24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-05-2026

ਟਰਾਂਸਫਾਰਮਰ 'ਚੋਂ ਤਾਂਬਾ ਅਤੇ ਤੇਲ ਚੋਰੀ, ਪੁਲਿਸ ਵਲੋਂ ਅਣਪਛਾਤੇ ਚੋਰਾਂ ਖ਼ਿਲਾਫ਼ ਮੁਕੱਦਮਾ ਦਰਜ <br/>

ਅਜੀਤ ਡੈਸਕ 04-05-2026
ਗਿੱਦੜਬਾਹਾ, 3 ਮਈ (ਪਰਮਜੀਤ ਸਿੰਘ ਥੇੜੀ)-ਥਾਣਾ ਕੋਟਭਾਈ ਪੁਲਿਸ ਨੇ ਟਰਾਂਸਫਾਰਮਰ ਵਿਚੋਂ ਤਾਂਬਾ ਅਤੇ ਤੇਲ ਚੋਰੀ ਇਕ ਮਾਮਲੇ ਵਿਚ ਅਣਪਛਾਤੇ ਚੋਰਾਂ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਹੈ | ਪੁਲਿਸ ਪਾਸ ਦਰਜ ਆਪਣੇ ਬਿਆਨ ਵਿਚ ਜਸਕਰਨ ਸਿੰਘ ਪੁੱਤਰ ਬਲਵੀਰ ਸਿੰਘ ਵਾਸੀ ਪਿੰਡ ਮਨੀਆਂਵਾਲਾ ਨੇ ਦੱਸਿਆ ਕਿ ਬੀਤੀ 30 ਅਪ੍ਰੈਲ ਨੂੰ ਜਦੋਂ ਉਹ ਆਪਣੇ ਖੇਤ ਵਿਚ ਗਿਆ ਤਾਂ ਖੇਤਾਂ ਵਿਚ ਲੱਗੀ ਪਾਣੀ ਵਾਲੀ ਮੋਟਰ 'ਤੇ ਲੱਗੇ ਟਰਾਂਸਫਾਰਮਰ ਦੇ ਖਾਲੀ ਖੋਲ ਖੇਤਾਂ ਵਿਚ ਡਿੱਗੇ ਪਏ ਸਨ | ਉਸ ਨੇ ਦੱਸਿਆ ਕਿ 29 ਤੇ 30 ਅਪ੍ਰੈਲ ਦੀ ਦਰਮਿਆਨੀ ਰਾਤ ਅਣਪਛਾਤੇ ਵਿਅਕਤੀਆਂ ਵਲੋਂ ਟਰਾਂਸਫਾਰਮਰ ਵਿਚਲੀ ਕੁਵਿਲਾ, ਤਾਂਬਾ ਅਤੇ ਤੇਲ ਕੱਢ ਲਿਆ | ਉਸ ਨੇ ਦੱਸਿਆ ਕਿ ਚੋਰੀ ਹੋਏ ਸਮਾਨ ਦੀ ਕੀਮਤ ਕਰੀਲ 30 ਹਜ਼ਾਰ ਰੁਪਏ ਹੈ | ਉਕਤ ਮਾਮਲੇ ਵਿਚ ਕੋਟਭਾਈ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮੁੱਕਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |

ਪਿਛਲੀ ਖ਼ਬਰ 20 ਬੋਤਲਾਂ ਸ਼ਰਾਬ ਸਮੇਤ 1 ਕਾਬੂ, ਪੁਲਿਸ ਵਲੋਂ ਮੁਕੱਦਮਾ ਦਰਜ <br/> ਅਗਲੀ ਖ਼ਬਰ ਫਰੀਡਮ ਫਾਈਟਰ ਉੱਤਰਾਧਿਕਾਰੀ ਜਥੇਬੰਦੀ ਦੀ ਮੀਟਿੰਗ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।