ਮਲੋਟ, 18 ਮਈ (ਪਾਟਿਲ)-ਪੰਜਾਬ ਸਰਕਾਰ ਦੁਆਰਾ ਸਥਾਪਤ ਸੰਸਥਾ ਮਲੋਟ ਇੰਸਟੀਟਿਊਟ ਆਫ਼ ਮੈਨੇਜਮੈਂਟ ਐਂਡ ਇਨਫੋਰਮੇਸ਼ਨ ਟੈਕਨਾਲੋਜੀ (ਮਿਮਿਟ) ਮਲੋਟ ਵਿਦਿਆਰਥੀਆਂ ਨੂੰ ਉਜਵਲ ਭਵਿੱਖ ਲਈ ਹਮੇਸ਼ਾ ਹੀ ਕਾਰਜ ਕਰਦੀ ਆਈ ਹੈ, ਜਿਸ ਕਾਰਨ ਇੱਥੋਂ ਦੇ ਵਿਦਿਆਰਥੀ ਦੇਸ਼-ਵਿਦੇਸ਼ ਦੀਆਂ ਨਾਮੀ ਕੰਪਨੀਆਂ ਤੇ ਸਰਕਾਰ ਦੇ ਉਚ ਅਹੁਦਿਆਂ ਉਪਰ ਆਪਣੀਆਂ ਸੇਵਾਵਾਂ ਦੇ ਰਹੇ ਹਨ | ਅੱਜ ਸੰਸਥਾ ਦੇ ਡਾਇਰੈਕਟਰ ਪ੍ਰੋਫ਼ੈਸਰ ਡਾ. ਅਸ਼ਵਨੀ ਬਾਂਸਲ ਅਤੇ ਡੀਨ ਅਕੈਡਮਿਕ ਪ੍ਰੋਫ਼ੈਸਰ ਡਾ. ਹਰਮਿੰਦਰ ਸਿੰਘ ਬਿੰਦਰਾ ਨੇ ਦੱਸਿਆ ਕਿ ਮਿਮਿਟ ਵਿਚ ਦਾਖ਼ਲਾ ਲੈਣ ਲਈ ਰਜਿਸਟ੍ਰੇਸ਼ਨ ਸ਼ੁਰੂ ਹੋ ਚੁੱਕੀ ਹੈ, ਜਿੱਥੇ ਵਿਦਿਆਰਥੀ ਬੀ.ਟੈੱਕ., ਐੱਮ.ਬੀ.ਏ., ਬੀ.ਸੀ.ਏ., ਬੀ.ਬੀ.ਏ., ਬੀ.ਕਾਮ., ਬੀ.ਐੱਸ.ਸੀ. (ਨਾਨ ਮੈਡੀਕਲ), ਪੀ.ਜੀ.ਡੀ.ਸੀ.ਏ. ਵਰਗੇ ਕੋਰਸਾਂ ਵਿਚ ਦਾਖ਼ਲਾ ਲੈ ਕੇ ਆਪਣਾ ਭਵਿੱਖ ਉਜਵਲ ਕਰ ਸਕਦੇ ਹਨ, ਉੱਥੇ ਹੀ ਇਸ ਵਰੇ੍ਹ ਤੋਂ ਮਿਮਿਟ ਵਿਚ ਨਵੇਂ ਸ਼ੁਰੂ ਹੋ ਰਹੇ ਕੋਰਸਾਂ ਵਿਚ ਵੀ ਆਪਣੀ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ | ਮਿਮਿਟ ਮਲੋਟ ਵਿਚ ਇਸ ਵਾਰ ਬੀ.ਟੈੱਕ. ਇਨ ਆਰਟੀਫ਼ਿਸ਼ਿਅਲ ਇੰਟੈਲੀਜੈਂਸੀ ਐਂਡ ਮਸ਼ੀਨ ਲਰਨਿੰਗ ਭਾਵ ਏ.ਆਈ. ਦਾ ਕੋਰਸ ਵੀ ਸ਼ੁਰੂ ਹੋਣ ਜਾ ਰਿਹਾ ਹੈ, ਜਿਸ ਲਈ ਰਜਿਸਟ੍ਰੇਸ਼ਨ ਸ਼ੁਰੂ ਹੋ ਚੁੱਕੀ ਹੈ | ਇਸ ਦੇ ਨਾਲ ਹੀ ਮਿਮਿਟ ਵਿਖੇ ਕੰਪਿਊਟਰ ਸਾਇੰਸ ਐਂਡ ਇੰਜੀਨੀਅਰਿੰਗ ਵਿਸ਼ੇ ਵਿਚ ਐੱਮ.ਟੈੱਕ. ਦਾ ਕੋਰਸ ਵੀ ਸ਼ੁਰੂ ਹੋ ਗਿਆ ਹੈ | ਜਿਹੜੇ ਵਿਦਿਆਰਥੀ ਆਟੋ ਮੋਬਾਈਲ ਇੰਜੀਨੀਅਰਿੰਗ ਵਿਚ ਆਪਣਾ ਭਵਿੱਖ ਬਣਾਉਣਾ ਚਾਹੁੰਦੇ ਹਨ, ਉਹ ਬੀ.ਵਾਕ ਇਨ ਆਟੋ ਮੋਬਾਈਲ ਐਂਡ ਸਰਵਸਿੰਗ ਵਿਚ ਦਾਖ਼ਲਾ ਲੈ ਸਕਦੇ ਹਨ | ਮਿਮਿਟ ਮਲੋਟ ਵਿਚ ਦਾਖ਼ਲਾ ਲੈਣ ਲਈ ਵਿਦਿਆਰਥੀਆਂ ਵਿਚ ਭਾਰੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ |