02-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-05-2026

ਚੂਰਾ ਪੋਸਤ ਸਮੇਤ 3 ਕਾਬੂ

ਅਜੀਤ ਡੈਸਕ 01-05-2026
ਗਿੱਦੜਬਾਹਾ, 30 ਅਪੈ੍ਰਲ (ਪਰਮਜੀਤ ਸਿੰਘ ਥੇੜ੍ਹੀ)-ਥਾਣਾ ਗਿੱਦੜਬਾਹਾ ਪੁਲਿਸ ਨੇ 3 ਜਣਿਆਂ ਨੂੰ 20 ਕਿੱਲੋ 500 ਗ੍ਰਾਮ ਡੋਡਾ ਚੂਰਾ ਪੋਸਤ ਸਮੇਤ ਕਾਬੂ ਕਰਕੇ ਉਨ੍ਹਾਂ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਹੈ | ਜਾਣਕਾਰੀ ਅਨੁਸਾਰ ਏ.ਐੱਸ.ਆਈ. ਗੁਰਇਕਬਾਲ ਸਿੰਘ ਸਮੇਤ ਸਾਥੀ ਕਰਮਚਾਰੀਆਂ ਦੇ ਨਾਕਾਬੰਦੀ ਦੌਰਾਨ ਝੂੰਬਾ ਰੋਡ ਪਿੰਡ ਪਿਓਰੀ ਮੌਜੂਦ ਸਨ, ਤਾਂ ਪਿੰਡ ਪਿਓਰੀ ਦੀ ਤਰਫ਼ੋਂ ਇਕ ਕਾਰ ਮਾਰਕਾ ਹਾਂਡਾ ਸਿਟੀ ਨੰਬਰ ਪੀ.ਬੀ. 30 ਜੈਡ 1669 ਜੋ ਪਿੰਡ ਝੂੰਬਾ ਨੂੰ ਜਾ ਰਹੀ ਸੀ, ਨੂੰ ਰੁਕਣ ਦਾ ਇਸ਼ਾਰਾ ਕੀਤਾ | ਪੁਲਿਸ ਵਲੋਂ ਰੁਕਣ ਦਾ ਇਸ਼ਾਰਾ ਕਰਨ 'ਤੇ ਕਾਰ ਚਾਲਕ ਘਬਰਾ ਗਿਆ ਤੇ ਕਾਰ ਨੂੰ ਖੱਬੇ ਪਾਸੇ ਸੂਏ ਦੀ ਪਟੜੀ ਵੱਲ ਮੋੜਨ ਲੱਗਾ ਤਾਂ ਕਾਰ ਅਚਾਨਕ ਬੰਦ ਹੋ ਗਈ | ਜਿਸ 'ਤੇ ਪੁਲਿਸ ਕਰਮਚਾਰੀਆਂ ਨੇ ਕਾਰ ਨੂੰ ਘੇਰਾ ਪਾ ਲਿਆ ਤੇ ਜਦੋਂ ਕਾਰ ਦੀ ਤਲਾਸ਼ੀ ਲਈ ਗਈ ਤਾਂ ਉਸ 'ਚੋਂ ਇਕ ਪਲਾਸਟਿਕ ਦਾ ਗੱਟਾ ਮਿਲਿਆ, ਜਿਸ ਵਿਚੋਂ 20 ਕਿੱਲੋ 500 ਗ੍ਰਾਮ ਡੋਡੇ ਚੂਰਾ ਪੋਸਤ ਬਰਾਮਦ ਹੋਈ | ਪੁਲਿਸ ਨੇ ਉਕਤ ਮਾਮਲੇ ਵਿਚ ਗੁਰਚਰਨ ਸਿੰਘ ਉਰਫ਼ ਬੋਹੜ ਪੁੱਤਰ ਬਲਵੀਰ ਸਿੰਘ, ਗੁਰਮੀਤ ਕੌਰ ਪਤਨੀ ਗੁਰਚਰਨ ਸਿੰਘ ਉਰਫ਼ ਬੋਹੜ ਵਾਸੀਆਨ ਪਿੰਡ ਹੁਸਨਰ ਹਾਲ ਵਾਸੀ ਪਿੰਡ ਚੁੱਘੇ ਕਲਾਂ ਤੇ ਸੁਮਨ ਪਤਨੀ ਬਾਬੂ ਰਾਮ ਵਾਸੀ ਗਿੱਦੜਬਾਹਾ ਦੇ ਖ਼ਿਲਾਫ਼ ਐੱਨ. ਡੀ.ਪੀ.ਐੱਸ. ਐਕਟ ਅਧੀਨ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |
ਪਿਛਲੀ ਖ਼ਬਰ ਆਂਗਣਵਾੜੀ ਮੁਲਾਜ਼ਮ ਯੂਨੀਅਨ ਵਲੋਂ ਕੈਬਨਿਟ ਮੰਤਰੀ ਦੇ ਘਰ ਅੱਗੇ ਪ੍ਰਦਰਸ਼ਨ 6 ਨੂੰ ਅਗਲੀ ਖ਼ਬਰ ਬਿਜਲੀ ਦੇ ਕੱਟਾਂ ਵਿਰੁੱਧ ਸ਼ੋ੍ਰਮਣੀ ਅਕਾਲੀ ਦਲ ਵਲੋਂ ਧਰਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।