08-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-05-2026

ਨਗਰ ਕੌਂਸਲ ਚੋਣਾਂ-2026 ਲਈ ਸਾਰੀਆਂ ਤਿਆਰੀਆਂ ਮੁਕੰਮਲ- ਰਾਹੁਲ ਚਾਬਾ

ਅਜੀਤ ਡੈਸਕ 15-05-2026
ਫ਼ਰੀਦਕੋਟ, 14 ਮਈ (ਜਸਵੰਤ ਸਿੰਘ ਪੁਰਬਾ)-ਰਾਜ ਚੋਣ ਕਮਿਸ਼ਨ ਪੰਜਾਬ ਵਲੋਂ ਜਾਰੀ ਚੋਣ ਸ਼ਡਿਊਲ ਅਨੁਸਾਰ ਨਗਰ ਕੌਂਸਲ ਚੋਣਾਂ-2026 ਆਜ਼ਾਦ, ਨਿਰਪੱਖ ਅਤੇ ਪਾਰਦਰਸ਼ੀ ਚੋਣਾਂ ਕਰਵਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਪੂਰੀ ਤਰ੍ਹਾਂ ਤਿਆਰ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਚੋਣ ਅਫ਼ਸਰ ਰਾਹੁਲ ਚਾਬਾ ਨੇ ਦੱਸਿਆ ਨਗਰ ਕੌਂਸਲ ਚੋਣਾਂ-2026 ਲਈ ਨਾਮਜ਼ਦਗੀ ਪ੍ਰਕਿਰਿਆ 16 ਮਈ ਤੱਕ ਸਵੇਰੇ 11 ਵਜੇ ਤੋਂ ਬਾਅਦ ਦੁਪਹਿਰ 3 ਵਜੇ ਤੱਕ ਚੱਲੇਗੀ | ਉਨ੍ਹਾਂ ਦੱਸਿਆ ਕਿ 18 ਮਈ 2026 ਨੂੰ ਨਾਮਜ਼ਦਗੀ ਪੱਤਰਾਂ ਦੀ ਪੜਤਾਲ ਕੀਤੀ ਜਾਵੇਗੀ, ਜਦਕਿ 19 ਮਈ 2026 ਨੂੰ ਉਮੀਦਵਾਰ ਆਪਣੇ ਨਾਮਜ਼ਦਗੀ ਪੱਤਰ ਵਾਪਸ ਲੈ ਸਕਣਗੇ | ਉਨ੍ਹਾਂ ਦੱਸਿਆ ਕਿ ਮਿਤੀ 26 ਮਈ 2026 ਨੂੰ ਸਵੇਰੇ 8 ਵਜੇ ਤੋਂ ਸ਼ਾਮ 5 ਵਜੇ ਤੱਕ ਵੋਟਾਂ ਪੈਣਗੀਆਂ ਅਤੇ 29 ਮਈ 2026 ਨੂੰ ਵੋਟਾਂ ਦੀ ਗਿਣਤੀ ਕੀਤੀ ਜਾਵੇਗੀ | ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੀਆਂ ਤਿੰਨ ਨਗਰ ਕੌਂਸਲ ਲਈ ਕੁੱਲ 163 ਪੋਲਿੰਗ ਬੂਥ ਅਤੇ 71 ਵਾਰਡ ਬਣਾਏ ਗਏ ਹਨ | ਨਗਰ ਕੌਂਸਲ ਫ਼ਰੀਦਕੋਟ ਲਈ ਪੁਨੀਤ ਸ਼ਰਮਾ ਐਸ.ਡੀ.ਐਮ ਫ਼ਰੀਦਕੋਟ ਨੂੰ ਰਿਟਰਨਿੰਗ ਅਫ਼ਸਰ ਅਤੇ ਜਤਿੰਦਰਪਾਲ ਸਿੰਘ ਮਾਨ ਐਗਰੀਕਲਚਰ ਡਿਵੈਲਪਮੈਂਟ ਅਫ਼ਸਰ (ਇਨਫੋਰਸਮੈਂਟ) ਫ਼ਰੀਦਕੋਟ ਨੂੰ ਸਹਾਇਕ ਰਿਟਰਨਿੰਗ ਅਫ਼ਸਰ ਨਿਯੁਕਤ ਕੀਤਾ ਗਿਆ | ਨਗਰ ਕੌਂਸਲ ਫ਼ਰੀਦਕੋਟ ਵਿਚ 25 ਵਾਰਡ, 65 ਪੋਲਿੰਗ ਬੂਥ ਅਤੇ 70722 ਵੋਟਰ (ਮਰਦ 36800, ਇਸਤਰੀ 33915, ਹੋਰ 7 ਵੋਟਰ) ਹਨ | ਨਗਰ ਕੌਂਸਲ ਕੋਟਕਪੂਰਾ ਲਈ ਬੇਅੰਤ ਸਿੰਘ ਸਿੱਧੂ ਐਸ.ਡੀ.ਐਮ.ਕੋਟਕਪੂਰਾ ਨੂੰ ਰਿਟਰਨਿੰਗ ਅਫ਼ਸਰ ਅਤੇ ਗੁਰਚਰਨ ਸਿੰਘ ਬਰਾੜ ਨਾਇਬ ਤਹਿਤਸੀਲਦਾਰ ਕੋਟਕਪੂਰਾ ਨੂੰ ਸਹਾਇਕ ਰਿਟਰਨਿੰਗ ਅਫ਼ਸਰ ਨਿਯਕੁਤ ਕੀਤਾ ਗਿਆ ਹੈ | ਨਗਰ ਕੌਂਸਲ ਕੋਟਕਪੂਰਾ ਵਿਚ 29 ਵਾਰਡ, 66 ਪੋਲਿੰਗ ਬੂਥ ਅਤੇ 71527 ਵੋਟਰ (ਪੁਰਸ਼ 37373, ਇਸਤਰੀ 34150 ਹੋਰ 04 ਵੋਟਰ) ਹਨ | ਨਗਰ ਕੌਂਸਲ ਜੈਤੋ ਲਈ ਵਿਕਰਮਜੀਤ ਐਸ.ਡੀ.ਐਮ. ਜੈਤੋ ਨੂੰ ਰਿਟਰਨਿੰਗ ਅਫ਼ਸਰ ਅਤੇ ਹਰਪ੍ਰੀਤ ਸਿੰਘ ਧਾਲੀਵਾਲ ਅਸਿਸਟੈਂਟ ਫ਼ੂਡ ਸਪਲਾਈ ਅਫ਼ਸਰ ਜੈਤੋ ਨੂੰ ਸਹਾਇਕ ਰਿਟਰਨਿੰਗ ਅਫ਼ਸਰ ਨਿਯੁਕਤ ਕੀਤਾ ਗਿਆ ਹੈ | ਨਗਰ ਕੌਂਸਲ ਜੈਤੋ ਵਿਚ 17 ਵਾਰਡ, 32 ਪੋਲਿੰਗ ਬੂਥ ਅਤੇ 26651 ਵੋਟਰ (ਪੁਰਸ਼ 14120 ਇਸਤਰੀ 12529 ਹੋਰ 2 ਵੋਟਰ) ਹਨ | ਉਨ੍ਹਾਂ ਕਿਹਾ ਕਿ ਇਨ੍ਹਾਂ ਚੋਣਾਂ ਸਬੰਧੀ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਸਬੰਧਿਤ ਰਿਟਰਨਿੰਗ ਅਫ਼ਸਰ ਜਾਂ ਸਹਾਇਕ ਰਿਟਰਨਿੰਗ ਅਫਸਰ ਨਾਲ ਸੰਪਰਕ ਕੀਤਾ ਜਾ ਸਕਦਾ ਹੈ |
ਪਿਛਲੀ ਖ਼ਬਰ ਸੀਨੀਅਰ ਸਿਟੀਜ਼ਨ ਵੈਲਫ਼ੇਅਰ ਐਸੋਸੀਏਸ਼ਨ ਨੇ ਸਨਮਾਨ ਸਮਾਰੋਹ ਕਰਵਾਇਆ ਅਗਲੀ ਖ਼ਬਰ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਨਰਿੰਦਰਪਾਲ ਸਿੰਘ ਨਿੰਦਾ ਕਾਂਗਰਸ ਤੋਂ ਨਾਰਾਜ਼ ਹੋ ਕੇ 'ਆਪ' 'ਚ ਸ਼ਾਮਿਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।