21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-05-2026

ਸਮਾਜ ਸੇਵੀ ਰਾਮ ਰਾਜ ਸੇਵਕ ਨੇ ਸਕੂਲ ਦੀਆਂ ਵਿਦਿਆਰਥਣਾਂ ਨੂੰ ਸਟੇਸ਼ਨਰੀ ਵੰਡੀ

ਅਜੀਤ ਡੈਸਕ 14-05-2026
ਜੈਤੋ, 13 ਮਈ (ਗੁਰਚਰਨ ਸਿੰਘ ਗਾਬੜੀਆ)-ਫ਼ਰੀਡਮ ਫ਼ਾਈਟਰ ਮਾਸਟਰ ਕਰਤਾ ਰਾਮ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਵਿਚ ਰਾਸ਼ਟਰੀ ਤਕਨਾਲੋਜੀ ਦਿਵਸ ਮੌਕੇ ਸਮਾਜ ਸੇਵਕ ਰਾਮ ਰਾਜ ਸੇਵਕ ਵਲੋਂ ਆਪਣੇ ਪਿਤਾ ਮਾਸਟਰ ਕਰਤਾ ਰਾਮ ਦੀ ਯਾਦ 'ਚ ਸਕੂਲ ਦੀਆਂ ਲੋੜਵੰਦ ਵਿਦਿਆਰਥਣਾਂ ਨੂੰ ਸਟੇਸ਼ਨਰੀ ਵੰਡੀ ਗਈ | ਉਨ੍ਹਾਂ ਵਿਦਿਆਰਥਣਾਂ ਨੂੰ ਜ਼ਿੰਦਗੀ 'ਚ ਕਰੜਾ ਸੰਘਰਸ਼ ਕਰਨ ਦੀ ਪ੍ਰੇਰਣਾ ਦਿੰਦਿਆਂ ਕਿਹਾ ਕਿ ਨਾਰੀ ਸ਼ਕਤੀ ਸਦਕਾ ਭਾਰਤ ਨੇ ਵਿਸ਼ਵ 'ਚ ਆਪਣਾ ਅਹਿਮ ਮੁਕਾਮ ਹਾਸਿਲ ਕੀਤਾ ਹੈ | ਅਜੋਕੇ ਕੰਪਿਊਟਰ ਦੇ ਯੁੱਗ ਵਿਚ ਬੱਚਿਆਂ ਦੀ ਸਿੱਖਿਆ ਵਿਚ ਵੀ ਨਵੀਂ ਤਕਨੀਕ ਸ਼ਾਮਿਲ ਹੋ ਚੁੱਕੀ ਹੈ | ਉਨ੍ਹਾਂ ਬੱਚਿਆਂ ਨੂੰ ਇਸ ਤਕਨੀਕ ਦਾ ਲਾਹਾ ਲੈ ਕੇ ਆਪਣਾ ਭਵਿੱਖ ਸੰਵਾਰਨ ਲਈ ਆਖਿਆ | ਸ੍ਰੀ ਸੇਵਕ ਨੇ ਪੇਸ਼ਕਸ਼ ਕੀਤੀ ਕਿ ਉਨ੍ਹਾਂ ਦੇ ਸੁਤੰਤਰਤਾ ਸੰਗਰਾਮੀ ਪਿਤਾ ਮਾਸਟਰ ਕਰਤਾ ਰਾਮ ਸੇਵਕ ਦੇ ਨਾਂਅ 'ਤੇ ਵਧੀਆ ਢੰਗ ਨਾਲ ਚੱਲ ਰਹੇ ਇਸ ਸਕੂਲ ਦੇ ਕਿਸੇ ਵੀ ਕੰਮ ਆਉਣ ਲਈ ਉਹ ਹਰ ਵਕਤ ਤਿਆਰ ਹਨ | ਅਖੀਰ 'ਚ ਪਿ੍ੰਸੀਪਲ ਵਲੋਂ ਸ੍ਰੀ ਸੇਵਕ ਅਤੇ ਉਨ੍ਹਾਂ ਦੇ ਨਾਲ ਆਏ ਰਿਟਾ. ਏ ਡੀ ਓ ਦਰਸ਼ਨ ਸਿੰਘ ਦਾ ਧੰਨਵਾਦ ਕੀਤਾ ਗਿਆ |
ਪਿਛਲੀ ਖ਼ਬਰ ਸਰਕਾਰੀ ਹਾਈ ਸਕੂਲ ਭਾਣਾ ਦੇ ਦਸਵੀਂ ਜਮਾਤ ਦਾ ਨਤੀਜਾ 100 ਪ੍ਰਤੀਸ਼ਤ ਰਿਹਾ ਅਗਲੀ ਖ਼ਬਰ ਸਾਦਿਕ-ਫ਼ਰੀਦਕੋਟ ਸੜਕ 'ਤੇ ਤੂੜੀ ਵਾਲੀ ਟਰਾਲੀ ਪਲਟਣ ਨਾਲ ਰਸਤਾ ਹੋਇਆ ਬੰਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।