25-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-05-2026

ਨਸ਼ੀਲੀਆਂ ਗੋਲੀਆਂ ਫੜਨ ਦੇ ਮਾਮਲੇ 'ਚ ਫ਼ਰੀਦਕੋਟ ਪੁਲਿਸ 'ਤੇ ਉੱਠੇ ਸਵਾਲ

ਅਜੀਤ ਡੈਸਕ 02-05-2026
ਫ਼ਰੀਦਕੋਟ, 1 ਮਈ (ਜਸਵੰਤ ਸਿੰਘ ਪੁਰਬਾ)-ਇਕ ਵੀਡੀਓ ਸ਼ੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀ ਹੈ, ਜਿਸ ਵਿਚ ਇਕ ਨੌਜਵਾਨ ਬੱਸ ਸਟੈਂਡ ਦੇ ਬਾਹਰ ਬਣੇ ਇਕ ਢਾਬੇ ਦੇ ਕਾਊਾਟਰ 'ਤੇ ਬੈਠੇ ਨੌਜਵਾਨ ਤੋਂ ਪਹਿਲਾਂ ਕੋਲਡ ਡਰਿੰਕ ਖ੍ਰੀਦ ਕਰਦਾ ਹੈ ਅਤੇ ਬਾਅਦ ਵਿਚ ਮੋਬਾਇਲ ਫ਼ੋਨ 'ਤੇ ਕਿਸੇ ਨਾਲ ਗੱਲ ਕਰਵਾ ਕੇ ਇਕ ਹਰੇ ਰੰਗ ਦਾ ਲਿਫਾਫਾ ਕਾਊਾਟਰ 'ਤੇ ਬੈਠੇ ਨੌਜਵਾਨ ਨੂੰ ਫੜ੍ਹਾ ਕੇ ਇਹ ਕਹਿ ਕੇ ਉਥੋਂ ਚਲਾ ਜਾਂਦਾ ਹੈ ਕੇ ਇਹ ਲਿਫ਼ਾਫ਼ਾ ਕੋਈ ਕੰਡਕਟਰ ਲੈ ਜਾਵੇਗਾ, ਜਿਸ ਨਾਲ ਉਹ ਫੋਨ 'ਤੇ ਗੱਲ ਵੀ ਕਰਵਾਉਂਦਾ ਹੈ ਅਤੇ ਢਾਬੇ ਦੇ ਕਾਊਾਟਰ 'ਤੇ ਬੈਠੇ ਨੌਜਵਾਨ ਵਲੋਂ ਉਹ ਹਰਾ ਲਿਫਾਫਾ ਬਿਨਾਂ ਕੁਝ ਸਵਾਲ ਕੀਤੇ ਅਤੇ ਦੇਖੇ ਆਪਣੇ ਕਾਊਾਟਰ 'ਤੇ ਰੱਖ ਲਿਆ ਜਾਂਦਾ ਹੈ | ਉਸ ਤੋਂ ਬਾਅਦ ਫ਼ਰੀਦਕੋਟ ਪੁਲਿਸ ਦੇ ਖੂਫੀਆ ਵਿਭਾਗ ਦਾ ਇਕ ਪੁਲਿਸ ਮੁਲਾਜ਼ਮ ਸਿਵਲ ਕੱਪੜਿਆਂ ਵਿਚ ਢਾਬੇ 'ਤੇ ਆਂਉਂਦਾ ਹੈ ਅਤੇ ਕਾਊਾਟਰ 'ਤੇ ਪੂਰੀ ਤਰ੍ਹਾਂ ਤਲਾਸ਼ੀ ਕਰਦਾ ਹੈ | ਪਰ ਉਸ ਨੂੰ ਕੋਈ ਵੀ ਇਤਰਾਜ਼ਯੋਗ ਚੀਜ਼ ਨਹੀਂ ਮਿਲਦੀ ਤਾਂ ਉਹ ਉਥੋਂ ਚਲਾ ਜਾਂਦਾ ਹੈ ਅਤੇ ਫਿਰ ਮੁੜ ਰਾਤ ਕਰੀਬ 9 ਪੁਲਿਸ ਦੀ ਗੱਡੀ 'ਚ ਸਵਾਰ ਮੁਲਾਜ਼ਮ ਜਿਸ 'ਚ ਇਕ ਸਿਵਲ ਕੱਪੜਿਆਂ ਅਤੇ 2 ਮੁਲਾਜ਼ਮ ਵਰਦੀ ਵਿਚ ਪੁਲਿਸ ਢਾਬੇ 'ਤੇ ਆਉਂਦੇ ਹਨ ਅਤੇ ਪੂਰੀ ਤਰ੍ਹਾਂ ਢਾਬੇ ਦੀ ਤਲਾਸ਼ੀ ਕਰਦੇ ਹਨ ਅਤੇ ਹਰੇ ਰੰਗ ਦਾ ਲਿਫਾਫਾ ਜੋ ਨੌਜਵਾਨ ਫੜ੍ਹਾ ਕੇ ਗਿਆ ਸੀ ਅਤੇ ਬਿਨਾਂ ਕਿਸੇ ਛੇੜਛਾੜ ਦੇ ਉਸੇ ਤਰ੍ਹਾਂ ਪਿਆ ਸੀ ਉਸ ਵਿਚੋਂ ਨਸ਼ੀਲੀਆ ਗੋਲੀਆ ਬਰਾਮਦ ਕਰ ਕੇ ਢਾਬੇ 'ਤੇ ਬੈਠੇ 15 ਸਾਲ ਦੇ ਨੌਜਵਾਨ ਨੂੰ ਆਪਣੇ ਨਾਲ ਲੈ ਜਾਂਦੇ ਹਨ ਅਤੇ ਉਸ ਖਿਲਾਫ ਨਸ਼ੀਲੀਆਂ ਗੋਲੀਆਂ ਬ੍ਰਾਮਦਗੀ ਦਿਖਾ ਐਨ.ਡੀ.ਪੀ.ਐਸ. ਐਕਟ ਤਹਿਤ ਮਾਮਲਾ ਦਰਜ ਕਰ ਲਿਆ ਜਾਂਦਾ ਹੈ | ਇਸ ਪੂਰੇ ਮਾਮਲੇ ਬਾਰੇ ਗੱਲਬਾਤ ਕਰਦਿਆਂ ਢਾਬਾ ਮਾਲਕ ਦੇ ਪਰਿਵਾਰ ਅਤੇ ਸ਼ਹਿਰ ਵਾਸੀਆਂ ਨੇ ਕਿਹਾ ਕਿ ਢਾਬਾ ਮਾਲਕ ਖੁਦ ਬਿਮਾਰ ਹੋਣ ਕਾਰਨ ਹਸਪਤਾਲ ਦਾਖਲ ਹੈ, ਇਨ੍ਹਾਂ ਦਾ ਆਪਣੇ ਹੀ ਰਿਸ਼ਤੇਦਾਰ ਨਾਲ ਕੋਈ ਘਰੇਲੂ ਝਗੜਾ ਚੱਲਦਾ ਹੈ, ਜਿਸ ਦੇ ਚਲਦੇ ਉਹ ਪਰਿਵਾਰ ਨੂੰ ਤੰਗ ਪ੍ਰੇਸ਼ਾਨ ਕਰ ਰਿਹਾ ਹੈ ਅਤੇ ਉਨ੍ਹਾਂ ਨੂੰ ਸ਼ੱਕ ਸੀ ਕਿ ਉਹ ਅਜਿਹੀ ਕੋਈ ਮਾੜੀ ਵਾਰਦਾਤ ਕਰ ਕੇ ਉਨ੍ਹਾਂ 'ਤੇ ਕੋਈ ਝੂਠਾ ਮੁਕੱਦਮਾ ਦਰਜ ਕਰਵਾ ਸਕਦਾ ਹੈ | ਇਸੇ ਲਈ ਵਾਰਦਾਤ ਤੋਂ 1-2 ਦਿਨ ਪਹਿਲਾਂ ਹੀ ਪੁਲਿਸ ਨੂੰ ਪਰਿਵਾਰ ਵਲੋਂ ਇਕ ਲਿਖਤ ਸ਼ਿਕਾਇਤ ਦਿੱਤੀ ਗਈ ਸੀ ਕਿ ਉਨ੍ਹਾਂ ਨੂੰ ਸ਼ੱਕ ਹੈ ਕਿ ਉਨ੍ਹਾਂ ਦੇ ਕਿਸੇ ਵੀ ਪਰਿਵਾਰਕ ਮੈਂਬਰ ਨੂੰ ਕਿਸੇ ਝੂਠੇ ਮੁਕੱਦਮੇਂ ਵਿਚ ਫਸਾਇਆ ਜਾ ਸਕਦਾ | ਪਰਿਵਾਰ ਨੇ ਦੱਸਿਆ ਕਿ ਪੁਲਿਸ ਨੇ ਉਨ੍ਹਾਂ ਦੀ ਸ਼ਿਕਾਇਤ 'ਤੇ ਕੋਈ ਕਾਰਵਾਈ ਨਹੀਂ ਕੀਤੀ ¢ ਪਰਿਵਾਰ ਅਤੇ ਸ਼ਹਿਰ ਵਾਸੀਆਂ ਨੇ ਦੋਸ਼ ਲਗਾਇਆ ਕਿ ਫ਼ਰੀਦਕੋਟ ਪੁਲਿਸ ਨੇ ਜਾਣ ਬੁਝ ਕੇ ਕਿਸੇ ਨਾਲ ਮਿਲ ਕੇ ਉਨ੍ਹਾਂ ਦੇ ਲੜਕੇ ਨੂੰ ਸ਼ਾਜਿਸ ਤਹਿਤ ਫਸਾਇਆ ਹੈ | ਜੇਕਰ ਸਾਡਾ ਲੜਕਾ ਅਜਿਹਾ ਗਲਤ ਕੰਮ ਕਰਦਾ ਹੁੰਦਾ ਤਾਂ ਉਹ ਪਾਰਸਲ ਉਥੇ ਹੀ ਕਿਉਂ ਰੱਖਦਾ | ਉਨ੍ਹਾਂ ਕਿਹਾ ਕਿ ਪੁਲਿਸ ਨੇ ਉਸ ਲੜਕੇ ਦਾ ਪਤਾ ਲਗਾਉਣ ਦੀ ਵੀ ਕੋਈ ਕੋਸ਼ਿਸ਼ ਨਹੀਂ ਕੀਤੀ ਜੋ ਇਹ ਪਾਰਸਲ ਫੜ੍ਹਾ ਕੇ ਗਿਆ ਸੀ ਜੋ ਦੁਕਾਨ ਅੰਦਰ ਲੱਗੇ ਸੀਸੀਟੀਵੀ ਕੈਮਰੇ 'ਚ ਤਸਵੀਰਾਂ ਵੀ ਰਿਕਾਰਡ ਹਨ | ਪੀੜ੍ਹਤ ਪਰਿਵਾਰ ਨੇ ਇਨਸਾਫ ਦੀ ਮੰਗ ਕੀਤੀ ਅਤੇ ਕਥਿਤ ਝੂਠਾ ਪਰਚਾ ਦਰਜ ਕਰਨ ਵਾਲਿਆ ਖਿਲਾਫ ਕਾਰਵਾਈ ਦੀ ਮੰਗ ਕੀਤੀ | ਇਸ ਪੂਰੇ ਮਾਮਲੇ ਬਾਰੇ ਜਦ ਡੀ.ਐਸ.ਪੀ ਫ਼ਰੀਦਕੋਟ ਤਰਲੋਚਣ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਥਾਨਾ ਸਿਟੀ ਫ਼ਰੀਦਕੋਟ ਦੀ ਪੁਲਿਸ ਨੇ ਖੂਫੀਆ ਸੂਚਨਾਂ ਦੇ ਅਧਾਰ 'ਤੇ ਇਸ ਢਾਬੇ 'ਤੇ ਰੇਡ ਕਰ ਕੇ ਢਾਬੇ ਦੇ ਕਾਊਾਟਰ ਵਿਚੋਂ ਟਰਾਂਮਾਂਡੋਲ ਨਸ਼ੀਲੀਆ ਗੋਲੀਆਂ ਬਰਾਮਦ ਕੀਤੀਆਂ ਹਨ, ਜਿਸ ਤੇ ਇਕ ਨੌਜਵਾਨ ਨੂੰ ਕਾਬੂ ਕਰ ਜੇਲ੍ਹ ਭੇਜਿਆ ਹੈ |
ਮਾਮਲੇ ਦਾ ਮਨੁੱਖੀ ਅਧਿਕਾਰ ਕਮਿਸ਼ਨ ਨੇ ਵੀ ਲਿਆ ਨੋਟਿਸ
ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਿਸ ਦੀ ਇਸ ਕਰਵਾਈ ਦਾ ਨੋਟਿਸ ਮਨੁੱਖੀ ਅਧਿਕਾਰ ਕਮਿਸ਼ਨ ਨੇ ਵੀ ਲਿਆ ਹੈ, ਕਮਿਸ਼ਨ ਨੇ ਪੁਲਿਸ ਨੂੰ ਨੋਟਿਸ ਜਾਰੀ ਕਰਦਿਆਂ ਜ਼ਿਲ੍ਹਾ ਪੁਲਿਸ ਮੁਖੀ ਤੋਂ 1 ਜੁਲਾਈ 2026 ਤੱਕ ਇਸ ਦੀ ਪੂਰੀ ਰਿਪੋਰਟ ਦੇਣ ਦੇ ਹੁਕਮ ਕੀਤੇ ਹਨ |
ਪਿਛਲੀ ਖ਼ਬਰ ਮਜ਼ਦੂਰ ਦਿਵਸ ਮੌਕੇ ਟਰਾਂਸਪੋਰਟ ਮੁਲਾਜ਼ਮਾਂ ਵਲੋਂ ਪੰਜਾਬ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਅਗਲੀ ਖ਼ਬਰ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਲੋਂ ਅਧਿਆਪਕ ਸਨਮਾਨ ਸਮਾਰੋਹ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।