ਕੋਟਕਪੂਰਾ, 29 ਅਪ੍ਰੈਲ (ਮੋਹਰ ਸਿੰਘ ਗਿੱਲ)-ਸ਼ਹੀਦ ਭਗਤ ਸਿੰਘ ਸਰਕਾਰੀ ਕਾਲਜ ਕੋਟਕਪੂਰਾ ਵਿਖੇ ਸਾਲਾਨਾ ਇਨਾਮ ਵੰਡ ਸਮਾਗਮ ਕਰਵਾਇਆ ਗਿਆ | ਸਮਾਗਮ ਦੀ ਸ਼ੁਰੂਆਤ ਸੰਗੀਤ ਵਿਭਾਗ ਦੇ ਵਿਦਿਆਰਥੀਆਂ ਦੁਆਰਾ ਪੇਸ਼ ਕੀਤੇ ਸ਼ਬਦ ਗਾਇਨ ਹੋਈ | ਇਸ ਉਪਰੰਤ ਕਾਲਜ ਦੇ ਰਜਿਸਟਰਾਰ ਪ੍ਰੋ. ਕੁਲਵਿੰਦਰ ਸ਼ਰਮਾ ਵਲੋਂ ਸਾਲਾਨਾ ਰਿਪੋਰਟ ਪੇਸ਼ ਕੀਤੀ ਗਈ ਤੇ ਵਿਦਿਅਰਥੀਆਂ ਨੂੰ ਵਧਾਈ ਦਿੱਤੀ | ਇਸ ਮੌਕੇ ਬੀ.ਏ ਦੇ ਵੱਖ-ਵੱਖ ਸਮੈਸਟਰਾਂ ਵਿਚ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ, ਜਿਸ ਵਿਚ ਪਹਿਲੇ ਸਮੈਸਟਰ ਵਿਚ ਰੁਪਿੰਦਰ ਕੌਰ ਪਹਿਲਾ, ਪਵਨਪ੍ਰੀਤ ਕੌਰ ਦੂਜਾ ਤੇ ਸਰਣਦੀਪ ਕੌਰ ਤੀਜਾ ਸਥਾਨ ਹਾਸਿਲ ਕੀਤਾ, ਜਦ ਕਿ ਦੂਜੇ ਸਮੈਸਟਰ ਦੀ ਵਿਦਿਆਰਥਣ ਅਮਾਨਤ ਨੇ ਪਹਿਲਾ, ਰੁਪਿੰਦਰ ਕੌਰ ਨੇ ਦੂਜਾ ਅਤੇ ਰਾਜਦੀਪ ਕੌਰ ਨੇ ਤੀਜਾ ਸਥਾਨ ਹਾਸਿਲ ਕੀਤਾ | ਤੀਜੇ ਸਮੈਸਟਰ ਵਿਚ ਹਰਮਨਜੋਤ ਕੌਰ ਪਹਿਲਾ, ਅਮਨਪ੍ਰੀਤ ਕੌਰ ਦੂਜਾ ਤੇ ਖੁਸ਼ਪ੍ਰੀਤ ਕੌਰ ਤੀਜਾ ਸਥਾਨ 'ਤੇ ਰਹੇ, ਜਦਕਿ ਚੌਥੇ ਸਮੈਸਟਰ ਵਿਚ ਅਮਨਪ੍ਰੀਤ ਕੌਰ ਪਹਿਲਾ, ਹਰਮਨਜੋਤ ਕੌਰ ਦੂਜਾ ਤੇ ਖੁਸ਼ਪ੍ਰੀਤ ਕੌਰ ਨੇ ਤੀਜਾ ਸਥਾਨ ਹਾਸਿਲ ਕੀਤਾ | ਪੰਜਵੇਂ ਸਮੈਸਟਰ 'ਚ ਸ਼ਿਵਾਨੀ ਪਹਿਲਾ, ਜਸਪ੍ਰੀਤ ਕੌਰ ਦੂਜਾ ਤੇ ਫੁਲਪ੍ਰੀਤ ਕੌਰ ਤੀਜਾ ਸਥਾਨ 'ਤੇ ਰਹੇ, ਜਦਕਿ ਛੇਵੇਂ ਸਮੈਸਟਰ ਵਿਚ ਫੁਲਪ੍ਰੀਤ ਕੌਰ ਅਤੇ ਜਸਪ੍ਰੀਤ ਕੌਰ ਨੇ ਸਾਂਝੇ ਤੌਰ 'ਤੇ ਪਹਿਲਾ ਸਥਾਨ, ਮਨਪ੍ਰੀਤ ਕੌਰ ਦੂਜਾ ਅਤੇ ਸ਼ਿਵਾਨੀ ਨੇ ਤੀਜਾ ਸਥਾਨ ਹਾਸਿਲ ਕੀਤਾ | ਇਸੇ ਤਰ੍ਹਾਂ ਕੰਪਿਊਟਰ ਵਿਭਾਗ ਦੇ ਵਿਦਿਆਰਥੀਆਂ ਨੇ ਦਿਲਜੋਤ ਕੌਰ ਸੱਗੂ, ਹਿਮਾਂਸੀ ਮਹੇਸ਼ਵਰੀ, ਅੰਮਿ੍ਤਪਾਲ ਕੌਰ, ਖਵਾਇਸ਼ ਰਾਣੀ, ਜਸ਼ਨਦੀਪ ਸਿੰਘ ਅਤੇ ਗੁਰਨੂਰ ਕੌਰ ਨੇ ਪਹਿਲੀਆਂ ਪੁਜ਼ੀਸ਼ਨਾਂ ਹਾਸਿਲ ਕੀਤੀਆਂ, ਹਿਮਾਂਸੀ ਮਹੇਸ਼ਵਰੀ, ਦਿਲਜੋਤ ਕੌਰ ਸੰਧੂ, ਰਾਜਿੰਦਰ ਕੌਰ, ਵਨੀਤ ਕੌਰ, ਸ਼ੁਭਦੀਪ ਕੌਰ, ਹਰਪ੍ਰੀਤ ਸਿੰਘ, ਜਸ਼ਨਦੀਪ ਸਿੰਘ ਨੇ ਦੂਜਾ ਸਥਾਨ ਅਤੇ ਗਗਨ ਦਿਓੜਾ, ਜਸਪ੍ਰੀਤ ਕੌਰ, ਕਸ਼ਿਸ, ਸ਼ਿਵਮ, ਨਵਜੋਤ ਕੌਰ ਨੇ ਤੀਜਾ ਸਥਾਨ ਹਾਸਿਲ ਕੀਤਾ | ਯੂਥ ਫੈਸਟੀਵਲ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਪਲਕ ਮੱਕੜ ਨੇ ਕਲਾਸੀਕਲ ਡਾਂਸ ਅਤੇ ਹਰਲੀਨ ਸ਼ਰਮਾ ਨੇ ਕਲਾਸੀਕਲ ਵੋਕਲ ਵਿਚ ਤੀਜਾ ਸਥਾਨ, ਵਿਵੇਕ ਸਿੰਘ ਅਤੇ ਜਤਿਨ ਸ਼ਰਮਾ ਨੇ ਭੰਡ ਵਿਚ ਤੀਜਾ ਸਥਾਨ, ਅਮਨਪ੍ਰੀਤ ਕੌਰ ਨੇ ਪਰਾਂਦਾ ਮੇਕਿੰਗ ਵਿਚ ਤੀਜਾ ਸਥਾਨ, ਜਸਨਪ੍ਰੀਤ ਕੌਰ ਨੇ ਇਨੂੰ ਮੇਕਿੰਗ ਵਿਚ ਦੂਜਾ ਸਥਾਨ, ਜਦਕਿ ਰਾਮਪ੍ਰੀਤ ਸਿੰਘ ਨੇ ਸਿਤਾਰ ਅਤੇ ਗੁਰਪ੍ਰੀਤ ਸਿੰਘ ਨੇ ਤਬਲਾ ਵਿਚ ਪਹਿਲਾ ਸਥਾਨ ਹਾਸਲ ਕੀਤਾ | ਖੇਡਾਂ ਵਿਚ ਸਾਗਰ ਥਾਪਾ ਨੂੰ ਬੈਸਟ ਐਥਲੀਟ (ਲੜਕੇ), ਇੰਦਰਜੀਤ ਕੌਰ ਨੂੰ ਬੈਸਟ ਐਥਲੀਟ (ਲੜਕੀਆਂ) ਅਤੇ ਲਵਪ੍ਰੀਤ ਸਿੰਘ ਨੇ 10,000 ਮੀਟਰ ਕ੍ਰਾਸ ਕੰਟਰੀ ਵਿਚ ਤੀਜਾ ਸਥਾਨ ਹਾਸਿਲ ਕੀਤਾ | ਇਸ ਦੌਰਾਨ ਸੰਗੀਤ ਵਿਭਾਗ ਦੇ ਵਿਦਿਆਰਥੀਆਂ ਨੇ ਗੀਤ ਅਤੇ ਕਵੀਸ਼ਰੀ ਰਾਹੀਂ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ | ਇਸ ਮੌਕੇ ਕਾਲਜ ਪਿ੍ੰਸੀਪਲ ਨੇ ਉਕਤ ਵਿਦਿਆਰਥੀਆਂ ਨੂੰ ਸਨਮਾਨ ਚਿੰਨ੍ਹ ਅਤੇ ਮੈਰਿਟ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ | ਸਮਾਗਮ ਦੇ ਅੰਤ 'ਚ ਪਿ੍ੰਸੀਪਲ ਡਾ. ਪੂਜਾ ਭੱਲਾ ਨੇ ਇਨਾਮ ਜੇਤੂ ਵਿਦਿਆਰਥੀਆਂ ਦੀ ਸ਼ਲਾਘਾ ਕਰਦੇ ਹੋਏ ਉਨ੍ਹਾਂ ਨੂੰ ਭਵਿਖ ਵਿਚ ਹੋਰ ਮਿਹਨਤ ਕਰਕੇ ਉੱਚੀਆਂ ਕਾਮਯਾਬੀਆਂ ਹਾਸਲ ਕਰਨ ਲਈ ਪ੍ਰੇਰਿਤ ਕੀਤਾ | ਮੰਚ ਸੰਚਾਲਕ ਦੀ ਭੂਮਿਕਾ ਪ੍ਰੋ.ਪੂਨਮ ਅਰੋੜਾ ਨੇ ਨਿਭਾਈ |