ਕੋਟਕਪੂਰਾ, 30 ਅਪ੍ਰੈਲ (ਮੋਹਰ ਸਿੰਘ ਗਿੱਲ)-ਡਾ. ਚੰਦਾ ਸਿੰਘ ਮਰਵਾਹ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਕੋਟਕਪੂਰਾ ਦੇ ਪਿ੍ੰਸੀਪਲ ਪ੍ਰਭਜੋਤ ਸਿੰਘ ਨੇ ਦੱਸਿਆ ਕਿ ਵਿਭਾਗ ਵਲੋਂ ਨੈਸ਼ਨਲ ਮੀਨਸ-ਕਮ-ਮੈਰਿਟ ਸਕਾਲਰਸ਼ਿਪ ਵਜ਼ੀਫ਼ਾ ਪ੍ਰੀਖਿਆ 'ਚ ਸਕੂਲ ਦੀਆਂ 28 ਵਿਦਿਆਰਥਣਾਂ ਨੇ ਨਾਮ ਦਰਜ ਕਰਵਾ ਕੇ ਪੰਜਾਬ ਭਰ ਵਿਚੋਂ ਮੋਹਰੀ ਸਥਾਨ ਹਾਸਿਲ ਕੀਤਾ ਹੈ | ਸਵੇਰ ਦੀ ਸਭਾ 'ਚ ਪਿ੍ੰਸੀਪਲ ਵਲੋਂ ਇਨ੍ਹਾਂ ਬੱਚਿਆਂ ਦੀ ਸ਼ਲਾਘਾ ਕਰਦਿਆਂ ਬਾਕੀ ਵਿਦਿਆਰਥਣਾਂ ਦੇ ਰੂਬਰੂ ਕਰਵਾਇਆ ਗਿਆ | ਸਕੂਲ 'ਚ ਇਨ੍ਹਾਂ ਵਿਦਿਆਰਥਣਾਂ ਨੂੰ ਸਨਮਾਨਿਤ ਕਰਨ ਲਈ ਕੀਤੇ ਗਏ ਪ੍ਰੋਗਰਾਮ 'ਚ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ. ਸਿ.) ਅੰਜਨਾ ਕੌਸ਼ਲ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ | ਉਨ੍ਹਾਂ ਕਿਹਾ ਕਿ ਇਸ ਮਾਣਮੱਤੀ ਪ੍ਰਾਪਤੀ ਸਦਕਾ ਜ਼ਿਲ੍ਹੇ ਦਾ ਨਾਮ ਪੰਜਾਬ ਭਰ ਵਿਚ ਰੌਸ਼ਨ ਹੋਇਆ ਹੈ | ਵਿਦਿਆਰਥਣਾਂ, ਉਨ੍ਹਾਂ ਦੇ ਮਾਪਿਆਂ ਅਤੇ ਅਧਿਆਪਕਾਂ ਨੂੰ ਇਸ ਪ੍ਰਾਪਤੀ ਦੀ ਵਧਾਈ ਦਿੰਦਿਆਂ ਮਿਹਨਤੀ ਵਿਦਿਆਰਥਣਾਂ ਅਤੇ ਸਟਾਫ਼ ਦੀ ਸ਼ਲਾਘਾ ਕਰਦਿਆਂ ਹੋਰ ਉਚੇ ਮੁਕਾਮ ਹਾਸਿਲ ਕਰਨ ਦੇ ਲਈ ਪ੍ਰੇਰਿਤ ਕੀਤਾ | ਇਨ੍ਹਾਂ ਵਿਦਿਆਰਥਣਾਂ ਨੂੰ ਨੌਵੀਂ ਜਮਾਤ ਤੋਂ ਲੈ ਕੇ ਬਾਰ੍ਹਵੀਂ ਜਮਾਤ ਤੱਕ ਹਰ ਸਾਲ 12 ਹਜ਼ਾਰ ਰੁਪਏ ਸਾਲਾਨਾ ਵਜ਼ੀਫ਼ਾ ਪ੍ਰਾਪਤ ਹੋਵੇਗਾ | ਇਸ ਵਜ਼ੀਫ਼ਾ ਪ੍ਰੀਖਿਆ ਵਿਚ ਬੱਚਿਆਂ ਨੂੰ ਅਗਵਾਈ ਅਨੀਤਾ ਰਾਣੀ, ਸੁਮਿਤਾ ਕੁਮਾਰੀ, ਨਵਦੀਪ ਕੱਕੜ, ਕੁਲਵਿੰਦਰ ਸਿੰਘ, ਅੱਠਵੀਂ ਕਲਾਸ ਦੇ ਸਮੂਹ ਇੰਚਾਰਜਾਂ ਨੇ ਕੀਤੀ | ਸਕੂਲ ਦੀ ਵਿਦਿਆਰਥਣ ਰਮਨਪ੍ਰੀਤ ਕੌਰ ਨੇ ਜਿੱਥੇ ਪੰਜਾਬ ਦੀ ਮੈਰਿਟ ਸੂਚੀ ਵਿਚ ਆਪਣਾ ਨਾਮ ਦਰਜ ਕਰਾਇਆ ਹੈ, ਓਥੇ ਸਭ ਤੋਂ ਵੱਧ ਅੰਕ ਪ੍ਰਾਪਤ ਕਰਕੇ ਜ਼ਿਲ੍ਹੇ ਵਿਚੋਂ ਪਹਿਲਾ ਸਥਾਨ ਹਾਸਿਲ ਕੀਤਾ | ਵਾਈਸ ਪਿ੍ੰਸੀਪਲ ਚੰਦਨ ਕੌਰ ਸੋਢੀ ਵਲੋਂ ਆਏ ਹੋਏ ਮਹਿਮਾਨਾਂ ਨੂੰ ਜੀ ਆਇਆਂ ਆਖਿਆ ਅਤੇ ਮੰਚ ਸੰਚਾਲਨ ਕੁਲਵਿੰਦਰ ਸਿੰਘ ਨੇ ਕੀਤਾ | ਅੰਤ 'ਚ ਮੈਰਿਟ ਸੂਚੀ 'ਚ ਸਥਾਨ ਹਾਸਿਲ ਕਰਨ ਵਾਲੀਆਂ ਵਿਦਿਆਰਥਣਾਂ ਨੂੰ ਮਹਿਮਾਨਾਂ ਵਲੋਂ ਸਨਮਾਨਿਤ ਕੀਤਾ ਗਿਆ | ਇਸ ਮੌਕੇ ਗੁਰਵਿੰਦਰ ਸਿੰਘ ਢਿੱਲੋਂ ਡੀ.ਆਰ.ਸੀ, ਵਿਵੇਕ ਕਪੂਰ, ਨਵਦੀਪ ਕੱਕੜ, ਕੁਲਵਿੰਦਰ ਸਿੰਘ, ਸ਼ਵਿੰਦਰ ਕੌਰ, ਚੰਦਨ ਸੋਢੀ, ਪਰਮਜੀਤ ਕੌਰ, ਮੰਜਲੀ ਕੱਕੜ, ਚੰਦਨ ਭਾਰਤੀ, ਸੁਨੀਤਾ, ਦੀਪਿਕਾ, ਜੋਤੀ ਸਰਮਾ, ਰਜਿੰਦਰ ਸਿੰਘ ਡੋਡ, ਸਵਰਨਪਾਲ ਸਿੰਘ, ਹਰਸਮੀਨ ਸਿੱਧੂ, ਚੰਦਨ ਸਿੰਘ, ਨਰੇਸ਼ ਕੁਮਾਰ, ਪ੍ਰੇਮ ਕੁਮਾਰ ਅਤੇ ਸਮੁੱਚਾ ਸਟਾਫ਼ ਹਾਜ਼ਰ ਸੀ |