਰ ਗਰੀਬ, ਚੰਗਾ ਪੜਿ੍ਹਆ ਜਾਂ ਅਨਪੜ੍ਹ ਦਾ ਵਿਤਕਰਾ ਨਹੀਂ ਕਰਦੀ | ਸ਼ਾਇਦ ਉਪਰੋਕਤ ਗੱਲਾਂ 'ਚ ਬਹੁਤੀਆਂ ਮੇਰੇ 'ਤੇ ਲਾਗੂ ਹੁੰਦੀਆਂ ਹੋਣਗੀਆਂ ਕਿਉਂਕਿ ਨਾ ਹੀ ਅਮੀਰ ਸੀ, ਨਾ ਹੀ ਕੋਈ ਬਹਤਾ ਸਨੁੱਖਾ, ਨਾ ਹੀ ਬਹੁਤਾ ਪੜਿ੍ਹਆ ਲਿਖਿਆ ਪ੍ਰੰਤੂ ਕੁਦਰਤ ਜਦੋਂ ਦਿਆਲ ਹੋਈ ਤਾਂ ਮੈਨੂੰ ਉਸ ਵਲੋਂ ਬਖਸ਼ੀ ਲਿਖਣ ਗਾਉਣ ਦੀ ਕਲਾ ਨੇ ਰਾਤੋ ਰਾਤ ਚਮਕਦਾ ਸਿਤਾਰਾ ਬਣਾ ਦਿੱਤਾ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬੀ ਦੇ ਪ੍ਰਸਿੱਧ ਲੋਕ ਗਾਇਕ ਸੱਭਾ ਮਰਾੜ੍ਹ ਕਲਾਂ ਨੇ ਬੁਰਜ ਜਵਾਹਰ ਵਾਲਾ ਵਿਖੇ ਆਪਣੇ ਨਜ਼ਦੀਕੀ ਰਿਸ਼ਤੇਦਾਰ ਬੇਅੰਤ ਸਿੰਘ ਦੇ ਗ੍ਰਹਿ ਵਿਖੇ ਗੱਲਬਾਤ ਕਰਦਿਆਂ ਕੀਤਾ | ਉਨ੍ਹਾਂ ਕਿਹਾ ਕਿ ਉਸ ਨੇ ਪਿੰਡ ਮਰਾੜ੍ਹ ਕਲਾਂ ਦੇ ਇਕ ਬਹੁਤ ਹੀ ਗਰੀਬ ਪਰਿਵਾਰ 'ਚ ਜਨਮ ਲਿਆ ਮਿਹਨਤ, ਮਜ਼ਦੂਰੀ ਕਰਕੇ ਬਾਰ੍ਹਵੀਂ ਤੱਕ ਦੀ ਸਿੱਖਿਆ ਹਾਸਿਲ ਕੀਤੀ | ਉਨ੍ਹਾਂ ਦੱਸਿਆ ਕਿ ਲਿਖਣ ਗਾਉਣ ਦਾ ਸ਼ੌਕ ਉਸ ਨੂੰ ਬਚਪਨ ਤੋਂ ਹੀ ਸੀ ਪ੍ਰੰਤੂ ਉਹ ਇਸ ਮੁਕਾਮ ਤੱਕ ਪਹੁੰਚੇਗਾ ਇਹ ਉਸ ਨੇ ਸੁਪਨੇ 'ਚ ਵੀ ਨਹੀਂ ਸੋਚਿਆ ਸੀ | ਇਸ ਲਈ ਉਹ ਕੁਦਰਤ ਦਾ ਲੱਖ ਲੱਖ ਸ਼ੁਕਰ ਕਰਦਾ ਜਿਸ ਦੀ ਸਵੱਲੀ ਨਜ਼ਰ ਨੇ ਉਸ ਨੂੰ ਫ਼ਰਸ਼ ਤੋਂ ਨਹੀਂ ਟੋਭੇ 'ਚ ਚੁੱਕ ਕਿ ਹੀ ਅਸਮਾਨ 'ਤੇ ਪਹੁੰਚਾਇਆ | ਉਨ੍ਹਾਂ ਕਿਹਾ ਕਿ ਭਾਂਵੇ ਗਾਇਕੀ ਖੇਤਰ 'ਚ ਉਹ ਥੋੜੇ ਸਮੇਂ 'ਚ ਬਹੁਤ ਅੱਗੇ ਵਧਿਆ ਹੈ ਪ੍ਰੰਤੂ ਉਹ ਆਪਣੇ ਪਿਛਕੜ ਨੂੰ ਹਮੇਸ਼ਾ ਯਾਦ ਰੱਖਦਾ ਹੋਇਆ ਸਾਫ਼-ਸੁਥਰੀ ਤੇ ਪਰਿਵਾਰਕ ਗੀਤਾਂ ਨਾਲ ਪੰਜਾਬੀ ਮਾਂ ਬੋਲੀ ਦੇ ਸੇਵਾ ਕਰਦਾ ਰਹੇਗਾ | ਇਸ ਮੌਕੇ ਸਰਪੰਚ ਪਰਮਜੀਤ ਸਿੰਘ, ਸੇਵਾ ਮੁਕਤ ਏ.ਐਸ.ਆਈ ਸੋਹਣ ਸਿੰਘ, ਕਰਨੈਲ ਸਿੰਘ ਜੈਤੋ, ਹਰਜੀਤ ਸਿੰਘ, ਐਡਵੋਕੇਟ ਜਸਕਰਨ ਸਿੰਘ, ਐਡਵੋਕੇਟ ਕਰਨ ਸਿੰਘ, ਗੁਰਤੇਜ ਸਿੰਘ ਲਾਲੀ, ਬਲਕਰਨ ਸਿੰਘ, ਅਕਾਸ਼ ਮਰਾੜ੍ਹ, ਕਿੰਦਾ ਮਰਾੜ੍ਹ ਆਦਿ |
ਪਿਛਲੀ ਖ਼ਬਰ ਰਿਵਰਡੇਲ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਭਰੋਵਾਲ ਦਾ ਨਤੀਜਾ ਐਲਾਨਿਆ <br/> ਅਗਲੀ ਖ਼ਬਰ ਸਿਲਵਰ ਓਕਸ ਸਕੂਲ ਸੇਵੇਵਾਲਾ 'ਚ ਮਾਪੇ ਅਭਿਮੁਖੀਕਰਨ (ਪੇਰੈਂਟਸ ਓਰੀਐਂਟੇਸ਼ਨ) ਪ੍ਰੋਗਰਾਮ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।