ਜੈਤੋ, 11 ਮਈ (ਗੁਰਚਰਨ ਸਿੰਘ ਗਾਬੜੀਆ)-ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਜੈਤੋ ਮੰਡੀ ਵਿਖੇ ਵਿਸ਼ੇਸ਼ ਤੌਰ 'ਤੇ ਪਹੁੰਚੇ | ਸਥਾਨਕ ਨੁਮਾਇੰਦਿਆਂ ਅਤੇ ਆਗੂਆਂ ਨੇ ਉਨ੍ਹਾਂ ਦਾ ਸਵਾਗਤ ਕੀਤਾ | ਉਨ੍ਹਾਂ ਪ੍ਰਾਚੀਨ ਫ਼ਤਿਹ ਚੰਦ ਮੰਦਰ ਵਿਚ ਸੰਕਟ ਮੋਚਨ ਦੇ ਚਰਨਾਂ ਵਿਚ ਮੱਥਾ ਟੇਕਿਆ | ਉਨ੍ਹਾਂ ਨੇ ਮੰਦਰ ਦੇ ਸੰਚਾਲਕ ਪੰਡਿਤ ਸੁਸ਼ੀਲ ਕੁਮਾਰ ਸ਼ਰਮਾ ਨਾਲ ਮੁਲਾਕਾਤ ਕੀਤੀ ਅਤੇ ਫਿਰ ਸ੍ਰੀ ਰਾਮ ਲੱਲਾ ਦੇ ਚਰਨਾਂ ਵਿਚ ਮੱਥਾ ਟੇਕਿਆ | ਪ੍ਰਾਰਥਨਾ ਕਰਨ ਅਤੇ ਸਥਾਨਕ ਲੋਕਾਂ ਨਾਲ ਮੁਲਾਕਾਤ ਕਰਨ ਤੋਂ ਬਾਅਦ ਸਪੀਕਰ ਨੇ ਰਾਮ ਭਗਤ ਸੰਕਟ ਮੋਚਨ ਹਨੂੰਮਾਨ ਦੇ ਅਸਥਾਨ 'ਤੇ ਮੱਥਾ ਟੇਕਿਆ ਅਤੇ ਰਾਜ ਦੀ ਭਲਾਈ ਲਈ ਪ੍ਰਾਰਥਨਾ ਕੀਤੀ | ਪ੍ਰਾਰਥਨਾ ਤੋਂ ਬਾਅਦ ਰਵਾਨਾ ਹੋਣ 'ਤੇ ਸਪੀਕਰ ਨੇ ਜਨਤਾ ਦੀਆਂ ਸ਼ੁਭਕਾਮਨਾਵਾਂ ਵੀ ਸਵੀਕਾਰ ਕੀਤੀਆਂ | ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਬਹੁਤ ਧਿਆਨ ਨਾਲ ਸੁਣਿਆ ਅਤੇ ਉਨ੍ਹਾਂ ਨੂੰ ਜਲਦੀ ਹੱਲ ਕਰਨ ਦਾ ਭਰੋਸਾ ਦਿੱਤਾ | ਪੰਡਿਤ ਸੁਸ਼ੀਲ ਕੁਮਾਰ ਸ਼ਰਮਾ ਨੇ ਉਨ੍ਹਾਂ ਨੂੰ ਆਉਣ ਵਾਲੀਆਂ ਚੋਣਾਂ ਵਿਚ ਪਹਿਲਾਂ ਨਾਲੋਂ ਵੀ ਜ਼ਿਆਦਾ ਵੋਟਾਂ ਦੇ ਫਰਕ ਨਾਲ ਜਿੱਤ ਅਤੇ ਉਨ੍ਹਾਂ ਦੇ ਮੌਜੂਦਾ ਨਾਲੋਂ ਉੱਚੇ ਅਹੁਦੇ ਦਾ ਆਸ਼ੀਰਵਾਦ ਦਿੱਤਾ | ਇਸ ਮੌਕੇ ਮੰਦਿਰ ਵਿਖੇ ਹਾਜ਼ਰ ਸੰਗਤਾਂ ਵਿਚ ਰਾਜੀਵ ਗੋਇਲ ਬਿੱਟੂ ਬਾਦਲ, ਜਥੇਦਾਰ ਗੁਰਮੀਤ ਸਿੰਘ ਦਬੜੀਖਾਨਾ, ਜਥੇਦਾਰ ਨਛੱਤਰ ਸਿੰਘ ਦਬੜੀਖਾਨਾ, ਸੀਨੀਅਰ ਪੱਤਰਕਾਰ ਨਰੇਸ਼ ਸੇਠੀ, ਡਾ. ਬਿ੍ਜੇਸ਼ ਜੋਸ਼ੀ, ਸੋਨੂੰ ਗਰਗ ਜਿੰਮਵਾਲਾ, ਡਾ. ਅੰਮਿ੍ਤ ਲਾਲ ਕਟਾਰੀਆ, ਡਾ. ਵਿਜੇ ਸਿੰਗਲਾ, ਲਵੀਸ਼ ਸਿੰਗਲਾ ਆਰ.ਏ., ਬਾਬਾ ਕਰਮਜੀਤ ਦਬੜੀਖਾਨਾ ਵਾਲੇ, ਸਾਹਿਲ ਸ਼ਰਮਾ, ਗਗਨ ਸਿੰਗਲਾ ਖੱਦਰ ਭੰਡਾਰ ਆਦਿ ਹਾਜ਼ਰ ਸਨ |