22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-05-2026

ਨਵ-ਨਿਯੁਕਤ ਨੰਬਰਦਾਰ ਨਰਿੰਦਰ ਕੁਮਾਰ ਰਾਠੌਰ ਦਾ ਵਿਸ਼ੇਸ਼ ਸਨਮਾਨ <br/>

ਅਜੀਤ ਡੈਸਕ 13-05-2026
ਕੋਟਕਪੂਰਾ, 12 ਮਈ (ਮੇਘਰਾਜ)-ਬੀਤੇ ਦਿਨੀਂ ਨਵ-ਨਿਯੁਕਤ ਨੰਬਰਦਾਰ ਨਰਿੰਦਰ ਕੁਮਾਰ ਰਾਠੌਰ ਦਾ ਸ਼ੋ੍ਰਮਣੀ ਸੰਤ ਸ੍ਰੀ ਗੁਰੂ ਰਵਿਦਾਸ ਮੰਦਰ ਕੋਟਕਪੂਰਾ ਵਿਖੇ ਸ੍ਰੀ ਗੁਰੂ ਰਵਿਦਾਸ ਸਭਾ ਅਤੇ ਡਾ. ਬੀ.ਆਰ.ਅੰਬੇਡਕਰ ਐਜੁਕੇਸ਼ਨਲ ਅਤੇ ਸ਼ੋਸਲ ਵੈਲਫੇਅਰ ਸੁਸਾਇਟੀ (ਰਜਿ:) ਕੋਟਕਪੂਰਾ ਵਲੋਂ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ | ਨਰਿੰਦਰ ਕੁਮਾਰ ਰਾਠੌਰ ਦੇ ਨੰਬਰਦਾਰ ਬਣਨ 'ਤੇ ਸਮੂਹ ਸਮਾਜ 'ਚ ਖੁਸ਼ੀ ਦੀ ਲਹਿਰ ਹੈ, ਕਿਉਂਕਿ ਪ੍ਰੇਮ ਨਗਰ 'ਚ ਕੋਈ ਵੀ ਸਮਾਜ ਦਾ ਨੰਬਰਦਾਰ ਜਾਂ ਐਮ.ਸੀ. ਨਹੀਂ ਹੈ ਅਤੇ ਲੋਕਾਂ ਨੂੰ ਬਹੁਤ ਦੂਰ ਜਾ ਕੇ ਆਪਣੇ ਕੰਮ ਕਰਵਾਉਣੇ ਪੈਂਦੇ ਹਨ | ਇਸ ਮੌਕੇ ਕੇਵਲ ਸਿੰਘ ਮਾਂਡੀਆ ਮੁੱਖ ਸੇਵਾਦਾਰ, ਪ੍ਰਵੀਨ ਅਰੋਧਿਆ, ਰਾਮ ਚੰਦ ਕਟਾਰੀਆ, ਹੁਕਮ ਚੰਦ ਬੀ.ਏ., ਰਾਮ ਕਿ੍ਸ਼ਨ ਕਟਾਰੀਆ, ਨਰਿੰਦਰ ਕੁਮਾਰ ਡੀ.ਸੀ, ਗੁਰਨਿੰਦਰ ਪਾਲ ਸਿੰਘ ਲਾਲੀ ਸਮੇਤ ਹੋਰ ਵੀ ਮੁਹੱਲਾ ਵਾਸੀ ਹਾਜ਼ਰ ਸਨ |

ਪਿਛਲੀ ਖ਼ਬਰ ਸਕੂਲ ਆਫ਼ ਐਮੀਨੈਂਸ ਬਲਬੀਰ ਵਿਖੇ ਨਸ਼ਾ ਵਿਰੋਧੀ ਜਾਗਰੂਕਤਾ ਕੈਂਪ <br/> ਅਗਲੀ ਖ਼ਬਰ ਕਲਮਾਂ ਦੇ ਰੰਗ ਸਾਹਿਤ ਸਭਾ ਵਲੋਂ 10 ਮਾਵਾਂ ਦਾ ਸਨਮਾਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।