ਫ਼ਰੀਦਕੋਟ, 18 ਮਈ (ਜਸਵੰਤ ਸਿੰਘ ਪੁਰਬਾ)-ਮਾਊਾਟ ਲਰਨਿੰਗ ਜੂਨੀਅਰ ਸਕੂਲ ਦੇ ਵਿਦਿਆਰਥੀਆਂ ਨੇ ਫ਼ਨਆਇਲੈਂਡ ਵਾਟਰ ਪਾਰਕ ਦੀ ਮਨੋਰੰਜਕ ਅਤੇ ਯਾਦਗਾਰ ਸਕੂਲੀ ਯਾਤਰਾ ਦਾ ਆਨੰਦ ਮਾਣਿਆ | ਇਸ ਯਾਤਰਾ ਵਿਚ ਵਿਦਿਆਰਥੀਆਂ ਦੇ ਨਾਲ ਅਧਿਆਪਕ ਵੀ ਸ਼ਾਮਿਲ ਸਨ | ਸਵੇਰੇ ਸਕੂਲ ਤੋਂ ਰਵਾਨਾ ਹੋਣ ਤੋਂ ਬਾਅਦ ਸਾਰੇ ਵਿਦਿਆਰਥੀ ਬਹੁਤ ਉਤਸ਼ਾਹ ਨਾਲ ਵਾਟਰਪਾਰਕ ਪਹੁੰਚੇ | ਉੱਥੇ ਪਹੁੰਚਦੇ ਹੀ ਬੱਚਿਆਂ ਨੇ ਵੱਖ-ਵੱਖ ਵਾਟਰ ਸਲਾਈਡਾਂ, ਵੇਵ ਪੂਲ ਅਤੇ ਰੇਨ ਡਾਂਸ ਦਾ ਖੂਬ ਮਜ਼ਾ ਲਿਆ | ਹਰ ਪਾਸੇ ਖੁਸ਼ੀ ਅਤੇ ਹਾਸੇ ਦਾ ਮਾਹੌਲ ਸੀ | ਅਧਿਆਪਕਾਂ ਦੀ ਦੇਖ-ਰੇਖ ਹੇਠ ਬੱਚਿਆਂ ਨੇ ਸੁਰੱਖਿਅਤ ਢੰਗ ਨਾਲ ਸਾਰੀਆਂ ਗਤੀਵਿਧੀਆਂ ਵਿਚ ਭਾਗ ਲਿਆ | ਯਾਤਰਾ ਦੌਰਾਨ ਵਿਦਿਆਰਥੀਆਂ ਨੇ ਸੁਆਦਿਸ਼ਟ ਖਾਣੇ ਦਾ ਵੀ ਆਨੰਦ ਮਾਣਿਆ ਅਤੇ ਆਪਣੇ ਦੋਸਤਾਂ ਨਾਲ ਯਾਦਗਾਰ ਪਲ ਬਿਤਾਏ | ਇਸ ਯਾਤਰਾ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਮਨੋਰੰਜਨ ਅਤੇ ਆਪਸੀ ਸਾਂਝ ਦਾ ਅਨੁਭਵ ਕਰਵਾਉਣਾ ਸੀ | ਦਿਨ ਭਰ ਦੀ ਮਸਤੀ ਤੋਂ ਬਾਅਦ ਸਾਰੇ ਵਿਦਿਆਰਥੀ ਖੁਸ਼ੀਆਂ ਅਤੇ ਸੋਹਣੀਆਂ ਯਾਦਾਂ ਨਾਲ ਵਾਪਸ ਘਰ ਮੁੜੇ | ਪਿ੍ੰਸੀਪਲ ਸੀਮਾ ਗੁਲਾਟੀ ਨੇ ਦੱਸਿਆ ਕਿ ਯਾਤਰਾ ਦੌਰਾਨ ਬੱਚਿਆ ਦੀ ਸੁਰੱਖਿਆ ਦਾ ਬਹੂਤ ਖਿਆਲ ਰਖਿਆ ਗਿਆ |