19-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-05-2026

ਕਲੈਰੀਕਲ ਪੈਨਸ਼ਨਰਜ਼ ਐਸੋਸੀਏਸ਼ਨ ਦੀ ਮੀਟਿੰਗ

ਅਜੀਤ ਡੈਸਕ 11-05-2026
ਸ੍ਰੀ ਮੁਕਤਸਰ ਸਾਹਿਬ, 10 ਮਈ (ਰਣਜੀਤ ਸਿੰਘ ਢਿੱਲੋਂ)-ਕਲੈਰੀਕਲ ਪੈਨਸ਼ਨਰਜ਼ ਐਸੋਸੀਏਸ਼ਨ ਪਾਵਰਕਾਮ ਸ੍ਰੀ ਮੁਕਤਸਰ ਸਾਹਿਬ ਦੀ ਮੀਟਿੰਗ ਸ਼ਿਵਦੀਪ ਸਿੰਘ ਬਰਾੜ ਦੀ ਪ੍ਰਧਾਨਗੀ ਹੇਠ ਹੋਈ | ਸਭ ਤੋਂ ਪਹਿਲਾਂ ਹਾਜ਼ਰ ਮੈਂਬਰਾਂ ਵਲੋਂ ਬਲਜੀਤ ਸਿੰਘ ਬਰਾੜ ਦੇ ਮਾਤਾ ਨੂੰ ਦੋ ਮਿੰਟ ਦਾ ਮੌਨ ਧਾਰਨ ਕਰਕੇ ਸ਼ਰਧਾਂਜਲੀ ਭੇਟ ਕੀਤੀ ਗਈ | ਇਸ ਮੌਕੇ ਤਰਲੋਕ ਚੰਦ ਫ਼ੱਤਣਵਾਲਾ ਵਲੋਂ ਮਾਤਾ ਨੂੰ ਸਮਰਪਿਤ ਕਵਿਤਾ ਪੇਸ਼ ਕੀਤੀ ਗਈ | ਗੁਰਮੀਤ ਸਿੰਘ, ਭੁਪਿੰਦਰ ਸਿੰਘ, ਦਰਸ਼ਨ ਸਿੰਘ ਰਾਮਗੜ੍ਹ ਚੂੰਘਾਂ ਅਤੇ ਪ੍ਰਦੀਪ ਕੁਮਾਰ ਗੋਨਿਆਣਾ ਨੇ ਸ਼ਰਧਾ ਦੇ ਫ਼ੁੱਲ ਭੇਟ ਕੀਤੇ | ਹਰਦਰਸ਼ਨ ਨੈਬੀ ਤੇ ਜਸਵਿੰਦਰ ਸਿੰਘ ਨੇ ਮਾਤਾ ਨੂੰ ਸਮਰਪਿਤ ਗੀਤ ਪੇਸ਼ ਕੀਤੇ | ਸ਼ਿਵਦੀਪ ਸਿੰਘ ਬਰਾੜ ਵਲੋਂ ਮੀਟਿੰਗ ਵਿਚ ਹਾਜ਼ਰ ਸਾਥੀਆਂ ਨੂੰ ਅਪੀਲ ਕੀਤੀ ਕਿ ਜਿਹੜੇ ਸਾਥੀ ਮੀਟਿੰਗਾਂ ਵਿਚ ਨਹੀਂ ਆ ਰਹੇ, ਉਨ੍ਹਾਂ ਨੂੰ ਵੀ ਅਗਲੀਆਂ ਮੀਟਿੰਗਾਂ ਵਿਚ ਪ੍ਰੇਰਿਤ ਕਰਕੇ ਲਿਆਂਦਾ ਜਾਵੇ | ਇਹ ਵੀ ਫ਼ੈਸਲਾ ਕੀਤਾ ਗਿਆ ਕਿ ਅੱਗੇ ਤੋਂ ਮੀਟਿੰਗ ਹਰ ਮਹੀਨੇ ਦੀ 4 ਤਾਰੀਕ ਨੂੰ ਹੋਵੇਗੀ | ਇਸ ਮੌਕੇ ਬਲਜੀਤ ਸਿੰਘ ਬਰਾੜ ਵਲੋਂ ਸਾਰੇ ਸਾਥੀਆਂ ਦਾ ਉਨ੍ਹਾਂ ਨਾਲ ਦੁੱਖ ਵੰਡਾਉਣ ਲਈ ਧੰਨਵਾਦ ਕੀਤਾ ਗਿਆ | ਇਸ ਸਮੇਂ ਹਰਦੇਵ ਸਿੰਘ, ਜਸਵੰਤ ਸਿੰਘ ਜੰਡੂ, ਓਮ ਪ੍ਰਕਾਸ਼, ਰੇਸ਼ਮ ਸਿੰਘ ਮਾਨ, ਦਰਸ਼ਨ ਸਿੰਘ ਬੇਦੀ, ਬਾਬੂ ਰਾਮ, ਰਾਣੀ ਬਾਲਾ, ਸਤਪਾਲ ਹਾਂਡਾ, ਦਰਸ਼ਨ ਸਿੰਘ ਮੱਲਣ ਅਤੇ ਸੁਭਾਸ਼ ਚੰਦਰ ਮਿੱਢਾ ਹਾਜ਼ਰ ਸਨ |
ਪਿਛਲੀ ਖ਼ਬਰ ਸਿਟੀ ਵਿਕਾਸ ਮੰਚ ਮਲੋਟ ਦੀ ਮੀਟਿੰਗ ਅਗਲੀ ਖ਼ਬਰ ਰੇਲਵੇ ਲੰਗਰ ਸੇਵਾ (ਰਜਿ.) ਨੇ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।