07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-05-2026

ਪ੍ਰਵਾਸੀ ਭਾਰਤੀ ਵਲੋਂ ਹੀਰੇ ਵੈੱਲਫੇਅਰ ਕਲੱਬ ਨੂੰ ਸਮਾਜ ਸੇਵੀ ਕੰਮਾਂ ਲਈ ਵਿੱਤੀ ਸਹਾਇਤਾ

ਅਜੀਤ ਡੈਸਕ 16-05-2026
ਕੋਟਕਪੂਰਾ, 15 ਮਈ (ਮੋਹਰ ਸਿੰਘ ਗਿੱਲ)-ਹੀਰੇ ਵੈਲਫੇਅਰ ਕਲੱਬ ਦੇ ਪਲੇਟਫ਼ਾਰਮ ਉਪਰ ਇਕ ਫੇਅਰਵੈਲ ਪਾਰਟੀ ਸੁਖਦੇਵ ਸਿੰਘ ਢਿੱਲੋਂ ਪ੍ਰਵਾਸੀ ਭਾਰਤੀ ਦੇ ਸਨਮਾਨ ਵਿਚ ਕੀਤੀ ਗਈ | ਪਾਰਟੀ ਦਾ ਪ੍ਰਬੰਧ ਦਲਜਿੰਦਰ ਸਿੰਘ ਸੰਧੂ ਚੈਅਰਮੈਨ ਹੀਰੇ ਗਰੁੱਪ ਵਲੋਂ ਕੀਤਾ ਗਿਆ | ਸੁਖਦੇਵ ਸਿੰਘ ਢਿੱਲੋਂ ਨੇ ਹੀਰੇ ਵੈਲਫੇਅਰ ਕਲੱਬ ਦੇ ਕੰਮਾਂ ਅਤੇ ਸਮਾਜ ਸੇਵੀ ਗਤੀਵਿਧੀਆਂ ਤੋਂ ਪ੍ਰਭਾਵਿਤ ਹੋ ਕੇ 5100 ਰੁਪਏ ਦਾ ਚੈਕ ਕਲੱਬ ਦੇ ਪ੍ਰਧਾਨ ਸੰਦੀਪ ਕਟਾਰੀਆ ਨੂੰ ਦਿੱਤਾ | ਇਸ ਤੋਂ ਪਹਿਲਾਂ ਵੀ ਢਿੱਲੋਂ ਹੁਰਾਂ ਕੈਨੇਡਾ ਵਿਚੋਂ ਥਹੁਤ ਸਾਰੀ ਰਾਸ਼ੀ ਕੋਟਕਪੂਰਾ ਵਿਸ਼ਵਾਸ ਲਾਇਨਜ਼ ਕਲੱਬ ਅਤੇ ਹੀਰੇ ਵੈਲਫ਼ੇਅਰ ਕਲੱਬ ਨੂੰ ਹੜ੍ਹ ਪੀੜਤਾਂ ਲਈ ਦਿੱਤੀ ਗਈ ਸੀ | ਕਲੱਬ ਪ੍ਰਧਾਨ ਸੰਦੀਪ ਕਟਾਰੀਆ, ਰਾਜਿੰਦਰ ਸਿੰਘ ਸਰਾਂ, ਦਲਜਿੰਦਰ ਸਿੰਘ ਸੰਧੂ, ਸਕੱਤਰ ਗੋਪਾਲ ਕਿ੍ਸ਼ਨ ਵੋਹਰਾ ਸਮੇਤ ਸਮੁੱਚੇ ਕਲੱਬ ਦੇ ਅਹੁਦੇਦਾਰਾਂ ਨੇ ਸੁਖਦੇਵ ਸਿੰਘ ਢਿੱਲੋਂ ਦਾ ਧੰਨਵਾਦ ਕੀਤਾ | ਇਸ ਮੌਕੇ ਕੈਪਟਨ ਜਰਨੈਲ ਸਿੰਘ ਮਾਨ, ਬਿੱਟਾ ਨਰੂਲਾ, ਮਿੰਟੂ ਗਿੱਲ, ਗੁਰਦੀਪ ਸਿੰਘ ਮੈਨੇਜਰ, ਬਲਵੀਰ ਸਿੰਘ ਤੱਗੜ, ਕੌਸ਼ਲ ਪ੍ਰਕਾਸ਼ ਬਾਂਸਲ, ਸੁਰਿੰਦਰ ਸਿੰਘ ਰਾਮਗੜ੍ਹੀਆ, ਸਤਪਾਲ ਅਰੋੜਾ, ਕਮਲ ਰਾਜਪੂਤ, ਸੰਜੀਵ ਧੀਗੜਾ, ਘਨਸ਼ਾਮ ਮਿੱਤਲ, ਸੁਖਦੇਵ ਸਿੰਘ ਪਟਵਾਰੀ, ਬਸੰਤ ਕੁਮਾਰ ਮੈਨੇਜਰ, ਮਨਤਾਰ ਸਿੰਘ ਮੱਕੜ, ਪ੍ਰਦੀਪ ਚੋਪੜਾ, ਬਿੰਦੂ ਸ਼ਰਮਾ, ਸ਼ਸ਼ੀ, ਜੋਗਿੰਦਰ ਸਿੰਘ ਮੱਕੜ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਕਾਂਗਰਸ ਪਾਰਟੀ ਦੀ ਨਗਰ ਕੌਂਸਲ ਚੋਣਾਂ ਸੰਬੰਧੀ ਮੀਟਿੰਗ ਹੋਈ <br/> ਅਗਲੀ ਖ਼ਬਰ ਸੂਬੇਦਾਰ ਮਹਿੰਦਰ ਸਿੰਘ ਮੈਮੋਰੀਅਲ ਸਕੂਲ ਝੋਟੀਵਾਲਾ ਦੇ ਬਾਰ੍ਹਵੀਂ ਜਮਾਤ ਦਾ ਨਤੀਜਾ ਸ਼ਾਨਦਾਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।