ਫ਼ਰੀਦਕੋਟ, 30 ਅਪ੍ਰੈਲ (ਜਸਵੰਤ ਸਿੰਘ ਪੁਰਬਾ)-ਮਿਸਲ ਸਤਲੁਜ ਦੇ ਪ੍ਰਧਾਨ ਅਜੇਪਾਲ ਸਿੰਘ ਬਰਾੜ ਵਲੋਂ ਅੱਜ ਇਕ ਅਹਿਮ ਫ਼ੈਸਲਾ ਕਰਦੇ ਹੋਏ ਰਣਪਿੰਦਰਜੀਤ ਸਿੰਘ ਗੋਲਡੀ ਪਿਪਲੀ ਨੂੰ ਹਲਕਾ ਇੰਚਾਰਜ ਫ਼ਰੀਦਕੋਟ ਨਿਯੁਕਤ ਕਰਨ ਦਾ ਐਲਾਨ ਕੀਤਾ ਗਿਆ | ਉਨ੍ਹਾਂ ਕਿਹਾ ਕਿ ਮਿਸਲ ਸਤਲੁਜ ਪੰਜਾਬ ਦੇ ਹੱਕਾਂ ਦੀ ਲੜਾਈ ਨੂੰ ਹੋਰ ਮਜ਼ਬੂਤੀ ਨਾਲ ਅੱਗੇ ਵਧਾਵੇਗੀ | ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਮਿਸਲ ਸਤਲੁਜ ਦਾ ਮੁੱਖ ਧਿਆਨ ਪੰਜਾਬ ਦੀਆਂ ਹੱਕੀ ਮੰਗਾਂ ਨੂੰ ਮੰਨਵਾਉਣ ਅਤੇ ਸੂਬੇ ਦੀ ਵਿਗੜ ਚੁੱਕੀ ਆਰਥਿਕਤਾ ਨੂੰ ਮੁੜ ਪਟੜੀ 'ਤੇ ਲਿਆਉਣ 'ਤੇ ਕੇਂਦਰਿਤ ਰਹੇਗਾ | ਇਸ ਮੌਕੇ ਮਿਸਲ ਸਤਲੁਜ ਨੂੰ ਵੱਡਾ ਹੁੰਗਾਰਾ ਮਿਲਿਆ ਜਦੋਂ ਇਕਬਾਲ ਸਿੰਘ ਫਿੱਡੇ, ਸੁਖਜਿੰਦਰ ਸਿੰਘ ਸੰਧੂ ਸਾਬਕਾ ਮੈਨੇਜਰ ਸ਼੍ਰੋਮਣੀ ਕਮੇਟੀ, ਪਵਨ ਕੁਮਾਰ ਪੰਮਾ, ਰਾਜ ਕੁਮਾਰ ਮੰਗੀ, ਪਾਰਸ, ਯੁਵਰਾਜ ਸਿੰਘ ਅਤੇ ਪਵਨ ਕੁਮਾਰ ਮਿਸਲ ਸਤਲੁਜ ਵਿਚ ਸ਼ਾਮਿਲ ਹੋਏ | ਮਿਸਲ ਸਤਲੁਜ ਦੇ ਆਗੂਆਂ ਨੇ ਨਵੇਂ ਨਿਯੁਕਤ ਹਲਕਾ ਇੰਚਾਰਜ ਨੂੰ ਵਧਾਈ ਦਿੰਦਿਆਂ ਉਮੀਦ ਜਤਾਈ ਕਿ ਉਹ ਪਾਰਟੀ ਦੀਆਂ ਨੀਤੀਆਂ ਨੂੰ ਜ਼ਮੀਨੀ ਪੱਧਰ 'ਤੇ ਲਾਗੂ ਕਰਦੇ ਹੋਏ ਲੋਕਾਂ ਦੀ ਸੇਵਾ ਵਿਚ ਅਹਿਮ ਭੂਮਿਕਾ ਨਿਭਾਉਣਗੇ | ਇਸ ਮੌਕੇ ਦਵਿੰਦਰ ਸਿੰਘ ਸੇਖੋਂ, ਹਰਦੀਪ ਸਿੰਘ ਡੋਡ, ਮਾਨ ਸਿੰਘ ਕਿਲੀ, ਹਰਦੇਵ ਸਿੰਘ ਘਣੀਏਵਾਲਾ, ਅਮਰਿੰਦਰ ਸਿੰਘ ਤੁੜ, ਜਸਪ੍ਰੀਤ ਸਿੰਘ ਮਿੰਟਾ, ਜਸ਼ਨਪ੍ਰੀਤ ਸਿੰਘ ਕਿਲਚੇ, ਮਹਿੰਦਰ ਸਿੰਘ, ਕਰਮਪਾਲ ਸਿੰਘ ਸਮੇਤ ਹੋਰ ਸਾਥੀ ਵੀ ਹਾਜ਼ਰ ਸਨ |