09-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-05-2026

ਪੀ.ਆਰ.ਟੀ.ਸੀ ਪੈਨਸ਼ਨਰਜ਼ ਐਸੋਸੀਏਸ਼ਨ ਫ਼ਰੀਦਕੋਟ ਡਿਪੂ ਦੀ ਮਹੀਨਾਵਾਰ ਮੀਟਿੰਗ

ਅਜੀਤ ਡੈਸਕ 12-05-2026
ਫ਼ਰੀਦਕੋਟ, 11 ਮਈ (ਹਰਮਿੰਦਰ ਸਿੰਘ ਮਿੰਦਾ)-ਪੀ.ਆਰ.ਟੀ.ਸੀ ਪੈਨਸ਼ਨਰਜ਼ ਐਸੋਸੀਏਸ਼ਨ ਫ਼ਰੀਦਕੋਟ ਡਿਪੂ ਦੀ ਮਹੀਨਾਵਾਰ ਮੀਟਿੰਗ ਰੇਸ਼ਮ ਸਿੰਘ ਨੂਰਪੁਰ ਦੀ ਪ੍ਰਧਾਨਗੀ ਹੇਠ ਹੋਈ | ਜਿਸ ਵਿਚ ਸਮੂਹ ਪੈਨਸ਼ਨਰਜ ਪਰਿਵਾਰ ਨੇ ਵੱਡੀ ਗਿਣਤੀ ਵਿਚ ਹਿੱਸਾ ਲਿਆ | ਉਨ੍ਹਾਂ ਕਿਹਾ ਕਿ ਸੈਂਟਰ ਕਮੇਟੀ ਵਲੋਂ ਮੈਨੇਜਮੈਂਟ ਮੁੱਖ ਦਫ਼ਤਰ ਪਟਿਆਲਾ ਨਾਲ ਸੰਪਰਕ ਕਰਕੇ ਪੈਨਸ਼ਨ ਸਮੇਂ ਸਿਰ ਪਵਾਉਣ ਦੇ ਨਾਲ ਰਹਿੰਦੀਆਂ ਅਦਾਇਗੀਆਂ ਪਵਾਉਣ ਦਾ ਸ਼ਲਾਘਾਯੋਗ ਕਦਮ ਚੁੱਕਿਆ ਹੈ | ਉਥੇ ਹੀ ਪੇਅ ਕਮਿਸ਼ਨ ਦੀਆਂ ਰਹਿੰਦੀਆਂ ਅਦਾਇਗੀਆਂ ਲਈ ਵੀ ਮੁੱਖ ਦਫ਼ਤਰ ਪਟਿਆਲਾ ਅਤੇ ਚੇਅਰਮੈਨ ਨਾਲ ਸੰਪਰਕ ਕਰਨ ਲਈ ਬੇਨਤੀ ਕੀਤੀ ਗਈ | ਇਸ ਮੌਕੇ ਬਾਬੂ ਕਾਲਾ ਰਾਮ, ਜਲੌਰ ਸਿੰਘ, ਬਲਜਿੰਦਰ ਸਿੰਘ ਘਾਰੂ ਅਤੇ ਜਸਵੰਤ ਲਾਲ ਵਲੋਂ ਨਛੱਤਰ ਸਿੰਘ ਖ਼ਜ਼ਾਨਚੀ, ਸੰਪੂਰਨ ਸਿੰਘ, ਪ੍ਰੀਤਮ ਸਿੰਘ, ਸੁਖਦੇਵ ਸਿੰਘ ਮਾਣੂਕੇ ਅਤੇ ਇੰਦਰਜੀਤ ਸਿੰਘ ਗਿੱਲ ਨੂੰ ਜਨਮ ਦਿਨ 'ਤੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਗੁਰਦੇਵ ਸਿੰਘ ਪੁਰੀ ਕਾਲੋਨੀ, ਮੁਖਤਿਆਰ ਸਿੰਘ ਭੱਠਲ, ਦਿਲਜੀਤ ਸਿੰਘ ਕੈਰੋਂ, ਕੁਲਦੀਪ ਸਿੰਘ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਜਥੇਦਾਰ ਕੁਲਦੀਪ ਸਿੰਘ ਗੜਗੱਜ ਸੰਗਤ ਨੂੰ ਝੂਠ ਬੋਲ ਕੇ ਗੁਮਰਾਹ ਕਰ ਰਹੇ -ਸੁਖਜੀਤ ਸਿੰਘ ਖੋਸਾ ਅਗਲੀ ਖ਼ਬਰ ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ਜੈਤੋ ਵਿਖੇ ਮਾਂ ਦਿਵਸ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।