17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-05-2026

ਡਰੀਮਲੈਂਡ ਪਬਲਿਕ ਸਕੂਲ 'ਚ ਕਬ ਅਤੇ ਬੁਲਬੁਲ ਕੈਂਪ <br/>

ਅਜੀਤ ਡੈਸਕ 19-05-2026
ਕੋਟਕਪੂਰਾ, 18 ਮਈ (ਮੋਹਰ ਸਿੰਘ ਗਿੱਲ)-ਡਰੀਮਲੈਂਡ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਕੋਟਕਪੂਰਾ 'ਚ ਕੱਬ ਅਤੇ ਬੁਲਬੁਲ ਕੈਂਪ ਲਗਾਇਆ ਗਿਆ, ਜਿਸ ਨੇ ਨੰਨ੍ਹੇੇ 'ਮੈਸ਼ੀਅਨ' ਬੱਚਿਆਂ 'ਚ ਲੀਡਰਸ਼ਿਪ ਦੀ ਭਾਵਨਾ ਨੂੰ ਉਤਸ਼ਾਹਿਤ ਕੀਤਾ | ਪਿ੍ੰਸੀਪਲ ਰਾਕੇਸ਼ ਸ਼ਰਮਾ ਅਤੇ ਨਵਪ੍ਰੀਤ ਸ਼ਰਮਾ ਦੀ ਰਹਿਨੁਮਾਈ ਹੇਠ ਇਸ ਕੈਂਪ 'ਚ ਦੂਜੀ ਅਤੇ ਤੀਜੀ ਜਮਾਤ ਦੇ 38 ਬੁਲਬੁਲ ਅਤੇ 40 ਕਬ ਨੇ ਭਾਗ ਲਿਆ, ਜਿਸ ਨਾਲ ਸਿੱਖਣ ਅਤੇ ਵਿਕਾਸ ਦਾ ਰੰਗੀਨ ਮਾਹੌਲ ਤਿਆਰ ਹੋਇਆ | ਚੀਫ਼ ਸਟੇਟ ਆਰਗਨਾਈਜ਼ਰ ਕਮਿਸ਼ਨ ਓਾਕਾਰ ਸਿੰਘ, ਅਸਿਸਟੈਂਟ ਸਟੇਟ ਆਰਗਨਾਈਜ਼ਰ ਕਮਿਸ਼ਨ ਮਨਜੀਤ ਕੌਰ ਬਰਾੜ ਦੀ ਨਿਪੁੰਨ ਰਹਿਨੁਮਾਈ ਹੇਠ ਕੈਂਪ ਵੱਖ-ਵੱਖ ਗਤੀਵਿਧੀਆਂ ਨਾਲ ਅੱਗੇ ਵਧਿਆ | ਲੇਡੀ ਕਬ ਮਾਸਟਰ ਸਿਮਰਪ੍ਰੀਤ ਕੌਰ, ਕਬ ਮਾਸਟਰ ਰਾਕੇਸ਼ ਸ਼ਰਮਾ ਰੋੜੀਕਪੂਰਾ, ਅਸ਼ੀਸ਼ ਕੁਮਾਰ ਅਤੇ ਡੀ.ਓ.ਸੀ ਕਬ ਰਣਜੀਤ ਸਿੰਘ ਦੀ ਦੇਖ-ਰੇਖ ਹੇਠ ਸਾਰੇ ਪ੍ਰੋਗਰਾਮ ਸੁਚਾਰੂ ਤਰੀਕੇ ਨਾਲ ਕਰਵਾਏ ਗਏ | ਵਿਦਿਆਰਥੀਆਂ ਨੇ ਨਿੰਬੂ-ਚਮਚ ਦੌੜ, ਤਿੰਨ ਟੰਗਾਂ ਵਾਲੀ ਦੌੜ, ਬੋਰੀ ਦੌੜ, ਰੱਸਾਕਸ਼ੀ ਡਰਾਇੰਗ ਮੁਕਾਬਲੇ, ਪੇਪਰ ਕ੍ਰਾਫਟ ਅਤੇ ਮਿੱਟੀ ਮਾਡਲਿੰੰਗ ਵਰਗੀਆਂ ਗਤੀਵਿਧੀਆਂ 'ਚ ਭਾਗ ਲਿਆ, ਜਿਸ ਨਾਲ ਟੀਮ ਵਰਗ ਅਤੇ ਖੇਡ ਭਾਵਨਾ ਨੂੰ ਉਤਸ਼ਾਹ ਮਿਲਿਆ | ਇਸ ਦੌਰਾਨ ਵਿਦਿਆਰਥੀਆਂ ਨੇ ਕਬ ਅਤੇ ਬੁਲਬੁਲ ਦੀ ਪ੍ਰਾਰਥਨਾ ਦੀ ਮਹੱਤਤਾ ਬਾਰੇ ਜਾਣਕਾਰੀ ਪ੍ਰਾਪਤ ਕੀਤੀ, ਝੰਡਾ ਗੀਤ ਸਿੱਖਿਆ ਅਤੇ ਸਕਾਊਟਿੰਗ ਅੰਦੋਲਨ ਦੇ ਮੂਲ ਨਿਯਮਾਂ ਅਤੇ ਮੋਟੋ ਨੂੰ ਸਮਝਿਆ | ਇਨ੍ਹਾਂ ਸ਼ੈਸ਼ਨਾਂ ਨੇ ਨੰਨ੍ਹੇ ਭਾਗੀਦਾਰਾਂ 'ਚ ਅਨੁਸ਼ਾਸਨ, ਜ਼ਿੰਮੇਵਾਰੀ ਅਤੇ ਸਮੂਹਿਕਤਾ ਦੀ ਭਾਵਨਾ ਨੂੰ ਮਜ਼ਬੂਤ ਕੀਤਾ | ਪਿ੍ੰਸੀਪਲ ਰਾਕੇਸ਼ ਸ਼ਰਮਾ ਅਤੇ ਨਵਪ੍ਰੀਤ ਸ਼ਰਮਾ ਨੇ ਕੈਂਪ ਦੀ ਮਹੱਤਤਾ ਨੂੰ ਉਜਾਗਰ ਕਰਦਿਆਂ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਉਤਸ਼ਾਹ ਪੂਰਵਕ ਭਾਗ ਲੈਣ ਲਈ ਵਧਾਈ ਦਿੱਤੀ | ਉਨ੍ਹਾਂ ਬੱਚਿਆਂ ਨੂੰ ਵੱਧ ਤੋਂ ਵੱਧ ਪੌਦੇ ਲਾਉਣ, ਉਨ੍ਹਾਂ ਦੀ ਸੰਭਾਲ ਕਰਨ ਅਤੇ ਵਾਤਾਵਰਣ ਨੂੰ ਹਰਾ-ਭਰਾ ਤੇ ਸਾਫ ਰੱਖਣ ਲਈ ਪ੍ਰੇਰਿਤ ਕੀਤਾ | ਇਸ ਮੌਕੇ ਅਨੀਤਾ ਸਿਆਲ, ਰਾਜਵਿੰਦਰ ਕੌਰ, ਕੋਮਲਜੀਤ ਕੌਰ, ਚੰਚਲ ਲਤਾ, ਨੀਰੂ ਅਰੋੜਾ, ਆਸ਼ਾ ਰਾਣੀ ਅਤੇ ਹਰਵਿੰਦਰ ਸਿੰਘ ਮੌਜੂਦ ਸਨ |

ਪਿਛਲੀ ਖ਼ਬਰ ਤੰਬਾਕੂ ਅਤੇ ਨਸ਼ਿਆਂ ਵਿਰੁੱਧ ਜਾਗਰੂਕਤਾ ਸੈਮੀਨਾਰ ਅਗਲੀ ਖ਼ਬਰ ਪੀ.ਐਮ. ਸ੍ਰੀ ਸਕੂਲ ਜੈਤੋ ਦੀਆਂ ਹੋਣਹਾਰ ਵਿਦਿਆਰਥਣਾਂ ਦਾ ਬੋਰਡ ਪ੍ਰੀਖਿਆਵਾਂ 'ਚ ਸ਼ਾਨਦਾਰ ਪ੍ਰਦਰਸ਼ਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।