24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-05-2026

ਜ਼ਿਲ੍ਹਾ ਅਤੇ ਸੈਸ਼ਨ ਜੱਜ ਰਾਜ ਕੁਮਾਰ ਗਰਗ ਦੀ ਸੇਵਾ ਮੁਕਤੀ 'ਤੇ ਦਿੱਤੀ ਨਿੱਘੀ ਵਿਦਾਇਗੀ <br/>

ਸ੍ਰੀ ਮੁਕਤਸਰ ਸਾਹਿਬ ਵਿਖੇ ਸੇਵਾ ਮੁਕਤ ਹੋਏ ਜ਼ਿਲ੍ਹਾ ਅਤੇ ਸੈਸ਼ਨ ਜੱਜ ਰਾਜ ਕੁਮਾਰ ਨੂੰ ਸਨਮਾਨਿਤ ਕੀਤੇ ਜਾਣ ਦਾ ਦਿ੍ਸ਼, ਨਾਲ ਪਰਿਵਾਰਕ ਮੈਂਬਰ ਤੇ ਹੋਰ | ਅਜੀਤ ਤਸਵੀਰ <br/> 04-05-2026
ਸ੍ਰੀ ਮੁਕਤਸਰ ਸਾਹਿਬ, 3 ਮਈ (ਰਣਜੀਤ ਸਿੰਘ ਢਿੱਲੋਂ)-ਸ੍ਰੀ ਮੁਕਤਸਰ ਸਾਹਿਬ ਵਿਖੇ ਜ਼ਿਲ੍ਹਾ ਅਤੇ ਸੈਸ਼ਨ ਜੱਜ ਵਜੋਂ ਸੇਵਾਵਾਂ ਨਿਭਾ ਰਹੇ ਰਾਜ ਕੁਮਾਰ ਗਰਗ ਆਪਣੀ ਸਰਵਿਸ ਨੂੰ ਪੂਰਾ ਕਰਕੇ ਸੇਵਾ ਮੁਕਤ ਹੋ ਗਏ ਹਨ, ਜਿਨ੍ਹਾਂ ਦਾ ਵਿਦਾਇਗੀ ਸਮਾਰੋਹ ਜ਼ਿਲ੍ਹਾ ਕਚਹਿਰੀਆਂ ਵਿਖ਼ੇ ਕੀਤਾ ਗਿਆ | ਸਮੂਹ ਜੁਡੀਸ਼ੀਅਲ ਸਟਾਫ਼ ਅਤੇ ਬਾਰ ਐਸੋਸੀਏਸ਼ਨ ਵਲੋਂ ਜੱਜ ਰਾਜ ਕੁਮਾਰ ਨੂੰ ਪੂਰੇ ਮਾਣ-ਸਨਮਾਨ ਅਤੇ ਸ਼ਾਨੋ ਸ਼ੌਕਤ ਦੇ ਨਾਲ ਵਿਦਾਇਗੀ ਦਿੱਤੀ ਗਈ | ਜਿਸ ਵਿਚ ਜੱਜ ਰਾਜ ਕੁਮਾਰ ਆਪਣੇ ਪਰਿਵਾਰ ਸਮੇਤ ਪਹੁੰਚੇ, ਜਿੱਥੇ ਉਨ੍ਹਾਂ ਨੂੰ ਪਰਿਵਾਰ ਸਮੇਤ ਸਨਮਾਨਿਤ ਕਰਕੇ ਉਨ੍ਹਾਂ ਦੀ ਚੰਗੀ ਸਿਹਤ ਅਤੇ ਖੁਸ਼ਹਾਲ ਜੀਵਨ ਲਈ ਸ਼ੁੱਭਕਾਮਨਾਵਾਂ ਦਿੱਤੀਆਂ ਗਈਆਂ | ਉਨ੍ਹਾਂ ਬਾਰੇ ਬੋਲਦਿਆਂ ਜੁਡੀਸ਼ੀਅਲ ਅਤੇ ਬਾਰ ਐਸੋਸੀਏਸ਼ਨ ਦੇ ਨੁਮਾਇੰਦਿਆਂ ਨੇ ਕਿਹਾ ਕਿ ਰਾਜ ਕੁਮਾਰ ਬਹੁਤ ਹੀ ਮਿੱਠ ਬੋਲੜੇ ਅਤੇ ਵਧੀਆ ਸੁਭਾਅ ਦੇ ਮਾਲਿਕ ਹਨ | ਜਿਨ੍ਹਾਂ ਨੇ ਪੂਰੇ ਸਟਾਫ਼ ਦੇ ਨਾਲ ਆਪਣਾ ਪਿਆਰ ਬਣਾ ਕੇ ਰੱਖਿਆ | ਉਨ੍ਹਾਂ ਕਿਹਾ ਕਿ ਬੇਸ਼ੱਕ ਜੱਜ ਰਾਜ ਕੁਮਾਰ ਸੇਵਾ ਮੁਕਤ ਹੋ ਕੇ ਸਾਡੇ ਨਾਲੋਂ ਕੰਮ ਤੋਂ ਵੱਖ ਹੋ ਕੇ ਸਾਡੇ ਕੋਲੋਂ ਜਾ ਰਹੇ ਹਨ, ਪਰ ਸਾਡੇ ਮਨ ਅੰਦਰ ਇਨ੍ਹਾਂ ਦਾ ਸਤਿਕਾਰ ਹਮੇਸ਼ਾ ਹੀ ਬਣਿਆ ਰਹੇਗਾ | ਇਸ ਮੌਕੇ ਜੱਜ ਰਾਜ ਕੁਮਾਰ ਨੇ ਕਿਹਾ ਕਿ ਉਨ੍ਹਾਂ ਨੇ ਤਿੰਨ ਸਾਲ ਤੋਂ ਵੱਧ ਜੋ ਆਪਣੀ ਸਰਵਿਸ ਦੇ ਇੱਥੇ ਗੁਜਾਰੇ ਹਨ, ਉਨ੍ਹਾਂ ਨੂੰ ਹਮੇਸ਼ਾ ਹੀ ਯਾਦ ਰਹਿਣਗੇ | ਇਸ ਮੌਕੇ ਪੁਲਿਸ ਵਿਭਾਗ ਵਲੋਂ ਉਨ੍ਹਾਂ ਨੂੰ ਪੂਰੇ ਹੀ ਸਨਮਾਨ ਦੇ ਨਾਲ਼ ਸਲਾਮੀ ਦਿੱਤੀ ਗਈ ਅਤੇ ਪੀ.ਸੀ.ਆਰ ਦੇ ਜਵਾਨ ਉਨ੍ਹਾਂ ਨੂੰ ਉਨ੍ਹਾਂ ਦੀ ਰਿਹਾਇਸ਼ ਤੱਕ ਵਿਦਾ ਕਰਕੇ ਆਏ |

ਪਿਛਲੀ ਖ਼ਬਰ ਉਦੇਕਰਨ ਸਰਕਾਰੀ ਸਕੂਲ ਦੀ ਵਿਦਿਆਰਥਣ ਮਨੋਰਮਾ ਦੀ ਪੀ. ਆਈ. ਐਸ ਲਈ ਚੋਣ ਹੋਈ <br/> ਅਗਲੀ ਖ਼ਬਰ ਪੰਜਾਬ ਸਰਕਾਰ ਵਲੋਂ ਮੈਡੀਕਲ ਪ੍ਰੈਕਟੀਸ਼ਨਰਾਂ ਨੂੰ ਮਾਨਤਾ ਦੇਣ ਦੇ ਭਰੋਸੇ ਦਾ ਸਵਾਗਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।