18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-04-2026

25 ਟਰਾਲੀਆਂ ਤੂੜੀ ਅੱਗ ਲੱਗਣ ਨਾਲ ਸੜ ਕੇ ਸੁਆਹ

ਅਜੀਤ ਡੈਸਕ 30-04-2026
ਪੰਜਗਰਾੲੀਂ ਕਲਾਂ, 29 ਅਪ੍ਰੈਲ (ਸੁਖਮੰਦਰ ਸਿੰਘ ਬਰਾੜ)-ਪੰਜਗਰਾੲੀਂ ਕਲਾਂ ਤੋਂ ਮੱਲਕੇ ਨੂੰ ਜਾਣ ਵਾਲੀ ਸੰਪਰਕ ਸੜਕ 'ਤੇ ਅੱਜ ਬਾਅਦ ਦੁਪਹਿਰ ਖੇਤ 'ਚ ਇਕੱਠੇ ਕੀਤੀ ਤੂੜੀ ਨੂੰ ਧੜ ਨੂੰ ਅਚਾਨਕ ਅੱਗ ਲੱਗਣ ਕਾਰਨ 25 ਟਰਾਲੀਆਂ ਤੂੜੀ ਸੜਕ ਕੇ ਸੁਆਹ ਹੋ ਗਈ | ਪ੍ਰਾਪਤ ਜਾਣਕਾਰੀ ਅਨੁਸਾਰ ਵਕੀਲ ਸਿੰਘ ਸਰਾਂ ਪੁੱਤਰ ਨਛੱਤਰ ਸਿੰਘ ਸਰਾਂ ਨੇ ਆਪਣੀ ਜ਼ਮੀਨ 'ਚ ਨਾੜ ਮੁੱਲ ਲੈ ਕੇ ਤੂੜੀ ਤਿਆਰ ਕੀਤੀ ਸੀ | ਜਿਸਨੂੰ ਅੱਜ ਬਾਅਦ ਦੁਪਹਿਰ ਅਚਾਨਕ ਅੱਗ ਲੱਗ ਗਈ | ਅੱਗ ਲੱਗਣ ਦਾ ਪਤਾ ਲਗਦਿਆਂ ਹੀ ਪਿੰਡ ਅੰਦਰ ਬਣਾਈਆਂ ਗਈ ਫਾਇਰ ਬਿ੍ਗੇਡ ਨੁਮਾ ਪਾਣੀ ਦੀਆਂ ਟੈਂਕੀਆਂ ਤੇ ਪਿੰਡ ਵਾਸੀ ਮੌਕੇ 'ਤੇ ਪੁੱਜ ਕੇ ਅੱਗ ਬੁਝਾਉਣ ਦੇ ਕਾਰਜ 'ਚ ਜੁਟ ਗਏ | ਤੂੜੀ ਦੀ ਇਸ ਭਿਆਨਕ ਅੱਗ 'ਤੇ ਕਾਬੂ ਪਾਉਣ ਲਈ ਜਿੱਥੇ ਪਾਣੀ ਦੀਆਂ 5 ਟੈਂਕੀਆਂ ਲੱਗੀਆਂ, ਉੱਥੇ ਫਾਇਰ ਬਿ੍ਗੇਡ ਦੀ ਮੌਕੇ 'ਤੇ ਪੁੱਜੀ ਟੀਮ ਵਲੋਂ ਅੱਗ ਬਝਾਉਣ 'ਚ ਅਹਿਮ ਭੂਮਿਕਾ ਨਿਭਾਈ | ਇਸ ਜਦੋਂ-ਜਹਿਦ ਦੌਰਾਨ ਜਿੱਥੇ 25 ਟਰਾਲੀਆਂ ਤੂੜੀ ਦੀਆਂ ਸੜ ਗਈਆਂ, ਉੱਥੇ ਲਗਭਗ ਏਨੀਆਂ ਹੀ ਟਰਾਲੀਆਂ ਪਾਣੀ ਨਾਲ਼ ਖਰਾਬ ਹੋ ਗਈਆਂ | ਜ਼ਿਕਰਯੋਗ ਹੈ ਕਿ ਵਕੀਲ ਸਿੰਘ ਨੇ ਲਗਭਗ 100 ਏਕੜ ਜ਼ਮੀਨ ਦਾ ਨਾੜ ਮੁੱਲ ਲੈ ਕੇ ਤੂੜੀ ਤਿਆਰ ਕੀਤੀ ਸੀ ਪਰ ਅੱਗ ਲੱਗਣ ਨਾਲ਼ ਤੂੜੀ ਦਾ ਭਾਰੀ ਨੁਕਸਾਨ ਹੋਇਆ ਹੈ ਜਿਸ ਨਾਲ਼ ਪੀੜਤ ਕਿਸਾਨ ਦੀ ਆਰਥਿਕ ਤੌਰ 'ਤੇ ਕਾਫ਼ੀ ਘਾਟਾ ਸਹਿਣਾ ਪਵੇਗਾ | ਭਾਰਤੀ ਕਿਸਾਨ ਯੂਨੀਅਨ ਫਤਿਹ ਦੇ ਆਗੂਆਂ ਨੇ ਸਰਕਾਰ ਪਾਸੋਂ ਪੀੜਤ ਕਿਸਾਨ ਲਈ ਮੁਆਵਜ਼ੇ ਦੀ ਪੁਰਜ਼ੋਰ ਮੰਗ ਕੀਤੀ ਹੈ |
ਪਿਛਲੀ ਖ਼ਬਰ ਕਾਗ਼ਜ਼ ਨੂੰ ਤਿਆਰ ਕਰਨ ਲਈ ਲੋੜੀਂਦੇ ਮਟੀਰੀਅਲ ਬਾਰੇ ਵਿਦਿਆਰਥੀਆਂ ਨੂੰ ਜਾਣਕਾਰੀ ਦਿੱਤੀ <br/> ਅਗਲੀ ਖ਼ਬਰ ਕਣਕ ਦਾ ਨਾੜ ਤੇ ਝੋਨੇ ਦੀ ਪਰਾਲੀ ਨਾ ਸਾੜਨ ਲਈ ਕੀਤਾ ਪ੍ਰੇਰਿਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।