ਮਲੋਟ, 18 ਮਈ (ਪਾਟਿਲ)-ਸਾਂਝਾ ਚੇਤਨਾ ਮੰਚ ਮਲੋਟ ਸਮੂਹ ਜਥੇਬੰਦੀਆਂ ਦੀ ਸਾਂਝੀ ਮੀਟਿੰਗ ਜਥੇਬੰਦੀਆਂ ਦੇ ਦਫ਼ਤਰ ਮਲੋਟ ਵਿਖੇ ਹੋਈ, ਜਿਸ ਵਿਚ ਮੁਲਾਜ਼ਮ, ਮਜ਼ਦੂਰ ਵਪਾਰਕ ਤੇ ਹੋਰ ਜਥੇਬੰਦੀਆਂ ਦੇ ਨੁਮਾਇੰਦੇ ਸ਼ਾਮਿਲ ਹੋਏ | ਮਲੋਟ ਵਿਖੇ ਮਜ਼ਦੂਰਾਂ ਦੀ ਦਰਦਨਾਕ ਮੌਤ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ ਅਤੇ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕੀਤੀ ਗਈ | ਸਮੂਹ ਜਥੇਬੰਦੀਆਂ ਦਾ ਇਕ ਜਥੇਬੰਦਕ ਸੰਗਠਨ ਹੋਵੇਗਾ, ਜਿਸ ਦਾ ਨਾਮ ਸਾਂਝਾ ਚੇਤਨਾ ਮੰਚ ਮਲੋਟ ਹੋਵੇਗਾ | ਸਾਂਝੇ ਚੇਤਨਾ ਮੰਚ ਮਲੋਟ ਵਲੋਂ ਸ਼ਹਿਰ ਦੀਆਂ ਸਾਂਝੀਆਂ ਸਮੱਸਿਆਵਾਂ ਨੂੰ ਉਠਾਉਂਦਿਆਂ ਹਰ ਵਰਗ ਅੰਦਰ ਚੇਤਨਾ ਪੈਦਾ ਕੀਤੀ ਜਾਵੇਗੀ | ਸਾਂਝੇ ਚੇਤਨਾ ਮੰਚ ਵਲੋਂ ਸਾਲ ਵਿਚ ਦੋ ਵੱਡੇ ਪੱਧਰ 'ਤੇ ਜਾਗਰੂਕਤਾ ਪ੍ਰੋਗਰਾਮ ਕੀਤੇ ਜਾਣਗੇ | ਸਾਂਝਾ ਚੇਤਨਾ ਮੰਚ ਗੈਰ ਰਾਜਨੀਤਿਕ ਸੰਗਠਨ ਹੋਵੇਗਾ ਅਤੇ ਸਰਕਾਰ 'ਤੇ ਦਬਾਅ ਬਣਾਉਣ ਲਈ ਹਰ ਵਰਗ ਇਕ ਮੱਤ ਹੋ ਕੇ ਚੱਲੇਗਾ | ਸਾਂਝਾ ਚੇਤਨਾ ਮੰਚ ਵਲੋਂ ਸ਼ਹਿਰ ਵਾਸੀਆਂ ਨੂੰ ਆ ਰਹੀਆਂ ਸਮੱਸਿਆਵਾਂ ਜਿਸ ਵਿਚ ਟ੍ਰੈਫ਼ਿਕ ਦੀ ਸਮੱਸਿਆ, ਪਾਰਕਿੰਗ ਤੇ ਨਾਜਾਇਜ਼ ਚਲਾਨ, ਪੀਣ ਵਾਲਾ ਗੰਦਾ ਪਾਣੀ, ਆਵਾਰਾ ਪਸ਼ੂ ਤੇ ਕੁੱਤਿਆਂ ਦੀ ਸਮੱਸਿਆ ਅਤੇ ਮਿਸਤਰੀ ਮਜ਼ਦੂਰਾਂ ਦਾ ਸ਼ੈੱਡ ਵੱਡਾ ਤੇ ਸੁਰੱਖਿਅਤ ਬਣਾਉਣ ਸੰਬੰਧੀ ਚਰਚਾ ਹੋਈ | ਇਸ ਮੌਕੇ ਸਤਪਾਲ ਮੋਹਲਾਂ, ਮਨੋਹਰ ਲਾਲ ਸ਼ਰਮਾ, ਸੁਦਰਸ਼ਨ ਜੱਗਾ, ਨਿਰਮਲ ਸਿੰਘ ਦਾਨੇਵਾਲਾ, ਪ੍ਰਧਾਨ ਲਖਵਿੰਦਰ ਸਿੰਘ, ਮਾਸਟਰ ਕੁਲਵਿੰਦਰ ਸਿੰਘ, ਬਲਦੇਵ ਸਾਹੀਵਾਲ, ਸੁਭਾਸ਼ ਸ਼ਰਮਾ, ਕਾਲਾ ਗਿੱਲ, ਬਲਰਾਜ ਮੱਕੜ, ਡਾਕਟਰ ਅਮਨਦੀਪ ਸਿੰਘ, ਵਿਕਰਮ ਸੰਧੂ, ਜਸਪਾਲ ਸਿੰਘ, ਕੁਲਵੰਤ ਸਿੰਘ ਦਰਸ਼ਨ ਸਿੰਘ, ਵਿਨੋਦ ਕੁਮਾਰ ਅਤੇ ਲੱਖਾ ਸਿੰਘ ਹਾਜ਼ਰ ਸਨ |