21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-05-2026

ਭੋਲੇ ਦੀ ਫ਼ੌਜ ਮਲੋਟ ਵਲੋਂ ਸੀ.ਐੱਚ.ਸੀ. ਦੋਦਾ ਨੂੰ ਪੱਖੇ ਦਾਨ

ਅਜੀਤ ਡੈਸਕ 14-05-2026
ਦੋਦਾ, 13 ਮਈ (ਰਵੀਪਾਲ)-ਭੋਲੇ ਦੀ ਫ਼ੌਜ ਮਲੋਟ ਵਲੋਂ ਸੀ.ਐੱਚ.ਸੀ. ਦੋਦਾ ਨੂੰ 5 ਪੱਖੇ ਦਾਨ ਵਜੋਂ ਦਿੱਤੇ ਗਏ | ਜਾਣਕਾਰੀ ਅਨੁਸਾਰ ਇਕ ਪੱਖਾ ਭੋਲੇ ਦੀ ਫ਼ੌਜ ਦੇ ਪ੍ਰਧਾਨ ਕੌਸ਼ਲ ਗਰੋਵਰ, ਇਕ ਪੱਖਾ ਜੱਜ ਭਾਈ ਰਾਖੀ ਵਾਲੇ ਨੇ ਆਪਣੇ ਪਿਤਾ ਮਨੀਸਵਰ ਜੁਨੇਜਾ ਦੀ ਯਾਦ ਵਿਚ, ਇਕ ਪੱਖਾ ਦੀਪਕ ਸੌਡਾ ਨੇ ਆਪਣੇ ਪਿਤਾ ਬਲਦੇਵ ਰਾਜ ਸੌਡਾ ਦੀ ਯਾਦ ਵਿਚ ਅਤੇ ਇਸ ਤੋਂ ਇਲਾਵਾ 2 ਪੱਖੇ ਗੁਪਤ ਦਾਨ ਦਿੱਤੇ ਗਏ | ਇਸ ਸਮੇਂ ਡਾਕਟਰ ਸੁਨੀਲ ਬਾਂਸਲ ਸਿਵਲ ਸਰਜਨ ਅਤੇ ਡਾਕਟਰ ਮਿਰਨਾਲ ਬਾਂਸਲ ਸੀਨੀਅਰ ਮੈਡੀਕਲ ਅਫ਼ਸਰ ਸੀ.ਐੱਚ.ਸੀ. ਦੋਦਾ ਨੇ ਸੀ.ਐੱਚ.ਸੀ. ਦੋਦਾ ਵਿਖੇ ਪੱਖੇ ਦਾਨ ਕਰਨ 'ਤੇ ਭੋਲੇ ਦੀ ਫ਼ੌਜ ਮਲੋਟ ਦੇ ਪ੍ਰਧਾਨ ਤੇ ਸਮੂਹ ਮੈਂਬਰਾਂ ਦਾ ਧੰਨਵਾਦ ਕੀਤਾ | ਇਸ ਮੌਕੇ ਡਾਕਟਰ ਸਾਕਸ਼ੀ ਪਠੇਲਾ, ਗਗਨਦੀਪ ਸਿੰਘ, ਗੌਰਵ ਕੁਮਾਰ, ਸੁਖਵਿੰਦਰ ਸਿੰਘ ਦੋਦਾ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਸਰਕਾਰੀ ਸਕੂਲ ਉਦੇਕਰਨ ਵਿਖੇ ਦਸਵੀਂ ਦਾ ਨਤੀਜਾ ਸ਼ਾਨਦਾਰ ਰਿਹਾ ਅਗਲੀ ਖ਼ਬਰ ਰੋਇਲ ਕਾਨਵੈਂਟ ਸਕੂਲ ਦੋਦਾ ਵਿਖੇ 10ਵੀਂ ਕਲਾਸ ਦਾ ਨਤੀਜਾ ਸ਼ਾਨਦਾਰ ਰਿਹਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।