19-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-05-2026

ਪੰਜਾਬ ਸਰਕਾਰ ਪੈਨਸ਼ਨਰਜ਼ ਐਸੋਸੀਏਸ਼ਨ ਦੀ ਮੀਟਿੰਗ

ਅਜੀਤ ਡੈਸਕ 11-05-2026
ਮਲੋਟ, 10 ਮਈ (ਪਾਟਿਲ)-ਪੰਜਾਬ ਸਰਕਾਰ ਪੈਨਸ਼ਨਰਜ਼ ਐਸੋਸੀਏਸ਼ਨ ਇਕਾਈ ਮਲੋਟ ਦੀ ਮਹੀਨਾਵਾਰ ਮੀਟਿੰਗ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਲੋਟ ਵਿਖੇ ਹਿੰਮਤ ਸਿੰਘ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਦੀ ਸ਼ੁਰੂਆਤ ਵਿਚ ਪਿਛਲੇ ਦਿਨੀਂ ਚਰਨਜੀਤ ਕੌਰ ਭਾਈਕਾ ਰਿਟਾਇਰਡ ਲੈਕਚਰਰ ਅਤੇ ਬੋਹੜ ਸਿੰਘ ਰਿਟਾਇਰਡ ਐੱਸ.ਬੀ.ਆਈ. ਬੈਂਕ ਮੈਨੇਜਰ ਦੀ ਮਾਤਾ ਦੇ ਸਦੀਵੀ ਵਿਛੋੜਾ 'ਤੇ ਦੋ ਮਿੰਟਾਂ ਦਾ ਮੌਨ ਧਾਰਨ ਕਰਕੇ ਸ਼ਰਧਾਂਜਲੀ ਭੇਂਟ ਕੀਤੀ ਗਈ | ਇਸ ਉਪਰੰਤ ਮੀਟਿੰਗ ਦੀ ਕਾਰਵਾਈ ਸ਼ੁਰੂ ਕਰਦਿਆਂ ਹਿੰਮਤ ਸਿੰਘ ਨੇ ਅਪ੍ਰੈਲ ਮਹੀਨੇ ਦੀ ਪੈਨਸ਼ਨ ਬੈਂਕਾਂ ਵਲੋਂ ਖ਼ਾਤਾ ਧਾਰਕਾਂ ਦੇ ਖ਼ਾਤੇ ਵਿਚ ਦੇਰੀ ਦਾ ਕਾਰਨ ਦੱਸਿਆ ਕਿ ਐੱਸ.ਬੀ.ਆਈ. ਦੇ ਲਗਪਗ 20 ਫ਼ੀਸਦੀ ਪੈਨਸ਼ਨਰਜ਼ ਦਾ ਈ-ਕੇ.ਵਾਈ.ਸੀ. ਅਤੇ ਡਿਜੀਟਲ ਲਾਈਫ਼ ਸਰਟੀਫ਼ਿਕੇਟ ਪੈਂਡਿੰਗ ਹੋਣ ਕਾਰਨ ਪੈਨਸ਼ਨ ਕ੍ਰੈਡਿਟ ਦੇਣ ਵਿਚ ਦੇਰੀ ਹੋਈ ਸੀ, ਪ੍ਰੰਤੂ ਪ੍ਰੈੱਸ ਤੇ ਸੋਸ਼ਲ ਮੀਡੀਆ ਦੇ ਉਪਰ ਲਗਾਤਾਰ ਇਸ ਮੁੱਦੇ ਉਪਰ ਚਰਚਾ ਹੋਣ ਅਤੇ ਪੰਜਾਬ ਸਰਕਾਰ ਦੀ ਨਿਖੇਧੀ ਹੁੰਦਿਆਂ ਦੇਖ ਸਰਕਾਰ ਨੇ ਸਾਰੇ ਪੈਨਸ਼ਨਰਾਂ ਦੀ 7 ਮਈ ਨੂੰ ਪੈਨਸ਼ਨ ਜਾਰੀ ਕਰ ਦਿੱਤੀ ਸੀ | ਕੁਲਵਿੰਦਰ ਸਿੰਘ ਨੇ ਮਈ ਦਿਵਸ ਮੌਕੇ ਪੈਨਸ਼ਨਰਜ਼ ਦੀ ਵੱਡੀ ਗਿਣਤੀ ਵਿਚ ਹਾਜ਼ਰ ਹੋਣ ਦੀ ਸ਼ਲਾਘਾ ਕੀਤੀ | ਗੁਰਚਰਨ ਸਿੰਘ ਬੁੱਟਰ ਨੇ ਮਾਣਯੋਗ ਅਦਾਲਤ ਵਲੋਂ 5 ਅਪ੍ਰੈਲ ਦੇ ਡੀ.ਏ. ਸੰਬੰਧੀ ਦਿੱਤੇ ਫ਼ੈਸਲੇ ਨੂੰ ਪੰਜਾਬ ਸਰਕਾਰ ਵਲੋਂ ਐੱਲ.ਪੀ.ਏ. ਦਾਖ਼ਲ ਕਰਕੇ ਮਸਲੇ ਨੂੰ ਹੋਰ ਲਟਕਾਉਣ ਦੀ ਨਿਖੇਧੀ ਕੀਤੀ | ਉਨ੍ਹਾਂ ਦੱਸਿਆ ਕਿ ਮੰਡੀ ਬੋਰਡ ਪੰਜਾਬ ਦੇ ਪੈਨਸ਼ਨਰਾਂ ਦੀਆਂ ਪੈਨਸ਼ਨਾਂ ਦੀ ਵੰਡ ਕਿਸੇ ਪ੍ਰਾਈਵੇਟ ਅਦਾਰੇ ਨੂੰ ਸੌਂਪਣ ਦਾ ਵਿਰੋਧ ਕੀਤਾ ਗਿਆ | ਪਿ੍ੰ. ਵਿਜੈ ਗਰਗ ਨੇ ਕਿਹਾ ਕਿ ਪੈਨਸ਼ਨਾਂ ਲੇਟ ਪਾਉਣ ਦੀ ਇਕ ਵਜ੍ਹਾ ਸਰਕਾਰ ਵਲੋਂ ਸਾਡੀ ਪ੍ਰਤੀਕਿਰਿਆ ਦੇਖਣ ਅਤੇ ਉਸ ਨੂੰ ਮਾਪਣਾ ਵੀ ਹੋ ਸਕਦਾ ਹੈ | ਰਾਕੇਸ਼ ਜੈਨ ਨੇ 1 ਜਨਵਰੀ 2016 ਤੋਂ 30 ਜੂਨ 2021 ਦੌਰਾਨ ਰਿਟਾਇਰਡ ਸਾਥੀਆਂ ਨੂੰ ਸੁਚੇਤ ਕੀਤਾ ਕਿ ਅਪ੍ਰੈਲ ਮਹੀਨੇ ਤੋਂ 66 ਮਹੀਨਿਆਂ ਦਾ ਤਨਖ਼ਾਹ ਕਮਿਸ਼ਨ ਰਿਪੋਰਟ ਦਾ ਬਕਾਇਆ ਰਾਸ਼ੀ ਕਿਸ਼ਤਾਂ ਵਿਚ ਦਿੱਤੀ ਜਾਣੀ ਹੈ, ਇਸ ਸੰਬੰਧ ਵਿਚ ਸਾਥੀ ਆਪਣੇ-ਆਪਣੇ ਡੀ.ਡੀ.ਓ. ਨਾਲ ਸੰਪਰਕ ਕਰਕੇ ਆਪਣੇ ਬਕਾਏ ਦੀ ਕਿਸ਼ਤ ਸ਼ੁਰੂ ਕਰਵਾਉਣ ਲਈ ਲੋੜੀਂਦੀ ਕਾਰਵਾਈ ਪੂਰੀ ਕਰ ਲੈਣ | ਮੀਟਿੰਗ ਦੇ ਅੰਤ ਵਿਚ ਪ੍ਰੇਮ ਸਾਗਰ ਨੇ ਆਪਣੀ ਜ਼ਿੰਦਗੀ ਦੇ 65 ਵਰੇ੍ਹ ਪੂਰੇ ਕਰਨ ਦੀ ਖ਼ੁਸ਼ੀ ਸਾਂਝੀ ਕੀਤੀ | ਬਲਦੇਵ ਸਿੰਘ ਮਰੋਕ ਨੇ ਆਪਣੇ ਜਨਮ ਦਿਨ ਦੀ ਖ਼ੁਸ਼ੀ ਵਿਚ ਮੋਹਾਲੀ ਤੋਂ ਜਥੇਬੰਦੀ ਲਈ ਸਹਾਇਤਾ ਰਾਸ਼ੀ ਭੇਜੀ | ਇਸ ਮੌਕੇ ਦਰਸ਼ਨ ਲਾਲ ਕਾਂਸਲ, ਦਲਵੀਰ ਸਿੰਘ, ਟਹਿਲ ਸਿੰਘ, ਗੁਰਦੀਪ ਸਿੰਘ ਗਿੱਲ, ਸੁੱਖਵਿੰਦਰ ਸਿੰਘ ਪਟਵਾਰੀ, ਗੁਰਤੇਜ਼ ਬਰਾੜ, ਚਾਨਣ ਸਿੰਘ, ਜੋਗਿੰਦਰ ਸਿੰਘ ਗਰੋਵਰ, ਪਰਦੀਪ ਸ਼ਰਮਾ, ਸੂਰਜਾ ਰਾਮ, ਮੁਨਸ਼ੀ ਰਾਮ, ਬੁੱਧ ਰਾਮ, ਕੁਲਭੂਸ਼ਨ ਪੁਰੀ, ਗਿਆਨੀ ਗੁਰਚਰਨ ਸਿੰਘ, ਗੁਰਚਰਨ ਕੁਰਾਈ ਵਾਲਾ, ਮਦਨ ਲਾਲ, ਗੁਰਮੀਤ ਸਿੰਘ, ਅਵਿਨਾਸ਼ ਖੁੰਗਰ, ਤੇਜਿੰਦਰ ਅਤੇ ਰਾਮ ਪਰਤਾਪ ਹਾਜ਼ਰ ਸਨ |
ਪਿਛਲੀ ਖ਼ਬਰ ਮਾਤਾ ਗੁਰਦੀਪ ਕੌਰ ਗਾਬੜੀਆ ਨਮਿਤ ਸ਼ਰਧਾਂਜਲੀ ਸਮਾਗਮ ਅਗਲੀ ਖ਼ਬਰ ਸਿਟੀ ਵਿਕਾਸ ਮੰਚ ਮਲੋਟ ਦੀ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।