ਜੈਤੋ, 30 ਅਪ੍ਰੈਲ (ਗੁਰਮੀਤਪਾਲ ਰੋੜੀਕਪੂਰਾ, ਗੁਰਚਰਨ ਸਿੰਘ ਗਾਬੜੀਆ)-ਸਬ ਡਵੀਜ਼ਨ ਜੈਤੋ 'ਚ ਪਿਛਲੇ ਕਈ ਦਿਨਾਂ ਤੋਂ ਲੱਗ ਰਹੇ ਲੰਬੇ ਤੇ ਅਣ-ਐਲਾਨੇ ਬਿਜਲੀ ਕੱਟਾਂ ਖ਼ਿਲਾਫ਼ ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਸੇਵਾਦਾਰ ਸੂਬਾ ਸਿੰਘ ਬਾਦਲ ਸੀਨੀਅਰ ਮੀਤ ਪ੍ਰਧਾਨ ਐਸ.ਸੀ. ਵਿੰਗ ਪੰਜਾਬ ਦੀ ਅਗਵਾਈ ਹੇਠ ਤਹਿਸੀਲ ਕੰਪਲੈਕਸ ਜੈਤੋ ਵਿਖੇ ਧਰਨਾ ਦਿੱਤਾ ਗਿਆ | ਧਰਨੇ ਉਪਰੰਤ ਐਸ.ਡੀ.ਐਮ ਜੈਤੋ ਬਿਕਰਮਜੀਤ ਬਾਂਸਲ ਨੂੰ ਇਕ ਮੰਗ ਪੱਤਰ ਵੀ ਸੌਂਪਿਆ ਗਿਆ | ਇਸ ਮੌਕੇ ਡਾ. ਸਤਨਾਮ ਸਿੰਘ ਨਿਆਮੀਵਾਲਾ, ਮਨਦੀਪ ਸਿੰਘ ਬਹਿਬਲ, ਗੁਲਸ਼ਨ ਸਿੰਘ ਸਾਬਕਾ ਸਰਪੰਚ ਰੋਮਾਣਾ ਅਜੀਤ ਸਿੰਘ, ਗਿਆਨੀ ਮਹਿੰਦਰ ਸਿੰਘ ਗੋਂਦਾਰਾ, ਬੀਬੀ ਅਮਰਜੀਤ ਕੌਰ ਪੰਜਗਰਾਈਾ, ਸੀਨੀਅਰ ਆਗੂ ਗੁਰਚੇਤ ਸਿੰਘ ਢਿੱਲੋਂ ਅਤੇ ਹਲਕਾ ਇੰਚਾਰਜ ਸੂਬਾ ਸਿੰਘ ਬਾਦਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਤਪਦੀ ਗਰਮੀ ਵਿਚ ਰਾਤ ਦੇ ਸਮੇਂ ਘੰਟਿਆਂ ਲੰਬੇ ਬਿਜਲੀ ਕੱਟਾਂ ਨੇ ਆਮ ਲੋਕਾਂ ਦਾ ਜਿਊਣਾ ਮੁਸ਼ਕਿਲ ਕਰ ਦਿੱਤਾ ਹੈ | ਲੋਕ ਗਰਮੀ ਨਾਲ ਬੇਹਾਲ ਹਨ, ਬੱਚੇ ਤੇ ਬਜ਼ੁਰਗ ਸਭ ਤੋਂ ਵੱਧ ਪੀੜਤ ਹਨ, ਪਰ ਸਰਕਾਰ ਨੂੰ ਕੋਈ ਪ੍ਰਵਾਹ ਨਹੀਂ ਹੈ | ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਹਾਲਤ ਹੋਰ ਵੀ ਮਾੜੀ ਹੈ, ਕਿਉਂਕਿ ਮੰਡੀਆਂ ਵਿਚ ਪਈ ਕਣਕ ਦੀ ਫ਼ਸਲ ਬਿਜਲੀ ਦੀ ਕਮੀ ਕਾਰਨ ਸਹੀ ਢੰਗ ਨਾਲ ਸੰਭਾਲੀ ਨਹੀਂ ਜਾ ਰਹੀ | ਇਸ ਮੌਕੇ ਗੁਰਚੇਤ ਸਿੰਘ ਢਿੱਲੋਂ, ਜਸਵੰਤ ਸਿੰਘ ਰਾਮਗੜ੍ਹੀਆ, ਬੀਬੀ ਅਮਰਜੀਤ ਕੌਰ ਪੰਜਗਰਾਈਾ, ਮੈਂਬਰ ਜ਼ਿਲ੍ਹਾ ਪ੍ਰੀਸ਼ਦ ਭੁਪਿੰਦਰ ਸਿੰਘ ਲਾਲੀ ਬਾਦਲ, ਰਾਜਪਾਲ ਸਿੰਘ ਬਰਾੜ ਡੇਲਿਆਂਵਾਲੀ, ਬਲਵੰਤ ਸਿੰਘ ਬਰਾੜ ਕਰੀਰਵਾਲੀ, ਗੁਰਤੇਗਪਾਲ ਸਿੰਘ ਸੀਰਾ ਨੰਬਰਦਾਰ, ਮਨਦੀਪ ਸਿੰਘ ਰੂਬੀ, ਇਕਬਾਲ ਸਿੰਘ ਗੁਰੂ ਕੀ ਢਾਬ, ਅਰਮਪ੍ਰੀਤ ਸਿੰਘ ਪਾਲੀ ਬਗਰਾੜੀ, ਹਰਚਰਨ ਸਿੰਘ ਬਾਠ ਕਰੀਰਵਾਲੀ, ਗੁਰਮੀਤ ਸਿੰਘ ਬਰਾੜ ਸਾਬਕਾ ਡਾਇਰੈਕਟਰ ਖੇਤੀਬਾੜੀ ਵਿਕਾਸ ਬੈਂਕ ਜੈਤੋ, ਨੌਜਵਾਨ ਆਗੂ ਸਿਕੰਦਰ ਸਿੰਘ ਗਿੱਲ ਸਾਬਕਾ ਸਰਪੰਚ ਰਾਮੇਆਣਾ, ਨਿਰਮਲ ਸਿੰਘ ਨਿੰਮਾ ਡੋਡ, ਗੁਰਜੀਤ ਸਿੰਘ ਬਰਾੜ ਪੰਜਗਰਾਈਾ, ਚਮਕੌਰ ਸਿੰਘ ਵਾਂਦਰ ਰਾਮੇਆਣਾ, ਜਸਵਿੰਦਰ ਸਿੰਘ ਸਾਬਕਾ ਪੰਚ, ਗੁਰਮੀਤ ਸਿੰਘ ਬਰਾੜ ਕਰੀਰਵਾਲੀ, ਗੁਰਪ੍ਰੀਤ ਸਿੰਘ ਰਾਮੂਵਾਲਾ, ਚੰਦ ਸਿੰਘ ਸਾਬਕਾ ਪੰਚ ਸੂਰਘੂਰੀ, ਬਿੱਟੂ ਸਿੰਘ ਸਾਬਕਾ ਸਰਪੰਚ ਦਲ ਸਿੰਘ ਵਾਲਾ, ਸਿਕੰਦਰ ਸਿੰਘ ਨੰਬਰਦਾਰ ਸਰਾਵਾਂ, ਜਸਪਾਲ ਸਿੰਘ ਕਾਂਟਾ, ਤਰਲੋਚਨ ਸਿੰਘ ਰੋਮਾਣਾ ਅਜੀਤ ਸਿੰਘ, ਬਿੱਟੂ ਬਾਜਵਾ, ਤੋਤਾ ਰਾਮ, ਲਖਵਿੰਦਰ ਸਿੰਘ ਲੱਖਾ ਜੈਤੋ, ਰਵੀ ਸ਼ਰਮਾ ਬਰਗਾੜੀ, ਹਰਭਗਵਾਨ ਸਿੰਘ ਘਣੀਆ, ਸ਼ਵਿੰਦਰ ਪਾਲ ਸਿੰਘ ਰੋਮਾਣਾ ਅਜੀਤ ਸਿੰਘ, ਜਸਵੀਰ ਸਿੰਘ ਗੋਰਾ ਔਲਖ ਰਾਮੇਆਣਾ, ਓਮ ਪ੍ਰਕਾਸ਼ ਪਟਵਾਰੀ, ਨੈਬ ਸਿੰਘ ਭਗਤੂਆਣਾ, ਡਾ. ਰਾਕੇਸ਼ ਕੁਮਾਰ ਜੈਤੋ, ਰਾਜ ਕੁਮਾਰ ਰਾਜੂ ਐਮ.ਸੀ., ਸਰਬਜੀਤ ਸਿੰਘ ਸਰਪੰਚ ਦਬੜੀਖਾਨਾ, ਲੱਖਾ ਸਿੰਘ ਆਦਿ ਹਾਜ਼ਰ ਸਨ |