08-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-04-2026

4 ਮਹੀਨਿਆਂ ਦੇ ਇਕੱਠੇ ਬਿਜਲੀ ਬਿੱਲਾਂ ਖ਼ਿਲਾਫ਼ ਖ਼ਪਤਕਾਰਾਂ 'ਚ ਰੋਸ

ਅਜੀਤ ਡੈਸਕ 13-04-2026
• ਖ਼ਪਤਕਾਰਾਂ ਨੇ ਲਗਾਏ ਅੰਦਾਜ਼ਨ ਰੀਡਿੰਗ ਦੇ ਦੋਸ਼
ਮਲੋਟ, 12 ਅਪ੍ਰੈਲ (ਪਾਟਿਲ)-ਪਾਵਰਕਾਮ ਵਿਭਾਗ ਵਲੋਂ 4 ਮਹੀਨਿਆਂ ਦੇ ਇਕੱਠੇ ਬਿਜਲੀ ਬਿੱਲ ਵਸੂਲਣ ਨੂੰ ਲੈ ਕੇ ਇਲਾਕੇ 'ਚ ਰੋਸ ਪਾਇਆ ਜਾ ਰਿਹਾ ਹੈ | ਆਮ ਲੋਕਾਂ, ਖਾਸ ਕਰਕੇ ਸ਼ਹਿਰ ਦੇ ਮੱਧ ਵਰਗੀ ਦੁਕਾਨਦਾਰਾਂ ਨੇ ਦੋਸ਼ ਲਾਇਆ ਹੈ ਕਿ ਇਸ ਤਰੀਕੇ ਨਾਲ ਉਨ੍ਹਾਂ 'ਤੇ ਵੱਡਾ ਆਰਥਿਕ ਬੋਝ ਪਾਇਆ ਜਾ ਰਿਹਾ ਹੈ | ਖ਼ਪਤਕਾਰਾਂ ਦਾ ਕਹਿਣਾ ਹੈ ਕਿ ਸਰਕਾਰ ਵਲੋਂ ਦਿੱਤੀ ਗਈ 600 ਯੂਨਿਟ ਮੁਆਫ਼ੀ ਦੀ ਯੋਜਨਾ ਦਾ ਲਾਭ ਇਸ ਵਾਰ ਢੰਗ ਨਾਲ ਨਹੀਂ ਮਿਲਿਆ ਤੇ ਕਈ ਲੋਕ ਇਸ ਤੋਂ ਵਾਂਝੇ ਰਹੇ ਹਨ |
ਉਨ੍ਹਾਂ ਨੇ ਦੋਸ਼ ਲਗਾਇਆ ਕਿ ਬਿਜਲੀ ਮੀਟਰ ਦੀ ਸਹੀ ਰੀਡਿੰਗ ਕੀਤੇ ਬਿਨ੍ਹਾਂ ਹੀ ਅੰਦਾਜ਼ਨ ਯੂਨਿਟ ਜੋੜ ਕੇ ਬਿੱਲ ਭੇਜੇ ਗਏ ਹਨ, ਜਿਸ ਕਾਰਨ ਲੋਕਾਂ ਵਿਚ ਨਾਰਾਜ਼ਗੀ ਵੱਧ ਰਹੀ ਹੈ | ਬਲਾਕ ਕਾਂਗਰਸ ਮਲੋਟ ਦੇ ਪ੍ਰਧਾਨ ਸ਼ਿਵ ਕੁਮਾਰ ਸ਼ਿਵਾ ਨੇ ਕਿਹਾ ਕਿ ਪਾਵਰਕਾਮ ਵਿਭਾਗ ਦੀ ਅਣਗਹਿਲੀ ਕਾਰਨ ਖ਼ਪਤਕਾਰਾਂ ਅਤੇ ਦੁਕਾਨਦਾਰਾਂ ਨੂੰ ਵੱਡਾ ਨੁਕਸਾਨ ਹੋਇਆ ਹੈ ਤੇ ਬੇਹੱਦ ਵੱਧ ਬਿੱਲ ਜਾਰੀ ਕੀਤੇ ਗਏ ਹਨ | ਉਨ੍ਹਾਂ ਕਿਹਾ ਕਿ ਇਹ ਬਿੱਲ ਅਸਲ ਖਪਤ ਦੇ ਬਜਾਏ ਅੰਦਾਜ਼ਨ ਲਗਾ ਕੇ ਬਣਾਏ ਜਾਪਦੇ ਹਨ |
ਪਿਛਲੀ ਖ਼ਬਰ ਵੱਖ-ਵੱਖ ਸੜਕਾਂ ਦੀ ਹਾਲਤ ਬਦਤਰ-ਲੋਕ ਪ੍ਰੇਸ਼ਾਨ ਪਿੰਡ ਗੋਨਿਆਣਾ ਤੋਂ ਭੰਗਚੜੀ ਨੂੰ ਜਾਂਦੀ ਸੜਕ 'ਤੇ ਘੋਨੇ ਪੁਲ ਦੀ ਹ... ਅਗਲੀ ਖ਼ਬਰ ਲਾਹਣ ਸਮੇਤ ਕਾਬੂ-ਮੁਕੱਦਮਾ ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।